ਕਪੂਰਥਲਾ, 4 ਦਸੰਬਰ (ਅਮਰਜੀਤ ਕੋਮਲ)-ਆਈ.ਕੇ. ਗੁਜਰਾਲ ਪੰਜਾਬ ਤਕਨੀਕੀ ਯੂਨੀਵਰਸਿਟੀ ਵਿਚ ਦੇਸ਼ ਦੇ 12ਵੇਂ ਪ੍ਰਧਾਨ ਮੰਤਰੀ ਸਵ. ਇੰਦਰ ਕੁਮਾਰ ਗੁਜਰਾਲ ਦੀ 106ਵੀਂ ਜਨਮ ਵਰੇਗੰਢ 'ਤੇ ਇਕ ਸਮਾਗਮ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਡਾ. ਸੁਸ਼ੀਲ ਮਿੱਤਲ ਦੀ ਅਗਵਾਈ ਵਿਚ ਕਰਵਾਇਆ ਗਿਆ | ਜਿਸ ਵਿਚ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਨਵਦੀਪਕ ਸਿੰਘ ਸੰਧੂ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ | ਇਸ ਮੌਕੇ ਯੂਨੀਵਰਸਿਟੀ ਦੇ ਸੀਨੀਅਰ ਅਧਿਕਾਰੀਆਂ, ਫੈਕਲਟੀ ਤੇ ਸਟਾਫ਼ ਮੈਂਬਰਾਂ ਨੇ ਡਾ. ਇੰਦਰ ਕੁਮਾਰ ਗੁਜਰਾਲ ਦੀ ਤਸਵੀਰ 'ਤੇ ਫ਼ੁਲ ਭੇਟ ਕੀਤੇ | ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਸੁਸ਼ੀਲ ਮਿੱਤਲ ਨੇ ਕਿਹਾ ਕਿ ਗੁਜਰਾਲ ਸਿਧਾਂਤ ਨੂੰ ਭਾਰਤ ਦੀ ਵਿਦੇਸ਼ ਨੀਤੀ ਵਿਚ ਇਕ ਮੀਲ ਪੱਥਰ ਮੰਨਿਆ ਜਾਂਦਾ ਹੈ | ਉਨਾਂ ਸਵ. ਗੁਜਰਾਲ ਦੇ ਜੀਵਨ, ਇਤਿਹਾਸ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ | ਉਨਾਂ ਕਿਹਾ ਕਿ ਗੁਜਰਾਲ ਸਿਧਾਂਤ ਵਿਚ ਕਿਹਾ ਗਿਆ ਸੀ ਕਿ ਦੱਖਣੀ ਏਸ਼ੀਆ ਵਿਚ ਇਕ ਵੱਡੇ ਦੇਸ਼ ਹੋਣ ਨਾਤੇ ਭਾਰਤ ਨੂੰ ਆਪਣੇ ਛੋਟੇ ਗੁਆਂਢੀਆਂ ਨੂੰ ਇਕ ਪਾਸੜ ਰਿਆਇਤਾਂ ਦੇਣੀਆਂ ਚਾਹੀਦੀਆਂ ਹਨ ਤੇ ਉਨਾਂ ਦੇ ਨਾਲ ਸੁਹਿਰਦ ਸਬੰਧ ਬਰਕਰਾਰ ਰੱਖਣੇ ਚਾਹੀਦੇ ਹਨ | ਉਪ ਕੁਲਪਤੀ ਨੇ ਕਿਹਾ ਕਿ ਇਹ ਸਿਧਾਂਤ ਇੰਨਾ ਪ੍ਰਭਾਵਸ਼ਾਲੀ ਸਾਬਿਤ ਹੋਇਆ ਕਿ ਛੋਟੇ ਗੁਆਂਢੀ ਦੇਸ਼ ਅੱਜ ਵੀ ਭਾਰਤ ਅਤੇ ਇਸ ਦੇ ਵਿਕਾਸ ਸਬੰਧੀ ਫ਼ੈਸਲਿਆਂ ਦੇ ਨਾਲ ਖੜੇ ਹਨ | ਉਨਾਂ ਵਿਦਿਆਰਥੀਆਂ ਨੂੰ ਇਸ ਸਿਧਾਂਤ ਨੂੰ ਪੂਰੀ ਤਰਾਂ ਪੜਨ ਤੇ ਸਮਝਣ ਲਈ ਪ੍ਰੇਰਿਤ ਕੀਤਾ | ਯੂਨੀਵਰਸਿਟੀ ਦੇ ਲੋਕ ਸੰਪਰਕ ਦਫ਼ਤਰ ਦੇ ਡਿਪਟੀ ਰਜਿਸਟਰਾਰ ਰਜਨੀਸ਼ ਸ਼ਰਮਾ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਦੇ ਜੀਵਨ ਤੇ ਦਰਸ਼ਨ ਬਾਰੇ ਚਰਚਾ ਕੀਤੀ ਤੇ ਉਨਾਂ ਦੇ ਜਨਮ ਤੋਂ ਲੈ ਕੇ ਪ੍ਰਧਾਨ ਮੰਤਰੀ ਬਣਨ ਤੱਕ ਦੇ ਸਫ਼ਰ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ | ਇਸ ਮੌਕੇ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਪੋ੍ਰ. ਡਾ. ਯਾਦਵਿੰਦਰ ਸਿੰਘ ਬਰਾੜ, ਡੀਨ ਆਰ.ਐਂਡ.ਡੀ. ਡਾ. ਪ੍ਰਵੀਨ ਬਾਂਸਲ, ਵਿੱਤ ਅਧਿਕਾਰੀ ਡਾ. ਸੁਖਬੀਰ ਸਿੰਘ ਵਾਲੀਆ, ਐਸੋਸੀਏਟ ਪ੍ਰੋ. ਡਾ. ਰਾਜੀਵ ਬੇਦੀ,