ਖਲਵਾੜਾ, 4 ਦਸੰਬਰ (ਮਨਦੀਪ ਸਿੰਘ ਸੰਧੂ)-ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਦੇ ਫਗਵਾੜਾ ਪੱਛਮੀ ਤੋਂ ਜ਼ਿਲ੍ਹਾ ਪ੍ਰੀਸ਼ਦ ਦੇ ਐਲਾਨੇ ਗਏ ਉਮੀਦਵਾਰ ਸ਼ਹਿਰੀ ਵੋਟਰ ਹੋਣ ਕਰਕੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਨਹੀਂ ਕਰ ਸਕੇ | ਜਾਣਕਾਰੀ ਅਨੁਸਾਰ ਕੁਲਦੀਪ ਸਿੰਘ ਨੂਰ ਨੂੰ ਪਾਰਟੀ ਵਲੋਂ ਫਗਵਾੜਾ ਪੱਛਮੀ ਜ਼ੋਨ ਤੋਂ ਉਮੀਦਵਾਰ ਐਲਾਨਿਆ ਗਿਆ ਸੀ ਪ੍ਰੰਤੂ ਉਨ੍ਹਾਂ ਦੀ ਵੋਟ ਸ਼ਹਿਰ 'ਚ ਹੋਣ ਕਰਕੇ ਉਹ ਇਸ ਵਾਰ ਚੋਣਾਂ ਲੜਨ ਤੋਂ ਵਾਂਝੇ ਰਹਿ ਗਏ ਹਨ | ਉਹ 2022 ਦੀਆਂ ਵਿਧਾਨ ਸਭਾ ਚੋਣਾਂ ਪਾਰਟੀ ਉਮੀਦਵਾਰ ਦੇ ਤੌਰ 'ਤੇ ਲੜ ਚੁੱਕੇ ਹਨ ਅਤੇ ਇਸ ਵਾਰ ਵੀ ਉਹ ਪੂਰੇ ਸਰਗਰਮ ਸਨ ਅਤੇ ਸਭ ਤੋਂ ਪਹਿਲਾਂ ਉਨ੍ਹਾਂ ਦੀ ਟਿਕਟ ਦਾ ਹੀ ਐਲਾਨ ਹੋਇਆ ਸੀ | ਉਹ ਕਾਫ਼ੀ ਦਿਨ ਆਪਣੀ ਫਾਈਲ ਤਿਆਰ ਕਰਦੇ ਰਹੇ ਅਤੇ ਆਖ਼ਰੀ ਦਿਨ ਉਨ੍ਹਾਂ ਨੂੰ ਪਤਾ ਲੱਗਾ ਕਿ ਉਹ ਚੋਣ ਨਹੀਂ ਲੜੀ ਸਕਦੇ | ਸਮੇਂ ਦੀ ਘਾਟ ਹੋਣ ਕਰਕੇ ਉਮੀਦਵਾਰ ਬਦਲਿਆ ਨਹੀਂ ਜਾ ਸਕਿਆ ਅਤੇ ਇਸ ਜ਼ੋਨ ਤੋਂ ਹੁਣ ਪਾਰਟੀ ਦਾ ਕੋਈ ਵੀ ਉਮੀਦਵਾਰ ਮੈਦਾਨ ਵਿਚ ਨਹੀਂ ਹੈ |