20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਸਾਹਿਤ ਕੁਦਰਤ ਨਾਲ ਜੋੜਨ ਦੀਆਂ ਜੁਗਤਾਂ ਦੱਸਦੈ-ਸ਼ਾਇਰਾ ਸਿਮਰਨ ਅਕਸ <br/>

ਅਜੀਤ ਡੈਸਕ 31-12-2025
ਜੋਗਾ, 30 ਦਸੰਬਰ (ਹਰਜਿੰਦਰ ਸਿੰਘ ਚਹਿਲ)-ਸਥਾਨਕ ਕਾਮਰੇਡ ਜੰਗੀਰ ਸਿੰਘ ਜੋਗਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਚੱਲ ਰਹੇ 7 ਰੋਜ਼ਾ ਕੈਂਪ ਦੇ ਚੌਥੇ ਦਿਨ ਸ਼ਾਇਰਾ ਸਿਮਰਨ ਅਕਸ ਵਲੰਟੀਅਰਾਂ ਦੇ ਰੂਬਰੂ ਹੋਈ | ਉਨ੍ਹਾਂ ਦਾ ਕੈਂਪ ਕਮਾਡੈਂਟ ਬਲਜੀਤ ਸਿੰਘ ਅਕਲੀਆ ਦੀ ਅਗਵਾਈ 'ਚ ਵਲੰਟੀਅਰਜ਼ ਨੇ ਸਵਾਗਤ ਕੀਤਾ | ਵਲੰਟੀਅਰਜ਼ ਨੂੰ ਸੰਬੋਧਨ ਕਰਦਿਆਂ ਕਿਹਾ ਅਕਸ ਨੇ ਕਿ ਸਾਹਿਤ ਨਾਲ ਜੁੜਿਆ ਵਿਅਕਤੀ ਕੁਦਰਤ ਦੇ ਨੇੜੇ ਹੋ ਜਾਂਦਾ ਹੈ ਕਿਉਂਕਿ ਸਾਹਿਤ ਜ਼ਿੰਦਗੀ ਜਿਊਣ ਦੀਆਂ ਅਜਿਹੀਆਂ ਜੁਗਤਾਂ ਦੱਸਦਾ ਹੈ, ਜਿਸ ਨਾਲ ਕੁਦਰਤ ਦੀ ਗੋਦ 'ਚ ਆਨੰਦ ਲੈਣਾ ਸਿੱਖ ਲੈਂਦਾ ਹੈ | ਉਨ੍ਹਾਂ ਨੇ ਨੌਜਵਾਨਾਂ ਨੂੰ ਸਾਹਿਤ ਨਾਲ ਜੁੜਨ ਲਈ ਪ੍ਰੇਰਿਤ ਕੀਤਾ | ਇਸ ਦੌਰਾਨ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਡਾ. ਮਲਕੀਤ ਸਿੰਘ ਮਾਨ ਨੇ ਅਚਨਚੇਤ ਦੌਰਾ ਕਰ ਕੇ ਚੱਲ ਰਹੇ ਕੈਂਪ ਦਾ ਨਿਰੀਖਣ ਕੀਤਾ | ਡਾ. ਮਾਨ ਨੇ ਵਿਭਾਗ ਦੀਆਂ ਵੱਖ-ਵੱਖ ਗਤੀਵਿਧੀਆਂ ਤੋਂ ਜਾਣੂ ਕਰਵਾਇਆ | ਕੈਂਪ ਕਮਾਡੈਂਟ ਅਕਲੀਆ ਨੇ 6 ਦਿਨਾਂ 'ਚ ਕੀਤੇ ਕੰਮਾਂ ਤੋਂ ਜਾਣੂ ਕਰਵਾਉਂਦੇ ਹੋਏ ਮਹਿਮਾਨਾਂ ਨੂੰ ਸਵਾਗਤੀ ਸ਼ਬਦ ਕਹੇ | ਵਲੰਟੀਅਰ ਹਰਮਨਪਾਲ ਸਿੰਘ ਨੇ ਕੈਂਪ ਦਾ ਅਨੁਭਵ ਸਾਂਝਾ ਕੀਤਾ | ਇਸ ਮੌਕੇ ਡਿਪਟੀ ਕੈਂਪ ਕਮਾਡੈਂਟ ਹਰਦੀਪ ਸਿੰਘ ਬੁਰਜ ਰਾਠੀ, ਮੈੱਸ ਅਫ਼ਸਰ ਇੰਦਰਜੀਤ ਕੌਰ, ਪ੍ਰਾਜੈਕਟ ਅਫ਼ਸਰ ਅੰਗਰੇਜ਼ ਸਿੰਘ, ਸੂਬੇਦਾਰ ਮੇਲਾ ਸਿੰਘ, ਜਗਸੀਰ ਸਿੰਘ ਬਾਬਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਪੰਥਕ ਮਸਲਿਆਂ ਦੇ ਹੱਲ ਲਈ ਸ਼੍ਰੋਮਣੀ ਕਮੇਟੀ ਵਿਸ਼ਵ ਪੱਧਰ 'ਤੇ ਪੰਥਕ ਕਨਵੈਨਸ਼ਨ ਬੁਲਾਉਣ ਦੀ ਪਹਿਲਕਦਮੀ ਕਰੇ-ਚੰਦੂਮਾਜਰਾ... ਅਗਲੀ ਖ਼ਬਰ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ 126 ਸ਼ਰਧਾਲੂਆਂ ਦਾ ਜਥਾ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।