20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

ਵਹਿਸ਼ੀ ਮਾਨਸਿਕਤਾ ਵਾਲੇ ਅਪਰਾਧੀ ਨੂੰ ਤੁਰੰਤ ਫਾਂਸੀ ਦਿੱਤੀ ਜਾਣੀ ਚਾਹੀਦੀ ਹੈ-ਰਾਕੇਸ਼ ਨੀਟੂ

ਅਜੀਤ ਡੈਸਕ 25-11-2025
ਸੁਲਤਾਨਪੁਰ ਲੋਧੀ, 24 ਨਵੰਬਰ (ਥਿੰਦ)-ਭਾਜਪਾ ਹਲਕਾ ਇੰਚਾਰਜ ਰਾਕੇਸ਼ ਨੀਟੂ ਨੇ ਕਿਹਾ ਕਿ ਪਾਰਸ ਅਸਟੇਟ, ਜਲੰਧਰ ਪੱਛਮੀ 'ਚ ਇੱਕ ਮਾਸੂਮ ਲੜਕੀ ਨਾਲ ਵਾਪਰੀ ਅਣਮਨੁੱਖੀ ਘਟਨਾ ਕਿਸੇ ਵੀ ਮਨੁੱਖ ਦੀ ਆਤਮਾ ਨੂੰ ਹਿਲਾ ਦਿੰਦੀ ਹੈ | ਇਹ ਸਿਰਫ਼ ਇੱਕ ਅਪਰਾਧ ਨਹੀਂ ਹੈ, ਸਗੋਂ ਮਨੁੱਖਤਾ 'ਤੇ ਸਿੱਧਾ ਹਮਲਾ ਹੈ | ਅਜਿਹੇ ਜ਼ਾਲਮ ਅਪਰਾਧੀਆਂ ਪ੍ਰਤੀ ਕੋਈ ਵੀ ਰਹਿਮ ਜਾਂ ਨਰਮੀ ਦਿਖਾਉਣਾ ਮਾਸੂਮ ਨਾਲ ਬੇਇਨਸਾਫ਼ੀ ਹੋਵੇਗੀ | ਉਨ੍ਹਾਂ ਕਿਹਾ ਕਿ ਇਸ ਅਪਰਾਧੀ ਨੂੰ ਜਲਦੀ ਤੋਂ ਜਲਦੀ ਫਾਂਸੀ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਭਵਿੱਖ ਵਿਚ ਕੋਈ ਵੀ ਅਜਿਹਾ ਘਿਣਾਉਣਾ ਕੰਮ ਕਰਨ ਦੀ ਹਿੰਮਤ ਨਾ ਕਰੇ | ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰ ਨੂੰ ਜੋ ਦਰਦ ਹੋ ਰਿਹਾ ਹੈ, ਉਸ ਦੀ ਕਦੇ ਵੀ ਭਰਪਾਈ ਨਹੀਂ ਕੀਤੀ ਜਾ ਸਕਦੀ, ਪਰ ਸ਼ਿਵ ਸੈਨਾ ਹਿੰਦ ਯੁਵਾ ਉਨ੍ਹਾਂ ਦੇ ਨਾਲ ਮਜ਼ਬੂਤੀ ਨਾਲ ਖੜ੍ਹਾ ਹੈ | ਉਨ੍ਹਾਂ ਨੇ ਜਨਤਾ ਨੂੰ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸਮਾਜ ਵਿਚ ਜਾਗਰੂਕਤਾ ਫੈਲਾਉਣ ਦੀ ਅਪੀਲ ਵੀ ਕੀਤੀ |
ਪਿਛਲੀ ਖ਼ਬਰ ਭੁਲੱਥ-ਕਰਤਾਰਪੁਰ ਸੜਕ 2 ਮਹੀਨੇ ਬੰਦ ਰਹਿਣ ਨਾਲ ਹਲਕਾ ਭੁਲੱਥ ਦੇ ਲੋਕਾਂ ਨੂੰ ਬਹੁਤ ਵੱਡਾ ਨੁਕਸਾਨ ਝੱਲਣਾ ਪਵੇਗਾ-ਤੱਖਰ... ਅਗਲੀ ਖ਼ਬਰ ਨਨਕਾਣਾ ਸਾਹਿਬ ਖ਼ਾਲਸਾ ਸਕੂਲ ਦਾ ਜੰਮੂ 'ਚ ਸ਼ਾਨਦਾਰ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।