30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਮਨੁੱਖਤਾ ਦੀ ਸੇਵਾ ਸੁਸਾਇਟੀ ਨੇ ਹੜ੍ਹ ਮਾਰੇ ਖੇਤਰਾਂ ਵਿਚ ਮੱਛਰ ਮਾਰ ਦਵਾਈ ਦਾ ਕੀਤਾ ਛਿੜਕਾਅ <br/>

ਅਜੀਤ ਡੈਸਕ 24-09-2025
ਹੁਸੈਨਪੁਰ, 23 ਸਤੰਬਰ (ਤਰਲੋਚਨ ਸਿੰਘ ਸੋਢੀ)-ਮਨੁੱਖਤਾ ਦੀ ਸੇਵਾ ਸੁਸਾਇਟੀ ਰੇਲ ਕੋਚ ਫ਼ੈਕਟਰੀ ਕਪੂਰਥਲਾ ਵਲੋਂ ਆਪਣੀ ਸਮਾਜ ਸੇਵਾ ਦੀ ਲੜੀ ਨੂੰ ਅੱਗੇ ਤੋਰਦਿਆਂ ਬੀਤੇ ਸਮੇਂ ਦੌਰਾਨ ਤੇਜ਼ ਬਾਰਿਸ਼ ਅਤੇ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਵੱਖ-ਵੱਖ ਪਿੰਡਾਂ ਵਿਚ ਭਿਆਨਕ ਬਿਮਾਰੀਆਂ ਤੋਂ ਬਚਾਅ ਲਈ ਆਪਣੀ ਸਮਾਜ ਸੇਵੀ ਭੂਮਿਕਾ ਨਿਭਾਉਂਦਿਆਂ ਮੱਛਰ ਮਾਰ ਦਵਾਈ ਦਾ (ਫੋਗਿੰਗ) ਛਿੜਕਾਅ ਕੀਤਾ ਗਿਆ | ਇਸ ਦੌਰਾਨ ਭਾਈ ਉੱਜਲ ਸਿੰਘ, ਡਾ. ਗੁਰਪ੍ਰੀਤ ਸਿੰਘ, ਪ੍ਰਭਜੋਤ ਸਿੰਘ, ਹਰਮਨਪ੍ਰੀਤ ਸਿੰਘ, ਅਵਤਾਰ ਸਿੰਘ ਝੱਮਟ, ਗੁਰਸੇਵਕ ਸਿੰਘ ਤੇ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਪਿੰਡ ਬਾਘੂਵਾਲ ਅਤੇ ਕੰਮੇਵਾਲ ਵਿਖੇ ਸਰਪੰਚ ਬਲਜਿੰਦਰ ਕੌਰ ਤੇ ਸੁਰਿੰਦਰ ਸਿੰਘ ਦੀ ਅਗਵਾਈ ਹੇਠ ਦੋਵੇਂ ਪਿੰਡਾਂ ਵਿਚ ਮੱਛਰ ਮਾਰ ਦਵਾਈ ਦਾ (ਫੋਗਿੰਗ) ਛਿੜਕਾਅ ਕੀਤਾ ਗਿਆ ਤੇ ਪਿੰਡ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਭਿਆਨਕ ਬਿਮਾਰੀਆਂ ਤੋਂ ਬਚਾਅ ਲਈ ਜਿੱਥੇ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ, ਉੱਥੇ ਹੋਰ ਵੀ ਕਿਸੇ ਤਰ੍ਹਾਂ ਦੀ ਲੋੜੀਂਦੀ ਮਦਦ ਕਰਨ ਦਾ ਭਰੋਸਾ ਦਿੱਤਾ | ਇਸੇ ਦੌਰਾਨ ਸਰਪੰਚ ਬਲਜਿੰਦਰ ਕੌਰ ਅਤੇ ਸੁਰਿੰਦਰ ਸਿੰਘ ਨੇ ਸਾਂਝੇ ਤੌਰ ਤੇ ਸੇਵਾ ਸੁਸਾਇਟੀ ਦਾ ਧੰਨਵਾਦ ਕੀਤਾ |

ਪਿਛਲੀ ਖ਼ਬਰ ਘਰ ਦੇ ਬਾਹਰ ਖੇਡ ਰਹੇ ਇਕ ਬੱਚੇ ਨੂੰ ਅਵਾਰਾ ਕੁੱਤੇ ਨੇ ਵੱਢਿਆ <br/> ਅਗਲੀ ਖ਼ਬਰ ਸ਼ਹਿਰ 'ਚੋਂ ਕੂੜੇ ਦੇ ਨਿਪਟਾਰੇ ਲਈ ਅੱਜ ਯੂਨੀਅਨ ਆਗੂਆਂ ਨੂੰ ਬੁਲਾ ਕੇ ਗੱਲ ਕਰਾਂਗਾ-ਅਮਿਤ ਕੁਮਾਰ ਪੰਚਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।