26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਸਵ. ਸਰਦੂਲ ਸਿੰਘ ਸੰਧੂ ਨਮਿਤ ਸ਼ਰਧਾਂਜਲੀ ਸਮਾਗਮ

ਅਜੀਤ ਡੈਸਕ 05-12-2025
ਤਲਵੰਡੀ ਚੌਧਰੀਆਂ, 4 ਦਸੰਬਰ (ਪਰਸਨ ਲਾਲ ਭੋਲਾ)-ਸਵ. ਸਰਦੂਲ ਸਿੰਘ ਸੰਧੂ ਜੋ ਕੇ ਹਰਦਿਆਲ ਸਿੰਘ ਸੰਧੂ ਆਰਸੀਐਫ, ਪ੍ਰਗਟ ਸਿੰਘ ਐਸ.ਆਈ. ਪੰਜਾਬ ਪੁਲਿਸ ਦੇ ਪਿਤਾ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਯੂਥ ਆਗੂ ਕੀਰਤਨ ਪਾਲ ਸਿੰਘ ਸੰਧੂ ਦੇ ਦਾਦਾ ਸਨ | ਉਨ੍ਹ•ਾਂ ਦੀ ਅੰਤਿਮ ਅਰਦਾਸ ਲਈ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ | ਉਪਰੰਤ ਗੁਰਦੁਆਰਾ ਮਾਤਾ ਤਿ੍ਪਤਾ ਵਿਖੇ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ | ਭਾਈ ਦਿਲਬਾਗ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵੱਲੋਂ ਵੈਰਾਗਮਈ ਕੀਰਤਨ ਕੀਤਾ ਗਿਆ | ਸ਼ਰਧਾ ਦੇ ਫ਼ੁਲ ਭੇਟ ਕਰਦਿਆਂ ਬੁਲਾਰਿਆਂ ਨੇ ਸਵ. ਸਰਦੂਲ ਸਿੰਘ ਸੰਧੂ ਦੇ ਜੀਵਨ ਸਬੰਧੀ ਜਾਣਕਾਰੀ ਦਿੰਦਿਆਂ ਉਨ•ਾਂ ਦੀ ਪਰਿਵਾਰ ਪ੍ਰਤੀ ਨਿਭਾਈ ਜ਼ਿੰਮੇਵਾਰੀ ਦੀ ਭਰਪੂਰ ਸ਼ਲਾਘਾ ਕੀਤੀ | ਬੁਲਾਰਿਆਂ ਨੇ ਕਿਹਾ ਕਿ ਜਿੱਥੇ ਸਰਦੂਲ ਸਿੰਘ ਨੇ ਆਪਣੇ ਜੀਵਨ ਸਾਥੀ ਨਾਲ ਮਿਲ ਕੇ ਪਰਿਵਾਰ ਦਾ ਚੰਗਾ ਪਾਲਣ ਪੋਸ਼ਣ ਕੀਤਾ ਉੱਥੇ ਆਪਣੀ ਸਮਰੱਥਾ ਮੁਤਾਬਿਕ ਬੱਚਿਆਂ ਨੂੰ ਪੜਾਇਆ ਅਤੇ ਸਰਕਾਰੀ ਨੌਕਰੀ ਵਿਚ ਸੈੱਟ ਕੀਤਾ | ਉਨ੍ਹ•ਾਂ ਦਾ ਵੱਡਾ ਲੜਕਾ ਹਰਦਿਆਲ ਸਿੰਘ ਰੇਲ ਕੋਚ ਫ਼ੈਕਟਰੀ ਸਰਕਾਰੀ ਸਰਵਿਸ ਕਰਦੇ ਹਨ ਜਦ ਕਿ ਉਨ੍ਹ•ਾਂ ਦਾ ਛੋਟਾ ਲੜਕਾ ਪ੍ਰਗਟ ਸਿੰਘ ਸੰਧੂ ਬਤੌਰ ਐਸਆਈ ਪੰਜਾਬ ਪੁਲਿਸ ਵਿਚ ਸੇਵਾਵਾਂ ਨਿਭਾ ਰਿਹਾ ਹੈ ਸ਼ਰਧਾਂਜਲੀ ਸਮਾਗਮ ਨੂੰ ਗੁਰਪ੍ਰੀਤ ਕੌਰ ਰੂਹੀ ਮੈਂਬਰ ਐਸਜੀਪੀਸੀ, ਇੰਜੀਨੀਅਰ ਸਵਰਨ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ•ਾ ਪ੍ਰਧਾਨ ਦਲਵਿੰਦਰ ਸਿੰਘ ਸਿੱਧੂ, ਕੁਲਦੀਪ ਸਿੰਘ ਬੂਲੇ, ਅਵਤਾਰ ਸਿੰਘ ਮੀਰੇ, ਸਤਨਾਮ ਸਿੰਘ ਗਿੱਲ, ਪ੍ਰਦੀਪ ਸਿੰਘ ਥਿੰਦ ਸੀਨੀਅਰ ਆਗੂ ਆਮ ਆਦਮੀ ਪਾਰਟੀ, ਜਸ ਕਵਲ ਸਿੰਘ ਆਗੂ ਆਪ, ਬਲਜੀਤ ਸਿੰਘ ਬਾਜਵਾ, ਮਾਸਟਰ ਬਲਵਿੰਦਰ ਸਿੰਘ ਦੋਵੇਂ ਯੁੱਧ ਨਸ਼ਿਆਂ ਵਿਰੁੱਧ ਬਲਾਕ ਕਨਵੀਨਰ, ਅਸ਼ੋਕ ਕੁਮਾਰ ਆਰਸੀਐਫ, ਸਰਵਣ ਸਿੰਘ ਬਾਵਾ ਨੇ ਸੰਬੋਧਨ ਕੀਤਾ | ਸਟੇਟ ਸੰਚਾਲਨ ਦੀ ਭੂਮਿਕਾ ਸਾਬਕਾ ਸਰਪੰਚ ਹਰਜਿੰਦਰ ਸਿੰਘ ਘੁਮਾਣ ਨੇ ਬਾਖ਼ੂਬੀ ਨਿਭਾਈ | ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆਂ ਵਿਚ ਸੁਰਿੰਦਰ ਸਿੰਘ ਪੰਜਾਬ ਰਾਜ ਬਿਜਲੀ ਬੋਰਡ, ਸਤਨਾਮ ਸਿੰਘ ਸਾਬੀ ਮੈਂਬਰ, ਪੰਚਾਇਤ ਧੀਰਜ ਕੁਮਾਰ ਮੈਂਬਰ ਪੰਚਾਇਤ, ਜਗੀਰ ਸਿੰਘ ਲੰਬੜ, ਮੱਖਣ ਸਿੰਘ ਏਐਸਆਈ, ਜਸਵੰਤ ਸਿੰਘ ਭੋਲਾ, ਨਿਸ਼ਾਨ ਸਿੰਘ ਸੰਧੂ, ਬਲਦੇਵ ਸਿੰਘ ਸ਼ਾਹੀ, ਗੁਰਵਿੰਦਰ ਸਿੰਘ ਆਰਸੀਐਫ, ਬਲਵਿੰਦਰ ਸਿੰਘ ਘੁੰਮਣ, ਬਲਵਿੰਦਰ ਸਿੰਘ ਕਾਲਾ ਜੱਟ, ਗੁਰਮੁਖ ਸਿੰਘ ਸਪੀਕਰ ਵਾਲਾ, ਹਰਦੇਵ ਸਿੰਘ ਸੰਧੂ, ਦਵਿੰਦਰ ਸਿੰਘ ਏਐਸਆਈ, ਦਰਸ਼ਨ ਸਿੰਘ ਸੰਧੂ ਡਾਇਰੈਕਟਰ, ਜਸਪਾਲ ਸਿੰਘ ਡਾਇਰੈਕਟਰ, ਜਸਵਿੰਦਰ ਸਿੰਘ ਸੋਨੂ, ਬਲਦੇਵ ਸਿੰਘ ਵੜੈਚ, ਚਰਨਜੀਤ ਸਿੰਘ ਸ਼ਾਹੀ, ਗੁਰਦੀਪ ਸਿੰਘ, ਹਜ਼ਾਰਾ ਸਿੰਘ, ਮਹਿੰਦਰ ਸਿੰਘ, ਤਰਸੇਮ ਸਿੰਘ ਮੋਮੀ, ਰੇਸ਼ਮ ਸਿੰਘ ਮੋਮੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਗੁਜਰਾਲ ਸਿਧਾਂਤ ਭਾਰਤ ਦੀ ਵਿਦੇਸ਼ ਨੀਤੀ 'ਚ ਇਕ ਮੀਲ ਪੱਥਰ ਮੰਨਿਆ ਜਾਂਦਾ ਹੈ-ਡਾ. ਸੁਸ਼ੀਲ ਮਿੱਤਲ ਅਗਲੀ ਖ਼ਬਰ ਸੰਤ ਬਾਬਾ ਕਾਹਨ ਦਾਸ ਦੀ ਬਰਸੀ ਸਮਾਗਮ 'ਤੇ ਹਲਟ ਦੌੜਾਂ ਅੱਜ ਅਤੇ ਕੱਲ੍ਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।