26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

'ਆਪ' ਵਲੋਂ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲਈ 2 ਤੇ ਬਲਾਕ ਸੰਮਤੀ ਦੀ ਚੋਣ ਲਈ 15 ਉਮੀਦਵਾਰਾਂ ਦੀ ਸੂਚੀ ਜਾਰੀ

ਅਜੀਤ ਡੈਸਕ 05-12-2025
ਕਪੂਰਥਲਾ, 4 ਦਸੰਬਰ (ਅਮਰਜੀਤ ਕੋਮਲ)-ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਵਿਚ ਆਮ ਆਦਮੀ ਪਾਰਟੀ ਦੇ ਸੂਬਾਈ ਪ੍ਰਧਾਨ ਅਮਨ ਅਰੋੜਾ ਕੈਬਨਿਟ ਮੰਤਰੀ ਪੰਜਾਬ ਵਲੋਂ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲਈ 2 ਤੇ ਬਲਾਕ ਸੰਮਤੀ ਦੀ ਚੋਣ ਲਈ 15 ਉਮੀਦਵਾਰਾਂ ਦੇ ਨਾਂਅ ਦੀ ਸੂਚੀ ਜਾਰੀ ਕੀਤੀ ਹੈ | ਕਪੂਰਥਲਾ ਬਲਾਕ ਸੰਮਤੀ ਦੇ ਭਾਣੋਲੰਗਾ ਜ਼ੋਨ ਤੋਂ ਲਖਵੀਰ ਸਿੰਘ, ਤਲਵੰਡੀ ਮਹਿੰਮਾ ਜ਼ੋਨ ਤੋਂ ਕੋਮਲਪ੍ਰੀਤ ਕੌਰ, ਨੱਥੂ ਚਾਹਲ ਜ਼ੋਨ ਤੋਂ ਪਰਵਿੰਦਰ ਕੌਰ, ਖੁਖਰੈਣ ਜ਼ੋਨ ਤੋਂ ਸੁਮਨਦੀਪ ਕੌਰ, ਕਾਂਜਲੀ ਜ਼ੋਨ ਤੋਂ ਰਣਜੀਤ ਕੌਰ, ਨਵਾਂ ਪਿੰਡ ਜ਼ੋਨ ਤੋਂ ਰਾਜਨਬੀਰ ਸਿੰਘ, ਲੱਖਣ ਕਲਾਂ ਜ਼ੋਨ ਤੋਂ ਪਵਿੱਤਰ ਸਿੰਘ, ਧੁਆਂਖੇ ਜਗੀਰ ਜ਼ੋਨ ਤੋਂ ਰਾਜ ਕੁਮਾਰ, ਵਡਾਲਾ ਕਲਾਂ ਜ਼ੋਨ ਤੋਂ ਜਸਪਾਲ ਸਿੰਘ, ਇੱਬਣ ਜ਼ੋਨ ਤੋਂ ਹਰਨਰਿੰਦਰਪਾਲ ਭੱਟੀ, ਬਲੇਰਖਾਨਪੁਰ ਜ਼ੋਨ ਤੋਂ ਦਵਿੰਦਰ ਸਿੰਘ, ਆਲਮਗੀਰ ਜ਼ੋਨ ਤੋਂ ਜਸਵੀਰ ਕੌਰ, ਕਾਲਾ ਸੰਘਿਆਂ ਜ਼ੋਨ ਤੋਂ ਪ੍ਰਵੀਨ, ਸਿੱਧਵਾਂ ਦੋਨਾ ਜ਼ੋਨ ਤੋਂ ਸੁਖਵਿੰਦਰ ਕੌਰ, ਸੈਦੋਵਾਲ ਜ਼ੋਨ ਤੋਂ ਅਮਨਦੀਪ ਕੌਰ ਨੂੰ ਉਮੀਦਵਾਰ ਬਣਾਇਆ ਗਿਆ ਹੈ | ਇਸੇ ਤਰ੍ਹਾਂ ਜ਼ਿਲ੍ਹਾ ਪ੍ਰੀਸ਼ਦ ਦੇ ਚੂਹੜਵਾਲ ਜ਼ੋਨ ਤੋਂ ਸਰਦੂਲ ਸਿੰਘ ਤੇ ਸਿੱਧਵਾਂ ਦੋਨਾ ਜ਼ੋਨ ਤੋਂ ਪਰਮਜੀਤ ਕੌਰ ਨੂੰ ਉਮੀਦਵਾਰ ਵਜੋਂ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ |
ਪਿਛਲੀ ਖ਼ਬਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਸੰਬੰਧੀ ਪਿੰਡ ਝੱਲ ਠੀਕਰੀਵਾਲ ਵਿਖੇ ਸਮਾਗਮ ਕਰਵਾਏ ਅਗਲੀ ਖ਼ਬਰ ਬਿਨਾਂ ਪਾਰਟੀ ਸਿੰਬਲ ਆਜ਼ਾਦ ਤੌਰ 'ਤੇ ਚੋਣ ਮੈਦਾਨ 'ਚ ਉੱਤਰੇ ਰਾਣਾ ਧੜੇ ਦੇ ਸਮੂਹ ਬਲਾਕ ਸੰਮਤੀ ਤੇ ਜ਼ਿਲਾ ਪ੍ਰੀਸ਼ਦ ਉਮੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।