20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ 126 ਸ਼ਰਧਾਲੂਆਂ ਦਾ ਜਥਾ ਰਵਾਨਾ

ਅਜੀਤ ਡੈਸਕ 31-12-2025
ਮਾਨਸਾ, 30 ਦਸੰਬਰ (ਸ.ਰਿ.)-ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਜ਼ਿਲ੍ਹੇ ਦੇ ਤਿੰਨੋਂ ਹਲਕਿਆਂ ਤੋਂ 126 ਸ਼ਰਧਾਲੂਆਂ ਦਾ ਜਥਾ ਅੰਮਿ੍ਤਸਰ ਵਿਖੇ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ ਰਵਾਨਾ ਹੋਇਆ | ਹਲਕਾ ਮਾਨਸਾ ਦੇ ਪਿੰਡ ਅਨੂਪਗੜ੍ਹ ਤੇ ਬੁਢਲਾਡਾ ਦੇ ਗੁੜੱਦੀ ਤੋਂ 43-43 ਅਤੇ ਸਰਦੂਲਗੜ੍ਹ ਦੇ ਖੋਖਰ ਖ਼ੁਰਦ ਤੋਂ 40 ਸ਼ਰਧਾਲੂ ਇਸ ਯਾਤਰਾ ਲਈ ਰਵਾਨਾ ਹੋਏ | ਹਲਕਾ ਵਿਧਾਇਕ ਮਾਨਸਾ ਡਾ. ਵਿਜੇ ਸਿੰਗਲਾ, ਵਿਧਾਇਕ ਬੁਢਲਾਡਾ ਪਿ੍ੰਸੀਪਲ ਬੁੱਧ ਰਾਮ ਤੇ ਵਿਧਾਇਕ ਸਰਦੂਲਗੜ੍ਹ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀਆਂ ਧਾਰਮਿਕ ਆਸਥਾਵਾਂ ਨੂੰ ਧਿਆਨ 'ਚ ਰੱਖਦਿਆਂ ਉਨ੍ਹਾਂ ਨੂੰ ਤੀਰਥ ਅਸਥਾਨਾਂ ਦੇ ਮੁਫ਼ਤ ਦਰਸ਼ਨ ਕਰਵਾਉਣ ਲਈ ਵਚਨਬੱਧ ਹੈ |

ਪਿਛਲੀ ਖ਼ਬਰ ਸਾਹਿਤ ਕੁਦਰਤ ਨਾਲ ਜੋੜਨ ਦੀਆਂ ਜੁਗਤਾਂ ਦੱਸਦੈ-ਸ਼ਾਇਰਾ ਸਿਮਰਨ ਅਕਸ <br/> ਅਗਲੀ ਖ਼ਬਰ ਭੀਖੀ 'ਚ ਇੱਕ ਵਿਸ਼ੇਸ਼ ਬਰਾਦਰੀ ਵਲੋਂ ਨਸ਼ਾ ਵੇਚਣ ਤੋਂ ਤੌਬਾ, ਚੁੱਕੀ ਸਹੁੰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।