26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਸੰਤ ਬਾਬਾ ਕਾਹਨ ਦਾਸ ਦੀ ਬਰਸੀ ਸਮਾਗਮ 'ਤੇ ਹਲਟ ਦੌੜਾਂ ਅੱਜ ਅਤੇ ਕੱਲ੍ਹ

ਅਜੀਤ ਡੈਸਕ 05-12-2025
ਕਾਲਾ ਸੰਘਿਆਂ, 4 ਦਸੰਬਰ (ਬਲਜੀਤ ਸਿੰਘ ਸੰਘਾ)-ਗੁਰਦੁਆਰਾ ਪ੍ਰਬੰਧਕ ਕਮੇਟੀ ਸੰਤ ਬਾਬਾ ਕਾਹਨ ਦਾਸ ਜੀ ਕਾਲਾ ਸੰਘਿਆਂ ਵੱਲੋਂ ਸੰਤ ਬਾਬਾ ਕਾਹਨ ਦਾਸ ਜੀ ਦੀ ਸਾਲਾਨਾ ਬਰਸੀ ਹਰ ਸਾਲ ਦੀ ਤਰ•ਾਂ ਇਸ ਵਾਰ 5 ਅਤੇ 6 ਦਸੰਬਰ (20 ਅਤੇ 21 ਮੱਘਰ) ਦਿਨ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਭਾਰੀ ਉਤਸ਼ਾਹ ਤੇ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਬੱਸਣ ਅਤੇ ਮੈਨੇਜਰ ਜੋਗਿੰਦਰ ਸਿੰਘ ਨੇ ਦੱਸਿਆ ਕਿ ਬਰਸੀ ਸਮਾਗਮ ਮੌਕੇ ਧਾਰਮਿਕ ਸਮਾਗਮ ਦੇ ਨਾਲ-ਨਾਲ ਪੁਰਾਤਨ ਸਭਿਆਚਾਰ ਦੇ ਮੱਦੇਨਜ਼ਰ 5 ਅਤੇ 6 ਦਸੰਬਰ ਨੂੰ ਬਲਦਾਂ ਤੇ ਝੋਟਿਆਂ ਦੀ ਹਲਟ ਦੌੜ ਦੇ ਮੁਕਾਬਲੇ ਵੀ ਵੱਡੇ ਪੱਧਰ ਉੱਤੇ ਕਰਵਾਏ ਜਾ ਰਹੇ ਹਨ | ਇਸੇ ਦੌਰਾਨ ਨਗਰ ਤੇ ਇਲਾਕਾ ਨਿਵਾਸੀਆਂ ਦੇ ਨਾਲ-ਨਾਲ ਐੱਨ. ਆਰ. ਆਈਜ਼ ਵੱਲੋਂ ਜੇਤੂਆਂ ਨੂੰ ਬਹੁਤ ਸਾਰੇ ਵੱਡੇ ਮੋਟਰਸਾਈਕਲ ਅਤੇ ਹੋਰ ਮਹਿੰਗੇ ਇਨਾਮ ਸਪਾਂਸਰ ਕੀਤੇ ਗਏ ਹਨ | ਇਸੇ ਦੌਰਾਨ ਗੁਰਦੁਆਰਾ ਸਾਹਿਬ ਵਿਖੇ ਅੱਜ ਅਰੰਭ ਕੀਤੇ ਗਏ ਗਈ ਸ੍ਰੀ ਅਖੰਡ ਪਾਠਾਂ ਦੀ ਲੜੀ ਦੇ ਪਾਠ ਦੇ ਭੋਗ ਸਵੇਰੇ 9 :00 ਵਜੇ ਪਾਏ ਜਾਣਗੇ ਉਪਰੰਤ ਕੀਰਤਨੀ ਜਥਿਆਂ ਵੱਲੋਂ ਇਲਾਹੀ ਬਾਣੀ ਦਾ ਜਾਪ ਕੀਤਾ ਜਾਵੇਗਾ | ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ |
ਪਿਛਲੀ ਖ਼ਬਰ ਸਵ. ਸਰਦੂਲ ਸਿੰਘ ਸੰਧੂ ਨਮਿਤ ਸ਼ਰਧਾਂਜਲੀ ਸਮਾਗਮ ਅਗਲੀ ਖ਼ਬਰ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦਾ ਸਾਲਾਨਾ ਇਨਾਮ ਵੰਡ ਸਮਾਗਮ ਭਲਕੇ-ਬੀਬੀ ਗੁਰਪ੍ਰੀਤ ਕੌਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।