01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਪ੍ਰਾਚੀਨ ਸ਼ਿਵ ਮੰਦਰ ਬੇਗੋਵਾਲ ਵਿਖੇ ਰਾਮ ਲੀਲ੍ਹਾ ਦੀ ਪਹਿਲੀ ਨਾਈਟ ਦਾ ਉਦਘਾਟਨ <br/>

ਅਜੀਤ ਡੈਸਕ 24-09-2025
ਬੇਗੋਵਾਲ, 23 ਸਤੰਬਰ (ਸੁਖਜਿੰਦਰ ਸਿੰਘ)-ਪ੍ਰਾਚੀਨ ਸ਼ਿਵ ਮੰਦਿਰ ਕਮੇਟੀ ਬੇਗੋਵਾਲ ਵਲੋਂ ਮੰਦਿਰ ਕਮੇਟੀ ਪ੍ਰਧਾਨ ਰਾਜ਼ੇਸ਼ ਕੁਮਾਰ ਹੈਪੀ ਖਿੰਦੜੀਆਂ ਦੀ ਅਗਵਾਈ ਵਿਚ ਬੇਗੋਵਾਲ ਰਾਮ-ਲੀਲ੍ਹਾ ਆਯੋਜਨ ਦੌਰਾਨ ਪਹਿਲੀ ਨਾਈਟ ਦਾ ਉਦਘਾਟਨ ਕੀਤਾ ਗਿਆ | ਇਸ ਤੋਂ ਪਹਿਲਾ ਕੱਲ੍ਹ ਦੁਸਹਿਰਾ ਉਤਸਵ ਨੂੰ ਮੁੱਖ ਰੱਖਦੇ ਹੋਏ ਦੁਸਹਿਰਾ ਗਰਾਊਾਡ ਵਿਖੇ ਮੈਂਬਰਾਂ ਦੀ ਹਾਜ਼ਰੀ ਵਿਚ ਪੂਜਾ ਕਰਨ ਉਪਰੰਤ ਦੁਸਹਿਰਾ ਗਰਾਊਾਡ ਬੇਗੋਵਾਲ ਵਿਚ ਝੰਡੇ ਦੀ ਰਸਮ ਨੂੰ ਅਦਾ ਕੀਤਾ ਗਿਆ | ਇਸ ਮੌਕੇ ਰਾਮ-ਲੀਲ੍ਹਾ ਦੀ ਪਹਿਲੀ ਨਾਈਟ ਦਾ ਉਦਘਾਟਨ ਕੌਂਸਲਰ ਨਿਵਾਸ ਕੁੱਕੂ ਵੱਲੋਂ ਕੀਤਾ ਗਿਆ, ਜਦਕਿ ਸ਼ਮਾਂ ਰੌਸ਼ਨ ਇੰਦਰਪਾਲ ਪ੍ਰਭਾਕਰ, ਧਰਮਪਾਲ ਸਰਾਫ, ਰਜੇਸ਼ ਕੁਮਾਰ ਹੈਪੀ ਖਿੰਦੜੀਆ ਡਾ. ਰਮਿੰਦਰ ਕੁਮਾਰ, ਡਾ. ਓਮ ਕੁਮਾਰ, ਸੰਦੀਪ ਕੁਮਾਰ ਸ਼ਰਮਾ, ਕੌਂਸਲਰ ਨਿਵਾਸ ਕੁੱਕੂ ਵਲੋਂ ਨਿਭਾਈ ਗਈ | ਉਪਰੰਤ ਸਟੇਜ ਦਾ ਸੰਚਾਲਨ ਕਰਦਿਆਂ ਹੈੱਡ ਮਾਸਟਰ ਵਿੱਦਿਆ ਸਾਗਰ ਨੇ ਪ੍ਰਮੁੱਖ ਸ਼ਖ਼ਸੀਅਤਾਂ ਦਾ ਸਵਾਗਤ ਕੀਤਾ | ਇਸ ਮੌਕੇ ਮਾਸਟਰ ਵਿੱਦਿਆ ਸਾਗਰ, ਅਸ਼ੋਕ ਬੱਤਰਾ ਵਾਇਸ ਪ੍ਰਧਾਨ, ਇੰਦਰਪਾਲ ਪ੍ਰਭਾਕਰ, ਮੇਘਰਾਜ, ਸੈਕਟਰੀ ਸੁਖਦੇਵ ਰਾਜ ਜੰਗੀ, ਮਨੋਜ ਕੁਮਾਰ, ਮੁਕੇਸ਼ ਕੁਮਾਰ ਮੰਗਾ, ਵਨੀਤ ਕੁਮਾਰ ਜੁਲਕਾ, ਬਲਦੇਵ ਰਾਜ ਵਰਮਾ, ਮਨੀਸ਼ ਕੁਮਾਰ ਮਿੰਟੂ, ਹਰਤੇਸ਼ ਕੁਮਾਰ ਮੰਗਾ, ਬੂਆ ਦਾਸ, ਪੰਡਿਤ ਗਣੇਸ਼, ਧਰਮਪਾਲ ਕਾਲਾ, ਮਨੋਜ ਕੁਮਾਰ, ਸੰਦੀਪ ਸ਼ਰਮਾ ਤੋਂ ਇਲਾਵਾ ਸਾਰੇ ਪਾਤਰ ਪਤਵੰਤੇ ਹਾਜ਼ਰ ਸਨ |

ਪਿਛਲੀ ਖ਼ਬਰ ਜਮੀਅਤ ਉਲਮਾ ਹਿੰਦ ਵਲੋਂ ਹੜ੍ਹ ਪ੍ਰਭਾਵਿਤ ਇਲਾਕੇ ਪਿੰਡ ਰਾਮਪੁਰ ਗੋਰੇ ਵਿਚ ਮੁਫ਼ਤ ਮੈਡੀਕਲ ਕੈਂਪ ਲਗਾਇਆ <br/> ਅਗਲੀ ਖ਼ਬਰ ਇੰਡੀਅਨ ਰੇਲਵੇ ਇੰਪਲਾਈਜ਼ ਫੈਡਰੇਸ਼ਨ ਦਾ ਦੋ ਰੋਜ਼ਾ ਕੌਮੀ ਮਹਾਂ ਸੰਮੇਲਨ ਸਮਾਪਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।