26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਬਿਨਾਂ ਪਾਰਟੀ ਸਿੰਬਲ ਆਜ਼ਾਦ ਤੌਰ 'ਤੇ ਚੋਣ ਮੈਦਾਨ 'ਚ ਉੱਤਰੇ ਰਾਣਾ ਧੜੇ ਦੇ ਸਮੂਹ ਬਲਾਕ ਸੰਮਤੀ ਤੇ ਜ਼ਿਲਾ ਪ੍ਰੀਸ਼ਦ ਉਮੀਦਵਾਰ

ਅਜੀਤ ਡੈਸਕ 05-12-2025
ਸੁਲਤਾਨਪੁਰ ਲੋਧੀ, 4 ਦਸੰਬਰ (ਨਰੇਸ਼ ਹੈਪੀ)-ਸੁਲਤਾਨਪੁਰ ਲੋਧੀ ਤੋਂ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਦੇ ਧੜੇ ਦੇ ਸਮੂਹ ਉਮੀਦਵਾਰ ਬਲਾਕ ਸੰਮਤੀ ਚੋਣਾਂ ਵਿਚ ਬਿਨਾਂ ਪਾਰਟੀ ਸਿੰਬਲ ਆਜ਼ਾਦ ਤੌਰ 'ਤੇ ਚੋਣ ਮੈਦਾਨ ਵਿਚ ਉੱਤਰੇ ਹਨ | ਅੱਜ ਸਾਰੇ ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਏ ਗਏ ਜਿਨ•ਾਂ ਵਿਚ ਕਮਾਲਪੁਰ ਜ਼ੋਨ ਬਲਵੀਰ ਸਿੰਘ ਤੇ ਸੁਖਦੇਵ ਰਾਜ, ਨਸੀਰੇਵਾਲ ਜ਼ੋਨ ਸ਼ਿੰਗਾਰਾ ਸਿੰਘ ਤੇ ਵਸਣ ਸਿੰਘ, ਭੌਰ ਜ਼ੋਨ ਹਰਦੀਪ ਸਿੰਘ ਤੇ ਬਲਵਿੰਦਰ ਕੌਰ , ਰਾਮਪੁਰ ਜਗੀਰ ਰੀਤੂ ਤੇ ਸਿਮਰਨਜੀਤ ਕੌਰ, ਜ਼ੋਨ ਡੱਲਾ ਜਰਨੈਲ ਸਿੰਘ ਤੇ ਕੇਹਰ ਸਿੰਘ, ਜੱਬੋਵਾਲ ਕੁਲਦੀਪ ਕੌਰ ਤੇ ਪਰਮਜੀਤ ਕੌਰ ਤੇ ਜਸਵਿੰਦਰ ਕੌਰ, ਜ਼ੋਨ ਵਾਟਾਂ ਵਾਲੀ ਖ਼ੁਰਦ ਸਵਰਨ ਕੌਰ, ਮੈਰੀਪੁਰ ਜ਼ੋਨ ਸੁਖਦੇਵ ਚੰਦ ਤੇ ਅਮਰਜੀਤ, ਮੈਰੀਪੁਰ ਅਨੁਰੀਤਾ, ਜ਼ੋਨ ਕਬੀਰਪੁਰ ਕੰਵਲਜੀਤ ਕੌਰ, ਫੱਤੋਵਾਲ ਸੁਖਪਾਲਬੀਰ ਸਿੰਘ ਤੇ ਅਮਨਦੀਪ ਕੌਰ, ਜ਼ੋਨ ਪੰਡੋਰੀ ਜਗੀਰ ਹਰਪ੍ਰੀਤ ਕੌਰ ਤੇ ਵਿੱਦਿਆ ਰਾਣੀ, ਜ਼ੋਨ ਪਰਮਜੀਤਪੁਰ ਮਨਦੀਪ ਸਿੰਘ ਤੇ ਕਸ਼ਮੀਰ ਸਿੰਘ, ਜ਼ੋਨ ਜੈਨਪੁਰ ਹਰਜਿੰਦਰ ਸਿੰਘ ਤੇ ਸੰਦੀਪ ਸਿੰਘ, ਜ਼ੋਨ ਮੁਕਟ ਰਾਮਵਾਲਾ ਬਲਜਿੰਦਰ ਕੌਰ ਤੇ ਸਵਰਨ ਕੌਰ ,ਮਸੀਤਾਂ ਮਨਦੀਪ ਕੌਰ ਆਦਿ ਸਨ | ਇਸ ਮੌਕੇ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਖ਼ੁਦ ਉਮੀਦਵਾਰਾਂ ਨਾਲ ਹਾਜ਼ਰ ਰਹੇ | ਉਨ੍ਹ•ਾਂ ਦੇ ਨਾਲ ਵੱਡੀ ਗਿਣਤੀ ਵਿਚ ਪਾਰਟੀ ਵਰਕਰਾਂ ਅਤੇ ਸਮਰਥਕਾਂ ਨੇ ਜੋਸ਼ ਅਤੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ | ਸਮਰਥਕਾਂ ਵੱਲੋਂ ਖ਼ੁਸ਼ੀ ਮਹਿਸੂਸ ਕੀਤੀ ਗਈ ਜਿਸ ਨਾਲ ਮਾਹੌਲ ਤਿਉਹਾਰ ਵਰਗਾ ਬਣਾ ਦਿੱਤਾ ਗਿਆ | ਇਸ ਮੌਕੇ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਕਿਹਾ ਕਿ ਉਨ੍ਹ•ਾਂ ਦੇ ਸਾਰੇ ਉਮੀਦਵਾਰ ਲੋਕਾਂ ਦੀ ਭਲਾਈ ਅਤੇ ਵਿਕਾਸ ਨੂੰ ਮੂਲ ਮੰਤਵ ਬਣਾਕੇ ਚੋਣ ਮੈਦਾਨ ਵਿਚ ਉੱਤਰੇ ਹਨ | ਉਨ•ਾਂ ਕਿਹਾ ਕਿ ਭਾਵੇਂ ਉਮੀਦਵਾਰ ਆਜ਼ਾਦ ਤੌਰ 'ਤੇ ਚੋਣ ਲੜ ਰਹੇ ਹਨ ਪਰ ਲੋਕਾਂ ਦਾ ਭਰਪੂਰ ਸਮਰਥਨ ਉਨ੍ਹ•ਾਂ ਨੂੰ ਜਿੱਤ ਵੱਲ ਲੈ ਕੇ ਜਾਵੇਗਾ | ਉਨ੍ਹ•ਾਂ ਸਮਰਥਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੋਕਾਂ ਦਾ ਇਹ ਪਿਆਰ ਅਤੇ ਵਿਸ਼ਵਾਸ ਹੀ ਉਨ•ਾਂ ਦੀ ਸਭ ਤੋਂ ਵੱਡੀ ਤਾਕਤ ਹੈ | ਇਸ ਮੌਕੇ ਚੇਅਰਮੈਨ ਪੀਏਡੀਬੀ ਹਰਚਰਨ ਸਿੰਘ ਬੱਗਾ ਸੀਨੀਅਰ ਆਗੂ ਜਗਜੀਤ ਸਿੰਘ ਚੰਦੀ ਤੋਂ ਇਲਾਵਾ ਪੰਚਾਇਤੀ ਨੁਮਾਇੰਦੇ ਅਤੇ ਇਲਾਕੇ ਦੇ ਪਤਵੰਤੇ ਸੱਜਣ ਵੀ ਮੌਜੂਦ ਸਨ |
ਪਿਛਲੀ ਖ਼ਬਰ 'ਆਪ' ਵਲੋਂ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲਈ 2 ਤੇ ਬਲਾਕ ਸੰਮਤੀ ਦੀ ਚੋਣ ਲਈ 15 ਉਮੀਦਵਾਰਾਂ ਦੀ ਸੂਚੀ ਜਾਰੀ ਅਗਲੀ ਖ਼ਬਰ ਏ.ਐਨ. ਗੁਜਰਾਲ ਸਕੂਲ 'ਚ ਸਾਲਾਨਾ ਇਨਾਮ ਵੰਡ ਸਮਾਰੋਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।