ਭੰਡਾਲ ਬੇਟ, 24 ਨਵੰਬਰ (ਜੋਗਿੰਦਰ ਸਿੰਘ ਜਾਤੀਕੇ)-ਬੀਤੇ ਦਿਨੀਂ 69ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਵਿਚ ਕਰਵਾਏ ਗਏ ਗਤਕਾ ਮੁਕਾਬਲਿਆਂ ਵਿਚ ਪਿੰਡ ਸੁਰਖਪੁਰ (ਅਕਬਰਪੁਰ) ਦੀ ਮਨਰੂਪ ਕੌਰ ਪੁੱਤਰੀ ਅਮਰਜੀਤ ਸਿੰਘ ਵਲੋਂ ਦੂਸਰਾ ਸਥਾਨ ਹਾਸਿਲ ਕਰਕੇ ਸਿਲਵਰ ਮੈਡਲ ਜਿੱਤਣ 'ਤੇ ਅਕਾਲ ਅਕੈਡਮੀ ਧਾਲੀਵਾਲ ਬੇਟ ਤੇ ਪਿੰਡ ਵਾਸੀਆਂ ਵਲੋਂ ਮਨਰੂਪ ਕੌਰ ਨੂੰ ਸਨਮਾਨਿਤ ਕੀਤਾ ਗਿਆ | ਜ਼ਿਕਰਯੋਗ ਹੈ ਕੇ ਬੇਟੀ ਮਨਰੂਪ ਕੌਰ ਦੁਮਾਲਾ ਮੁਕਾਬਲੇ, ਗੁਰਬਾਣੀ ਕੰਠ ਮੁਕਾਬਲੇ ਵਿਚੋਂ ਵੀ ਗੋਲਡ ਮੈਡਲ ਜੇਤੂ ਹੈ | ਇਸ ਮੌਕੇ ਅਕਾਲ ਅਕੈਡਮੀ ਧਾਲੀਵਾਲ ਬੇਟ ਦੀ ਪਿ੍ੰਸੀਪਲ ਸਰਬਜੀਤ ਕੌਰ ਵਲੋਂ ਬੇਟੀ ਮਨਰੂਪ ਕੌਰ ਤੇ ਉਸ ਦੀ ਮਾਤਾ ਰਜਵਿੰਦਰ ਕੌਰ ਖ਼ਾਲਸਾ ਨੂੰ ਸਨਮਾਨਿਤ ਕਰਨ ਮੌਕੇ ਕਿਹਾ ਕੇ ਮਨਰੂਪ ਕੌਰ ਨੇ ਨੇ ਸਾਬਿਤ ਕੀਤਾ ਹੈ ਕੇ ਅੱਜ ਦੇ ਜ਼ਮਾਨੇ ਵਿਚ ਕੁੜੀਆਂ ਮੁੰਡਿਆਂ ਤੋਂ ਕਿਸੇ ਪਾਸੇ ਤੋਂ ਵੀ ਘੱਟ ਨਹੀਂ ਹਨ | ਇਸ ਪ੍ਰਾਪਤੀ ਨਾਲ ਮਨਰੂਪ ਕੌਰ ਨੇ ਆਪਣੇ ਮਾਂ ਬਾਪ, ਪਿੰਡ ਤੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ |