27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਕਾਰਨ ਭਾਣੋਲੰਗਾ 'ਚ ਭਲਕੇ ਹੋਣ ਵਾਲਾ ਸੈਮੀਨਾਰ ਮੁਲਤਵੀ

ਅਜੀਤ ਡੈਸਕ 05-12-2025
ਕਪੂਰਥਲਾ, 4 ਦਸੰਬਰ (ਵਿ.ਪ੍ਰ.)-ਪੰਜਾਬ ਨੰਬਰਦਾਰ ਯੂਨੀਅਨ ਜ਼ਿਲ੍ਹਾ ਕਪੂਰਥਲਾ ਵਲੋਂ ਗ੍ਰਾਮ ਪੰਚਾਇਤ ਭਾਣੋਲੰਗਾ ਤੇ ਪ੍ਰਸ਼ਾਸਨ ਦੇ ਸਹਿਯੋਗ ਨਾਲ 6 ਦਸੰਬਰ ਨੂੰ ਭਾਣੋਲੰਗਾ ਦੇ ਪ੍ਰਾਇਮਰੀ ਸਕੂਲ ਵਿਚ 'ਨਸ਼ਿਆਂ ਵਿਰੁੱਧ ਤੇ ਅਨਪੜ੍ਹਤਾ ਇਕ ਸਰਾਪ ਹੈ' ਵਿਸ਼ੇ 'ਤੇ ਕਰਵਾਇਆ ਜਾਣ ਵਾਲਾ ਸੈਮੀਨਾਰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਕਰਕੇ ਅੱਗੇ ਪਾ ਦਿੱਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਪ੍ਰੈੱਸ ਸਕੱਤਰ ਜਸਪ੍ਰੀਤ ਸਿੰਘ ਵਾਲੀਆ ਨੇ ਦੱਸਿਆ ਕਿ ਪੰਜਾਬ ਨੰਬਰਦਾਰ ਯੂਨੀਅਨ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਸੁਖਵੰਤ ਸਿੰਘ ਕੰਗ, ਮੀਤ ਪ੍ਰਧਾਨ ਜਸਵੰਤ ਸਿੰਘ ਸਰਪੰਚ ਭਾਣੋਲੰਗਾ ਦੀ ਦੇਖ ਰੇਖ ਹੇਠ ਹੋਣ ਵਾਲੇ ਇਸ ਸੈਮੀਨਾਰ ਦੀ ਅਗਲੀ ਤਾਰੀਕ ਦਾ ਐਲਾਨ ਚੋਣਾਂ ਤੋਂ ਬਾਅਦ ਕੀਤਾ ਜਾਵੇਗਾ |
ਪਿਛਲੀ ਖ਼ਬਰ ਹਦੀਆਬਾਦ ਵਿਖੇ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰਨ ਵਾਲੇ 3 ਵਿਅਕਤੀਆਂ ਖ਼ਿਲਾਫ਼ ਕੇਸ ਦਰਜ, ਇੱਕ ਗਿ੍ਫ਼ਤਾਰ ਅਗਲੀ ਖ਼ਬਰ ਡੋਡੇ ਤੇ ਹੈਰੋਇਨ ਸਣੇ 2 ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।