20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਭੀਖੀ 'ਚ ਇੱਕ ਵਿਸ਼ੇਸ਼ ਬਰਾਦਰੀ ਵਲੋਂ ਨਸ਼ਾ ਵੇਚਣ ਤੋਂ ਤੌਬਾ, ਚੁੱਕੀ ਸਹੁੰ <br/>

ਅਜੀਤ ਡੈਸਕ 31-12-2025
ਭੀਖੀ, 30 ਦਸੰਬਰ (ਬਲਕਾਰ ਸਿੰਘ ਸਹੋਤਾ)-ਸਥਾਨਕ ਥਾਣਾ ਮੁਖੀ ਗੁਰਮੇਲ ਸਿੰਘ ਭੁੱਲਰ ਅਤੇ ਵਾਰਡ ਨੰ. 4 ਦੇ ਕੌਂਸਲਰ ਸੁਰੇਸ਼ ਕੁਮਾਰ ਬਿੰਦਲ ਦੀ ਪ੍ਰੇਰਨਾ ਨਾਲ ਵਿਸ਼ੇਸ਼ ਬਰਾਦਰੀ ਦੇ 2 ਦਰਜਨ ਤੋਂ ਵੱਧ ਪਰਿਵਾਰਾਂ ਵਲੋਂ ਥਾਣੇ ਵਿਖੇ ਨਸ਼ੇ ਵੇਚਣ ਤੋਂ ਤੌਬਾ ਕਰਦਿਆਂ ਸਹੁੰ ਚੁੱਕੀ | ਥਾਣਾ ਮੁਖੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੁਲਿਸ ਦਾ ਸ਼ੌਕ ਨਹੀਂ ਕਿ ਉਨ੍ਹਾਂ ਦੇ ਘਰਾਂ ਦੀਆਂ ਤਲਾਸ਼ੀਆਂ ਲੈਣ ਅਤੇ ਸਰ੍ਹੇ ਬਾਜ਼ਾਰ ਬੇਇੱਜ਼ਤ ਕਰਨ ਪ੍ਰੰਤੂ ਜਦੋਂ ਨਸ਼ਾ ਤਸਕਰੀ ਵਰਗੇ ਘਿਨੌਣੇ ਕੰਮ 'ਚ ਸ਼ਾਮਲ ਹੁੰਦੇ ਹਨ ਤਾਂ ਪ੍ਰਸ਼ਾਸਨ ਨੂੰ ਕਾਨੂੰਨ ਮੁਤਾਬਿਕ ਸਖ਼ਤ ਕਾਰਵਾਈ ਨੂੰ ਅੰਜਾਮ ਦੇਣਾ ਪੈਂਦਾ ਹੈ | ਉਨ੍ਹਾਂ ਕਿਹਾ ਕਿ ਉਹ ਚੰਗੇ ਸ਼ਹਿਰੀ ਬਣ ਕੇ ਪੁਲਿਸ ਦਾ ਸਹਿਯੋਗ ਕਰਨ ਅਤੇ ਸਮਾਜ ਵਿਰੋਧੀ ਕਾਰਜਾਂ ਨੂੰ ਤਿਆਗਣ | ਉਨ੍ਹਾਂ ਕਿਹਾ ਕਿ ਜੋ ਨੌਜਵਾਨ ਨਸ਼ੇ ਦੀ ਲਤ ਦਾ ਸ਼ਿਕਾਰ ਹੋ ਚੁੱਕੇ ਹਨ, ਉਨ੍ਹਾਂ ਸਬੰਧੀ ਬੇਝਿਜਕ ਪੁਲਿਸ ਪ੍ਰਸ਼ਾਸਨ ਦੇ ਧਿਆਨ 'ਚ ਲਿਆਂਦਾ ਜਾਵੇ | ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਦੇ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਭੀਖੀ ਅਤੇ ਇਲਾਕੇ ਦੇ ਪਿੰਡਾਂ 'ਚ ਸ਼ੱਕੀ ਥਾਵਾਂ 'ਤੇ ਪੜਤਾਲ ਜਾਰੀ ਹੈ ਅਤੇ ਕਿਸੇ ਵੀ ਨਸ਼ਾ ਤਸਕਰ, ਲੁਟੇਰੇ ਅਤੇ ਚੋਰਾਂ ਨੂੰ ਨਹੀਂ ਬਖ਼ਸ਼ਿਆ ਜਾਵੇਗਾ | 'ਆਪ' ਆਗੂ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਮਾ. ਵਰਿੰਦਰ ਸੋਨੀ ਨੇ ਪੁਲਿਸ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਨਸ਼ੇ ਨੂੰ ਰੋਕਣ ਲਈ ਉਨ੍ਹਾਂ ਵਲੋਂ ਕੀਤਾ ਗਿਆ ਉਪਰਾਲਾ ਸ਼ਲਾਘਾਯੋਗ ਹੈ | ਇਸ ਮੌਕੇ ਕੌਂਸਲਰ ਰਾਮ ਸਿੰਘ ਚਹਿਲ, ਆਪ ਆਗੂ ਸੁਖਦੇਵ ਸਿੰਘ ਤੇ ਡਾ. ਮਨਪ੍ਰੀਤ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ 126 ਸ਼ਰਧਾਲੂਆਂ ਦਾ ਜਥਾ ਰਵਾਨਾ ਅਗਲੀ ਖ਼ਬਰ ਨਗਰ ਕੌਂਸਲ ਵਲੋਂ ਜ਼ਮੀਨ ਦੇ ਕਬਜ਼ੇ ਸੰਬੰਧੀ ਦਿੱਤੇ ਗਏ ਨੋਟਿਸ ਦੇ ਵਿਰੋਧ 'ਚ ਇਕੱਠੇ ਹੋਏ ਕਿਸਾਨ ਆਗੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।