ਨਸ਼ਾ ਵਿਰੋਧੀ ਮੰਚ ਨੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਸੰਬੰਧੀ ਸਮਾਗਮ ਕਰਵਾਇਆ
ਕਪੂਰਥਲਾ, 30 ਸਤੰਬਰ (ਸਡਾਨਾ)-ਨਸ਼ਾ ਵਿਰੋਧੀ ਮੰਚ ਵਲੋਂ ਇਸਲਾਮੀਆ ਮਾਡਲ ਸਕੂਲ ਵਿਖੇ ਮੰਚ ਦੇ ਪ੍ਰਧਾਨ ਹਰਜੀਤ ਸਿੰਘ ਕਾਕਾ ਦੀ ਅਗਵਾਈ ਹੇਠ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ ਗਿਆ | ਇਸ ਮੌਕੇ ਮੁੱਖ ਮਹਿਮਾਨ ਵਜੋਂ ਸਟੇਟ ਐਵਾਰਡੀ ਸੰਤੋਖ ਸਿੰਘ ਮੱਲੀ ਸੈਂਟਰ ਹੈੱਡ ਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਭਾਣੋਲੰਗਾ ਸ਼ਾਮਲ ਹੋਏ ਤੇ ਹਾਜ਼ਰਾਂ ਨਾਲ ਸ਼ਹੀਦ ਭਗਤ ਸਿੰਘ ਦੇ ਜੀਵਨ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ | ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਡਾ. ਰਣਬੀਰ ਕੌਸ਼ਲ, ਜੋਤੀ ਪ੍ਰਕਾਸ਼ ਸ਼ਰਮਾ, ਸਤੀਸ਼ ਕਟਾਰੀਆ, ਨਰੇਸ਼ ਕਪੂਰ ਅਤੇ ਮਾਸਟਰ ਰਾਜ ਕੁਮਾਰ ਮਹਿਰਾ ਨੇ ਸ਼ਿਰਕਤ ਕੀਤੀ | ਸਮਾਗਮ ਦੌਰਾਨ ਮੰਚ ਦੀ ਕਾਰਵਾਈ ਜਨਰਲ ਸਕੱਤਰ ਮੁਹਿੰਮ ਯੂਨਿਸ ਅੰਸਾਰੀ ਨੇ ਨਿਭਾਈ | ਇਸ ਮੌਕੇ ਮੰਗਤ ਰਾਮ ਨੇ ਭਜਨ ਅਤੇ ਇਨਕਲਾਬੀ ਗੀਤ ਪੇਸ਼ ਕੀਤਾ ਅਤੇ ਸਮਾਗਮ ਨੂੰ ਅਸ਼ੋਕ ਕੁਮਾਰ ਮਾਹਲਾ, ਸ਼ਵਿੰਦਰ ਸਿੰਘ ਬੁਟਾਰੀ, ਸ਼ਿਵਦਰਸ਼ਨ ਕੁਮਾਰ, ਡਾ.
ਕਪੂਰਥਲਾ, 30 ਸਤੰਬਰ (ਸਡਾਨਾ)-ਨਸ਼ਾ ਵਿਰੋਧੀ ਮੰਚ ਵਲੋਂ ਇਸਲਾਮੀਆ ਮਾਡਲ ਸਕੂਲ ਵਿਖੇ ਮੰਚ ਦੇ ਪ੍ਰਧਾਨ ਹਰਜੀਤ ਸਿੰਘ ਕਾਕਾ ਦੀ ਅਗਵਾਈ ਹੇਠ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ ਗਿਆ | ਇਸ ਮੌਕੇ ਮੁੱਖ ਮਹਿਮਾਨ ਵਜੋਂ ਸਟੇਟ ਐਵਾਰਡੀ ਸੰਤੋਖ ਸਿੰਘ ਮੱਲੀ ਸੈਂਟਰ ਹੈੱਡ ਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਭਾਣੋਲੰਗਾ ਸ਼ਾਮਲ ਹੋਏ ਤੇ ਹਾਜ਼ਰਾਂ ਨਾਲ ਸ਼ਹੀਦ ਭਗਤ ਸਿੰਘ ਦੇ ਜੀਵਨ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ | ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਡਾ. ਰਣਬੀਰ ਕੌਸ਼ਲ, ਜੋਤੀ ਪ੍ਰਕਾਸ਼ ਸ਼ਰਮਾ, ਸਤੀਸ਼ ਕਟਾਰੀਆ, ਨਰੇਸ਼ ਕਪੂਰ ਅਤੇ ਮਾਸਟਰ ਰਾਜ ਕੁਮਾਰ ਮਹਿਰਾ ਨੇ ਸ਼ਿਰਕਤ ਕੀਤੀ | ਸਮਾਗਮ ਦੌਰਾਨ ਮੰਚ ਦੀ ਕਾਰਵਾਈ ਜਨਰਲ ਸਕੱਤਰ ਮੁਹਿੰਮ ਯੂਨਿਸ ਅੰਸਾਰੀ ਨੇ ਨਿਭਾਈ | ਇਸ ਮੌਕੇ ਮੰਗਤ ਰਾਮ ਨੇ ਭਜਨ ਅਤੇ ਇਨਕਲਾਬੀ ਗੀਤ ਪੇਸ਼ ਕੀਤਾ ਅਤੇ ਸਮਾਗਮ ਨੂੰ ਅਸ਼ੋਕ ਕੁਮਾਰ ਮਾਹਲਾ, ਸ਼ਵਿੰਦਰ ਸਿੰਘ ਬੁਟਾਰੀ, ਸ਼ਿਵਦਰਸ਼ਨ ਕੁਮਾਰ, ਡਾ. ਰਣਬੀਰ ਕੌਸ਼ਲ, ਜੋਤੀ ਪ੍ਰਕਾਸ਼ ਸ਼ਰਮਾ ਨੇ ਵੀ ਸੰਬੋਧਨ ਕੀਤਾ | ਅੰਤ ਵਿਚ ਮੰਚ ਦੇ ਪ੍ਰਧਾਨ ਹਰਜੀਤ ਸਿੰਘ ਕਾਕਾ ਵਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ | ਉਨ੍ਹਾਂ ਕਿਹਾ ਕਿ ਸਾਨੂੰ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਪਾਏ ਪੂਰਨਿਆਂ ਤੋਂ ਸੇਧ ਲੈ ਕੇ ਸਮਾਜ ਸੇਵਾ ਲਈ ਅੱਗੇ ਆਉਣਾ ਚਾਹੀਦਾ ਹੈ ਤੇ ਨੌਜਵਾਨਾਂ ਨੂੰ ਨਸ਼ੇ ਤੋਂ ਬਚਾਅ ਕੇ ਖੇਡਾਂ ਵੱਲ ਪ੍ਰੇਰਿਤ ਕਰਨਾ ਚਾਹੀਦਾ ਹੈ | ਸਮਾਗਮ ਦੌਰਾਨ ਸ਼ਹਿਰੀ ਪ੍ਰਧਾਨ ਚਰਨਜੀਤ ਸ਼ਰਮਾ, ਪਰਮਜੀਤ ਪਸਰੀਚਾ, ਹਿੰਦ ਭੂਸ਼ਨ, ਸੁਖਦੇਵ ਰਾਜ, ਇੰਜ. ਰੇਸ਼ਮ ਸਿੰਘ, ਇੰਜ. ਹਰਪਾਲ ਸਿੰਘ, ਇੰਜ. ਅਨਿਲ ਧਵਨ, ਸਲੀਮ ਅੰਸਾਰੀ, ਇਸਰਾਰ ਅੰਸਾਰੀ, ਕੁਲਬੀਰ ਕੌਰ, ਨੇਹਾ, ਅਮਨਦੀਪ ਕੌਰ, ਫਾਤਿਮਾ, ਨਰਗਿਸ ਤੇ ਹੋਰ ਹਾਜ਼ਰ ਸਨ |