ਕਪੂਰਥਲਾ, 8 ਦਸੰਬਰ (ਵਿ.ਪ੍ਰ.)-ਬਲਾਕ ਸੰਮਤੀ ਦੀ ਚੋਣ ਲਈ ਸ਼ੋ੍ਰਮਣੀ ਅਕਾਲੀ ਦਲ ਦੇ ਜ਼ੋਨ ਨੰਬਰ 6 ਧੁਆਂਖੇ ਜਗੀਰ ਤੋਂ ਅਕਾਲੀ ਦਲ ਦੇ ਉਮੀਦਵਾਰ ਗੁਰਨਾਮ ਸਿੰਘ ਸਾਬਕਾ ਸਰਪੰਚ ਕਾਦੂਪੁਰ ਵਲੋਂ ਧੁਆਂਖੇ ਜਗੀਰ, ਨੂਰਪੁਰ, ਕਾਦੂਪੁਰ, ਬਿਸ਼ਨਪੁਰ ਤੇ ਹੋਰ ਪਿੰਡਾਂ 'ਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ | ਉਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਕਾਲੀ ਦਲ ਦੇ ਚੋਣ ਨਿਸ਼ਾਨ 'ਤੇ ਵੋਟਾਂ ਪਾ ਕੇ ਉਨ੍ਹਾਂ ਨੂੰ ਕਾਮਯਾਬ ਬਣਾਉਣ |