30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਆਹਲੀ ਦੇ ਟੁੱਟੇ ਆਰਜ਼ੀ ਬੰਨ੍ਹ ਦਾ ਪਾਣੀ ਰੋਕਣ ਲਈ ਰਿੰਗ ਬੰਨਿ੍ਹਆ <br/>

ਆਹਲੀ ਵਿਖੇ ਟੁੱਟੇ ਹੋਏ ਆਰਜ਼ੀ ਬੰਨ੍ਹ ਨੂੰ ਮਸ਼ੀਨਾਂ ਰਾਹੀਂ ਬੰਨ੍ਹੇ ਜਾਣ ਦਾ ਦਿ੍ਸ਼ | (ਸੱਜੇ) ਸੰਤ ਬਲਬੀਰ ਸਿੰਘ ਸੀਚੇਵਾਲ ਰਾਜ ਸਭਾ ਮੈਂਬਰ ਆਹਲੀ ਖੇਤਰ ਦੇ ਕਿਸਾਨਾਂ ਨਾਲ ਵਿਚਾਰ ਵਟਾਂਦਰਾ ਕਰਦੇ ਹੋਏ | ਤਸਵੀਰਾਂ. ਲਾਡੀ ਸਟੂਡੀਓ <br/> 24-09-2025
ਸੁਲਤਾਨਪੁਰ ਲੋਧੀ, 23 ਸਤੰਬਰ (ਨਰੇਸ਼ ਹੈਪੀ)-ਮੰਡ ਇਲਾਕੇ ਵਿਚ ਆਹਲੀ ਖ਼ੁਰਦ ਨੇੜੇ ਪੌਣਾ ਕਿੱਲੋਮੀਟਰ ਲੰਮੇ ਟੁੱਟੇ ਆਰਜ਼ੀ ਬੰਨ੍ਹ ਨੂੰ ਅੱਜ ਰਿੰਗ ਬੰਨ੍ਹ ਕੁੱਝ ਘੰਟਿਆਂ ਵਿਚ ਬੰਨ੍ਹ ਦਿੱਤਾ ਗਿਆ ਹੈ | ਇਹ ਰਿੰਗ ਬੰਨ੍ਹ ਅੱਜ ਲੋਕਾਂ ਦੇ ਸਾਂਝੇ ਸਹਿਯੋਗ ਨਾਲ ਬੱਝ ਗਿਆ ਹੈ | ਇਹ ਬੰਨ੍ਹ ਟੁੱਟਣ ਨਾਲ ਮੰਡ ਇਲਾਕੇ ਵਿਚ ਲਗਭਗ 25 ਤੋਂ 30 ਹਜ਼ਾਰ ਏਕੜ ਝੋਨੇ ਦੀ ਫ਼ਸਲ ਤਬਾਹ ਹੋ ਗਈ ਸੀ | ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਅੱਜ ਬਾਅਦ ਦੁਪਹਿਰ ਰਿੰਗ ਬੰਨ੍ਹਣ ਦੀ ਸ਼ੁਰੂਆਤ ਕੀਤੀ ਸੀ | ਰਿੰਗ ਬੰਨ੍ਹ ਬੱਝਣ ਨਾਲ ਬਿਆਸ ਦਰਿਆ ਦਾ ਪਾਣੀ ਖੇਤਾਂ ਵੱਲ ਜਾਣ ਤੋਂ ਰੁਕ ਗਿਆ ਹੈ | ਪਿੰਡ ਆਹਲੀ ਕਲਾਂ ਦੇ ਸਰਪੰਚ ਸ਼ਮਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਲੰਘੀ 24 ਅਗਸਤ ਨੂੰ ਆਹਲੀ ਖ਼ੁਰਦ ਨੇੜਿਓ ਇਹ ਆਰਜ਼ੀ ਬੰਨ੍ਹ ਟੁੱਟ ਗਿਆ ਸੀ | ਇਸ ਬੰਨ੍ਹ ਨੂੰ ਬਚਾਉਣ ਲਈ ਇਲਾਕੇ ਦੇ ਲੋਕ ਜੁਲਾਈ ਤੋਂ ਹੀ ਭਾਰੀ ਮਸ਼ੱਕਤ ਕਰ ਰਹੇ ਸਨ | ਜਦੋਂ 24 ਅਗਸਤ ਦੀ ਸਵੇਰ ਨੂੰ ਇਹ ਬੰਨ੍ਹ ਟੁੱਟਾ ਸੀ ਤਾਂ ਉੱਥੇ ਬੰਨ੍ਹ ਨੂੰ ਬਚਾਉਣ ਵਿਚ ਲੱਗੇ ਕਿਸਾਨਾਂ ਦੀਆਂ ਧਾਹਾਂ ਨਿਕਲ ਗਈਆਂ ਸਨ | ਬੰਨ੍ਹ ਟੁੱਟਣ ਦੀ ਵੀਡੀਓ ਏਨੀ ਤੇਜ਼ੀ ਨਾਲ ਵਾਇਰਲ ਹੋਈ ਸੀ ਕਿ ਪੰਜਾਬ ਸਮੇਤ ਦੁਨੀਆ ਭਰ ਵਿਚੋਂ ਹਮਦਰਦੀ ਦੇ ਸੁਨੇਹੇ ਆਉਣ ਲੱਗ ਪਏ ਸਨ ਤੇ ਲੋਕਾਂ ਨੇ ਬਿਨ੍ਹਾਂ ਕਿਸੇ ਦੀ ਉਡੀਕ ਕੀਤਿਆਂ ਬੰਨ੍ਹ ਨੂੰ ਬੰਨ੍ਹਣ ਵਾਸਤੇ ਮਿੱਟੀ ਦੀਆਂ ਟਰਾਲੀਆਂ ਲਿਆਉਣੀਆਂ ਸ਼ੁਰੂ ਕਰ ਦਿੱਤੀਆਂ ਸਨ | ਪਿੰਡ ਆਹਲੀ ਕਲਾਂ ਦੇ ਗੁਰਦੁਆਰਾ ਸਾਹਿਬ ਨੇੜੇ ਮਿੱਟੀ ਵੱਡੇ ਪੱਧਰ 'ਤੇ ਇਕੱਠੀ ਕੀਤੀ ਗਈ ਸੀ | ਸਰਪੰਚ ਸ਼ਮਿੰਦਰ ਸਿੰਘ ਸੰਧੂ ਅਤੇ ਜਥੇਦਾਰ ਰਣਜੀਤ ਸਿੰਘ ਨੇ ਦੱਸਿਆ ਕਿ ਹਾਲ ਦੀ ਘੜੀ ਰਿੰਗ ਬੰਨ੍ਹ ਬੰਨਿ੍ਹਆ ਗਿਆ ਹੈ ਅਤੇ ਆਰਜ਼ੀ ਬੰਨ੍ਹ ਨੂੰ ਪਾਣੀ ਘਟਣ 'ਤੇ ਸ਼ੁਰੂ ਕੀਤਾ ਜਾਵੇਗਾ | ਉਨ੍ਹਾਂ ਇਸ ਗੱਲ ਦਾ ਵੀ ਉਚੇਚਾ ਜ਼ਿਕਰ ਕੀਤਾ ਕਿ ਇਸ ਤੋਂ ਪਹਿਲਾਂ ਬਾਊਪੁਰ ਦੇ ਬੰਨ੍ਹ ਨੂੰ ਵੀ ਸੰਗਤਾਂ ਦੇ ਸਹਿਯੋਗ ਨਾਲ ਬੰਨ੍ਹ ਦਿੱਤਾ ਗਿਆ ਸੀ | ਇਸ ਪਾੜ ਤੱਕ ਪਹੁੰਚਣ ਲਈ ਆਰਜ਼ੀ ਨੂੰ ਮਜ਼ਬੂਤ ਵੀ ਕੀਤਾ ਗਿਆ | ਸਾਰੇ ਰਸਤੇ 'ਤੇ ਮਿੱਟੀ ਪਾ ਕੇ ਪਾੜ ਤੱਕ ਪਹੁੰਚਣ ਲਈ ਰਸਤਾ ਸੁਖਾਲਾ ਬਣਾਇਆ ਗਿਆ ਸੀ | ਜ਼ਿਕਰਯੋਗ ਹੈ ਕਿ ਇਸ ਬੰਨ੍ਹ ਬੰਨ੍ਹਣ ਵਾਸਤੇ ਸੰਪ੍ਰਦਾਇ ਦਲ ਬਾਬਾ ਬਿੱਧੀ ਚੰਦ ਦਲ ਦੇ ਮੁੱਖ ਸੇਵਾਦਾਰ ਸੰਤ ਅਵਤਾਰ ਸਿੰਘ, ਬਾਬਾ ਸੁੱਖਾ ਸਿੰਘ ਸਰਹਾਲੀ ਸਾਹਿਬ ਵਾਲੇ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵਾਲਿਆਂ ਦੀ ਅਗਵਾਈ ਹੇਠ ਆਹਲੀ ਕਲਾਂ ਅਤੇ ਆਹਲੀ ਖ਼ੁਰਦ ਦੇ ਪਿੰਡਾਂ ਸਮੇਤ ਮੰਡ ਦੇ ਹੋਰ ਇਲਾਕਿਆਂ ਦੀ ਸੰਗਤ ਨੇ ਸਰਗਰਮ ਭੂਮਿਕਾ ਨਿਭਾਈ |

ਪਿਛਲੀ ਖ਼ਬਰ ਗਿਰਦਾਵਰੀਆਂ ਜਲਦ ਕਰਵਾਉਣ ਸੰਬੰਧੀ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਨੇ ਦਿੱਤਾ ਤਹਿਸੀਲਦਾਰ ਭੁਲੱਥ ਨੰੂ ਮੰਗ ਪੱਤਰ <b... ਅਗਲੀ ਖ਼ਬਰ ਰੇਲਵੇ ਸਟੇਸ਼ਨ ਦੇ ਪਾਰਕਿੰਗ ਸਟੈਂਡ 'ਚ ਵਿਅਕਤੀ ਵਲੋਂ ਖ਼ੁਦਕੁਸ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।