ਮਾਨਸਾ, 9 ਦਸੰਬਰ (ਵਿ.ਪ੍ਰਤੀ.)-ਨਜ਼ਦੀਕੀ ਪਿੰਡ ਨੰਗਲ ਕਲਾਂ ਦੇ ਨੌਜਵਾਨ ਵਲੋਂ ਚਾਚੇ ਦੀ ਨਾਬਾਲਗ ਲੜਕੀ (12) ਨਾਲ ਜ਼ਬਰਦਸਤੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਪੀੜਤਾ ਨੇ ਪੁਲਿਸ ਕੋਲ ਲਿਖਾਈ ਸ਼ਿਕਾਇਤ 'ਚ ਦੱਸਿਆ ਕਿ ਉਸ ਦੇ ਤਾਏ ਦਾ ਲੜਕਾ ਉਸ ਨੂੰ ਘਰ 'ਚ ਇਕੱਲੀ ਦੇਖ ਕੇ ਗ਼ਲਤ ਹਰਕਤਾਂ ਕਰਦਾ ਰਹਿੰਦਾ ਸੀ | ਇਕ ਦਿਨ ਉਹ ਉਸ ਨੂੰ ਕਿਸੇ ਬਹਾਨੇ ਲੁਧਿਆਣਾ ਜ਼ਿਲੇ੍ਹ ਦੇ ਪਿੰਡ ਡੇਹਲੋਂ ਇੱਟਾਂ ਦੇ ਭੱਠੇ 'ਤੇ ਲੈ ਗਿਆ, ਜਿੱਥੇ ਉਹ ਕੰਮ ਕਰਦਾ ਸੀ | ਜ਼ਬਰਦਸਤੀ ਕਰਨ ਤੋਂ ਬਾਅਦ ਉਸ ਨੇ ਕਿਸੇ ਨੂੰ ਇਸ ਬਾਰੇ ਨਾ ਦੱਸਣ ਦੀ ਧਮਕੀ ਵੀ ਦਿੱਤੀ | ਤਫ਼ਤੀਸ਼ੀ ਅਫ਼ਸਰ ਇੰਸਪੈਕਟਰ ਬੇਅੰਤ ਕੌਰ ਨੇ ਦੱਸਿਆ ਕਿ ਲੜਕੀ ਦੇ ਬਿਆਨਾਂ 'ਤੇ ਥਾਣਾ ਸਦਰ ਮਾਨਸਾ ਵਿਖੇ ਜਨਕਾ ਸਿੰਘ ਖ਼ਿਲਾਫ਼ ਜ਼ਬਰ ਜਨਾਹ ਤੇ ਪੋਕਸੋ ਐਕਟ ਅਧੀਨ ਮੁਕੱਦਮਾ ਦਰਜ ਕਰ ਲਿਆ ਹੈ ਪਰ ਗਿ੍ਫ਼ਤਾਰੀ ਨਹੀਂ ਹੋਈ |