01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਭੁਲੱਥ ਵਿਚ ਰਾਮ ਲੀਲ੍ਹਾ ਸ਼ੁਰੂ, ਪ੍ਰਧਾਨ ਰਸ਼ਪਾਲ ਸ਼ਰਮਾ ਨੇ ਕੀਤਾ ਉਦਘਾਟਨ

ਭੁਲੱਥ ਵਿਖੇ ਰਾਮ ਲੀਲ੍ਹਾ ਦੇ ਉਦਘਾਟਨ ਉਪਰੰਤ ਰਸ਼ਪਾਲ ਸ਼ਰਮਾ ਪ੍ਰਧਾਨ ਨਗਰ ਪੰਚਾਇਤ ਅਤੇ ਹੋਰਨਾਂ ਦਾ ਸਨਮਾਨ ਕਰਦੇ ਹੋਏ ਕਲੱਬ ਮੈਂਬਰ | ਤਸਵੀਰ. ਮਨਜੀਤ ਸਟੂਡੀਓ <br/> 24-09-2025
ਭੁਲੱਥ, 23 ਸਤੰਬਰ (ਮਨਜੀਤ ਸਿੰਘ ਰਤਨ)-ਮਰਿਆਦਾ ਪ੍ਰਸ਼ੋਤਮ ਭਗਵਾਨ ਸ਼੍ਰੀ ਰਾਮ ਜੀ ਨੂੰ ਸਮਰਪਿਤ ਸ਼੍ਰੀ ਰਾਮਾ ਕਿ੍ਸ਼ਨਾ ਡਰਾਮਾਟਿ੍ਕ ਕਲੱਬ ਭੁਲੱਥ ਵੱਲੋਂ ਬ੍ਰਹਮਲੀਨ ਸ਼੍ਰੀ ਸ਼੍ਰੀ 1008 ਸੰਤ ਗੋਪਾਲ ਦਾਸ ਜੀ ਦੇ ਆਸ਼ੀਰਵਾਦ ਸਦਕਾ ਭੁਲੱਥ ਦੀ 72ਵੀਂ ਸ਼੍ਰੀ ਰਾਮ ਲੀਲ੍ਹਾ ਦੇ ਸ਼ੁੱਭ ਆਗਾਜ਼ ਕੀਤਾ ਗਿਆ | ਇਸ ਮੌਕੇ ਸ਼੍ਰੀ ਸੁੰਦਰ ਕਾਂਡ ਪਾਠ ਦੇ ਭੋਗ ਪਾਏ ਗਏ ਤੇ ਸ਼੍ਰੀ ਸ਼੍ਰੀ 1008 ਸੰਤ ਲਕਸ਼ਮਣ ਦਾਸ ਜੀ ਵੱਲੋਂ ਕਥਾ ਸੁਣਾਈ ਗਈ ਤੇ ਉਨ੍ਹਾਂ ਨੇ ਸੰਗਤਾਂ ਨੂੰ ਰਾਮ ਨਾਮ ਨਾਲ ਜੁੜਨ ਦੀ ਪੇ੍ਰਰਨਾ ਦਿੱਤੀ | ਰਾਮ-ਲੀਲ੍ਹਾ ਦੇ ਪਹਿਲੇ ਦਿਨ ਦਾ ਉਦਘਾਟਨ ਨਗਰ ਪੰਚਾਇਤ ਦੇ ਪ੍ਰਧਾਨ ਰਸ਼ਪਾਲ ਸ਼ਰਮਾ (ਹਲਕਾ ਸੰਗਠਨ ਇੰਚਾਰਜ) ਵਲੋਂ ਕੀਤਾ ਗਿਆ ਇਸ ਮੌਕੇ ਉਨ੍ਹਾਂ ਨਾਲ ਮੀਤ ਪ੍ਰਧਾਨ ਨਿਰਮਲ ਸਿੰਘ ਗੁਰਾਇਆ, ਕੌਂਸਲਰ ਗੌਰਵ ਸਭਰਵਾਲ, ਕੌਂਸਲਰ ਕੁਲਦੀਪ ਸਿੰਘ, ਕੌਂਸਲਰ ਰਮਨ ਕੁਮਾਰ ਤੇ ਹੋਰ ਸਾਥੀਆ ਵੱਲੋਂ ਰੀਬਨ ਕੱਟ ਕੇ ਕੀਤਾ ਗਿਆ ਤੇ ਸ਼ਮ੍ਹਾ ਰੌਸ਼ਨ ਦੀ ਰਸਮ ਸਟੇਟ ਅਵਾਰਡ ਸਨਮਾਨਿਤ ਮਾ. ਦਿਨੇਸ਼ ਸ਼ਰਮਾ ਤੇ ਉੱਘੇ ਸਮਾਜ ਸੇਵੀ ਰਕੇਸ਼ ਕੁਮਾਰ ਖੰਨਾ ਵਲੋਂ ਕੀਤੀ ਗਈ | ਇਸ ਮੌਕੇ ਪ੍ਰਧਾਨ ਸ਼ਰਮਾ ਨੇ ਕਿਹਾ ਭੁਲੱਥ ਦੀ ਰਾਮ ਲੀਲ੍ਹਾ ਦਾ 72ਵੇਂ ਸਾਲ ਵਿਚ ਪ੍ਰਵੇਸ਼ ਹੋਣਾ ਕਲੱਬ ਦੀ ਇਕ ਉਪਲਬਧੀ ਵੀ ਹੈ ਤੇ ਸਮੁੱਚਾ ਕਲੱਬ ਵਧਾਈ ਦਾ ਪਾਤਰ ਵੀ ਹੈ | ਉਨ੍ਹਾਂ ਕਿਹਾ ਕਲੱਬ ਵਲੋਂ ਬਹੁਤ ਸ਼ਰਧਾ ਭਾਵਨਾ ਨਾਲ ਪ੍ਰਬੰਧ ਕੀਤੇ ਗਏ ਜੋ ਸ਼ਲਾਘਾਯੋਗ ਹਨ ਤੇ ਸੰਗਤਾਂ ਵਿਚ ਬਹੁਤ ਉਤਸ਼ਾਹ ਦੇਖਿਆ ਜਾ ਰਿਹਾ ਹੈ | ਇਸ ਮੌਕੇ ਨਿਵੇਕਲੀ ਪਹਿਲ 'ਟੀਮ ਆਪਣਾ ਪਿੰਡ ਭੁਲੱਥ' ਵਲੋਂ ਕਰਦੇ ਸੰਗਤਾਂ ਵਿਚੋਂ ਪੰਜ ਲੱਕੀ ਡਰਾਅ ਕੱਢ ਕੇ ਕੀਮਤੀ ਇਨਾਮ ਦਿੱਤੇ ਗਏ | ਇਸ ਮੌਕੇ ਤੇ ਸ਼ਾਮ ਲਾਲ ਸ਼ਰਮਾ, ਅਸ਼ੋਕ ਘਈ, ਸੁਦੇਸ਼ ਦੱਤਾ, ਕੌਲਸਰ ਲਕਸ਼ ਚੌਧਰੀ, ਕੌਂਸਲਰ ਲਵ ਚੌਧਰੀ, ਅਨਿਲ ਦੱਤਾ, ਅਮੋਲਕ ਢੱਲ, ਰਾਮ ਰਤਨ ਸ਼ਰਮਾ, ਮੋਹਨ ਲਾਲ ਡੰਗ, ਜੈਦੀਪ ਸਿੰਘ, ਤਰਸੇਮ ਸਿੰਘ ਹੈਪੀ, ਜਤਿਨ ਚੌਧਰੀ, ਸੁਖਦੇਵ ਚੌਧਰੀ, ਭਰਤ ਦੱਤਾ, ਮਨੀਸ਼ ਢੱਲ, ਵਿਕਾਸ ਢੱਲ, ਗੁਰਜੀਤ ਸਿੰਘ, ਨਵਪ੍ਰੀਤ ਸਿੰਘ ਡੋਗਰਾ, ਅਜੈ ਬਾਲੀ, ਰਾਹੁਲ ਸਭਰਵਾਲ, ਬਲਵਿੰਦਰ ਸ਼ਰਮਾ, ਮਨਜੀਤ ਸਿੰਘ, ਠਾਕੁਰ ਨਰਾਇਣ, ਸੌਰਵ ਬਾਵਾ, ਲਵ ਸਿੰਘ, ਸੌਰਵ, ਸੰਜੀਵ ਸ਼ਰਮਾ, ਕਰਨ, ਜਸਕਰਨ ਤੇ ਹੋਰ ਹਾਜ਼ਰ ਸਨ |

ਪਿਛਲੀ ਖ਼ਬਰ ਨਸ਼ੇ ਦਾ ਸੇਵਨ ਕਰਨ ਵਾਲਾ ਨੌਜਵਾਨ ਕਾਬੂ ਅਗਲੀ ਖ਼ਬਰ ਮਾਰਕੀਟ ਕਮੇਟੀ ਢਿਲਵਾਂ ਦੇ ਚੇਅਰਮੈਨ ਕੁਲਦੀਪ ਪਾਠਕ ਵਲੋਂ ਦਾਣਾ ਮੰਡੀ ਢਿਲਵਾਂ ਵਿਖੇ ਝੋਨੇ ਦੀ ਖ਼ਰੀਦ ਸ਼ੁਰੂ ਕਰਵਾਈ <b...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।