ਖਲਵਾੜਾ, 4 ਦਸੰਬਰ (ਮਨਦੀਪ ਸਿੰਘ ਸੰਧੂ)-ਆਗਾਮੀ 14 ਦਸੰਬਰ ਨੂੰ ਹੋਣ ਜਾ ਰਹੀਆਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਸਬੰਧ ਵਿਚ ਅੱਜ ਬਲਾਕ ਸੰਮਤੀ ਜ਼ੋਨ ਲੱਖਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਸੰਗਤਪੁਰ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ | ਗੁਰਪ੍ਰੀਤ ਸਿੰਘ ਦੇ ਨਾਲ ਸਮੂਹ ਇਲਾਕਾ ਵਾਸੀਆਂ ਨੇ ਜਾ ਕੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ | ਇਸ ਮੌਕੇ ਉਨ੍ਹਾਂ ਦੇ ਨਾਲ ਗੁਰਮੀਤ ਸਿੰਘ ਸਰਪੰਚ ਲੱਖਪੁਰ, ਪਿ੍ੰਸੀਪਲ ਜਸਵਿੰਦਰ ਸਿੰਘ ਲੱਖਪੁਰ, ਦਵਿੰਦਰ ਪਾਲ ਸਿੰਘ ਪੰਚ, ਸੁਰਿੰਦਰ ਪਾਲ ਪੰਚ, ਰੇਸ਼ਮ ਸਿੰਘ ਲੱਖਪੁਰ, ਜਤਿੰਦਰ ਸਿੰਘ ਲੱਖਪੁਰ, ਸਮੇਤ ਹੋਰ ਮੋਹਤਬਰ ਵਿਅਕਤੀ ਹਾਜ਼ਰ ਸਨ |