ਮਾਨਸਾ, 8 ਦਸੰਬਰ (ਬਲਵਿੰਦਰ ਸਿੰਘ ਧਾਲੀਵਾਲ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਕਿਸਾਨ ਜਥੇਬੰਦੀਆਂ ਵਲੋਂ ਬਿਜਲੀ ਬਿੱਲ 2025 ਅਤੇ ਨਵੇਂ ਸੀਡ ਐਕਟ ਦੇ ਖ਼ਿਲਾਫ਼ ਜ਼ਿਲ੍ਹੇ 'ਚ ਵੱਖ-ਵੱਖ ਥਾਵਾਂ 'ਤੇ ਬਿਜਲੀ ਦਫ਼ਤਰਾਂ ਅੱਗੇ ਰੋਸ ਧਰਨੇ ਲਗਾ ਕੇ ਤਿੱਖੀ ਨਾਅਰੇਬਾਜ਼ੀ ਕੀਤੀ ਗਈ | ਉਨ੍ਹਾਂ ਬਿੱਲਾਂ ਦੀਆਂ ਕਾਪੀਆਂ ਵੀ ਸਾੜੀਆਂ | ਧਰਨਿਆਂ 'ਚ ਪਾਵਰਕਾਮ ਦੀਆਂ ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਨੇ ਵੀ ਸ਼ਿਰਕਤ ਕਰ ਕੇ ਆਪਣੀ ਹਮਾਇਤ ਜਟਾਈ | ਸਥਾਨਕ ਐੱਸ.ਡੀ.ਓ. ਬਿਜਲੀ ਦਫ਼ਤਰ ਅੱਗੇ ਧਰਨੇ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਦੋਸ਼ ਲਗਾਇਆ ਕਿ ਭਾਜਪਾ ਦੀ ਮੋਦੀ ਸਰਕਾਰ ਮੰਨੀਆਂ ਮੰਗਾਂ ਪੂਰੀਆਂ ਕਰਨ ਦੀ ਬਜਾਏ ਲੋਕ ਵਿਰੋਧੀ ਨੀਤੀਆਂ ਲਾਗੂ ਕਰਨਾ ਚਾਹੁੰਦੀ ਹੈ ਅਤੇ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਲਈ ਅਜਿਹੇ ਫ਼ੈਸਲੇ ਲਏ ਜਾ ਰਹੇ ਹਨ, ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਪੰਜਾਬ ਕਿਸਾਨ ਯੂਨੀਅਨ ਦੇ ਰੁਲਦੂ ਸਿੰਘ ਮਾਨਸਾ, ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਜਦੋਂ ਬਿਜਲੀ ਬੋਰਡ ਹੋਂਦ ਵਿਚ ਆਇਆ ਤਾਂ ਉਸ ਸਮੇਂ 1948 'ਚ ਬਿਜਲੀ ਐਕਟ ਬਣਿਆ ਸੀ, ਜਿਸ 'ਚ ਨੋ ਲੋਸ ਨੋ ਪ੍ਰੋਫਟ ਦੀ ਨੀਤੀ ਅਪਣਾਈ ਗਈ ਸੀ, ਜਿਸ ਨੂੰ 2003 'ਚ ਤੋੜਿਆ ਗਿਆ ਅਤੇ ਬਿਜਲੀ ਬੋਰਡ ਦੇ ਨਿੱਜੀਕਰਨ ਕਰਨ ਵੱਲ ਕਦਮ ਵਧਾਉਣੇ ਸ਼ੁਰੂ ਹੋਏ | ਹੁਣ ਪਾਵਰਕਾਮ ਨੂੰ ਵੱਡੀਆਂ ਪ੍ਰਾਈਵੇਟ ਕੰਪਨੀਆਂ ਦੇ ਹਵਾਲੇ ਕਰਨ ਲਈ ਨਵਾਂ ਬਿਜਲੀ ਬਿੱਲ ਲਿਆਂਦਾ ਜਾ ਰਿਹਾ | ਜੇਕਰ ਇਹ ਅਦਾਰਾ ਪ੍ਰਾਈਵੇਟ ਹੋ ਗਿਆ ਤਾਂ ਆਮ ਲੋਕਾਂ ਤੇ ਖੇਤੀ ਸੈਕਟਰ ਦੇ ਹੱਥਾਂ 'ਚੋਂ ਬਿਜਲੀ ਬਾਹਰ ਹੋ ਜਾਵੇਗੀ ਅਤੇ ਕਾਰਪੋਰੇਟ ਘਰਾਣੇ ਖੁੱਲ੍ਹ ਕੇ ਲੁੱਟ ਕਰਨਗੇ | ਇਸੇ ਤਰ੍ਹਾਂ ਨਵਾਂ ਸੀਡ ਐਕਟ ਲਿਆ ਕੇ ਖੇਤੀ ਜਿਣਸਾਂ ਦੇ ਬੀਜਾਂ 'ਤੇ ਮੁਕੰਮਲ ਤੌਰ 'ਤੇ ਵੱਡੀਆਂ ਕੰਪਨੀਆਂ ਦਾ ਕਬਜਾ ਕਰਵਾਇਆ ਜਾ ਰਿਹਾ, ਜਿਸ ਨਾਲ ਆਰਥਿਕ ਪੱਖੋਂ ਟੁੱਟੀ ਕਿਸਾਨੀ ਉੱਤੇ ਹੋਰ ਮਾਰ ਪਵੇਗੀ | ਧਰਨੇ ਨੂੰ ਭਾਕਿਯੂ (ਮਾਨਸਾ) ਦੇ ਸੂਬਾ ਆਗੂ ਬੋਘ ਸਿੰਘ ਮਾਨਸਾ, ਕਾਦੀਆਂ ਦੇ ਪਰਮਜੀਤ ਸਿੰਘ ਗਾਗੋਵਾਲ, ਮਜ਼ਦੂਰ ਆਗੂ ਗੁਰਸੇਵਕ ਸਿੰਘ, ਬਿਜਲੀ ਮੁਲਾਜ਼ਮ ਆਗੂ ਦਰਸ਼ਨ ਸਿੰਘ ਜੋਗਾ, ਬਲਦੇਵ ਸਿੰਘ ਮੰਢਾਲੀ, ਪਰਦੀਪ ਸਿੰਘ ਅਤੇ ਇਸਤਰੀ ਆਗੂ ਜਸਵੀਰ ਕੌਰ ਨੱਤ ਨੇ ਵੀ ਸੰਬੋਧਨ ਕੀਤਾ |
• ਸੰਯੁਕਤ ਕਿਸਾਨ ਮੋਰਚੇ ਨੇ ਬਿਜਲੀ ਬਿੱਲ 2025 ਅਤੇ ਸੀਡ ਬਿੱਲ ਦੀਆਂ ਕਾਪੀਆਂ ਸਾੜੀਆਂ-ਬਰੇਟਾ ਤੋਂ ਜੀਵਨ ਸ਼ਰਮਾ ਅਨੁਸਾਰ- ਸੰਯੁਕਤ ਕਿਸਾਨ ਮੋਰਚੇ ਵਲੋਂ ਬਿਜਲੀ ਬਿੱਲ 2025 ਅਤੇ ਸੀਡ ਬਿੱਲ ਦੀਆਂ ਕਾਪੀਆਂ ਸਾੜੀਆਂ ਗਈਆਂ ਅਤੇ ਬਿਜਲੀ ਘਰ ਅੱਗੇ ਧਰਨਾ ਲਗਾ ਕੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ | ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਉਕਤ ਬਿੱਲ ਪਾਸ ਕਰ ਕੇ ਕਿਸਾਨੀ ਨੂੰ ਖ਼ਤਮ ਕੀਤਾ ਜਾ ਰਿਹਾ ਹੈ ਅਤੇ ਨਿੱਜੀ ਕੰਪਨੀਆਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਮਾੜੇ ਕਾਨੰੂਨ ਹੋਂਦ ਵਿਚ ਲਿਆਂਦੇ ਜਾ ਰਹੇ ਹਨ, ਜਿਸ ਦਾ ਸੰਯੁਕਤ ਕਿਸਾਨ ਮੋਰਚੇ ਵਲੋਂ ਵੱਡਾ ਵਿਰੋਧ ਕੀਤਾ ਜਾ ਰਿਹਾ ਹੈ | ਇਸ ਮੌਕੇ ਭਾਕਿਯੂ (ਧਨੇਰ) ਦੇ ਸੂਬਾਈ ਆਗੂ ਕੁਲਵੰਤ ਸਿੰਘ ਕਿਸ਼ਨਗੜ੍ਹ, ਤਾਰਾ ਚੰਦ ਬਰੇਟਾ, (ਉਗਰਾਹਾਂ) ਦੇ ਜੋਗਿੰਦਰ ਸਿੰਘ ਦਿਆਲਪੁਰਾ, ਭਾਕਿਯੂ (ਬੁਰਜ ਗਿੱਲ) ਦੇ ਲਛਮਣ ਸਿੰਘ ਚੱਕ ਅਲੀਸ਼ੇਰ, ਪੰਜਾਬ ਕਿਸਾਨ ਯੂਨੀਅਨ ਦੇ ਰਾਮਫਲ ਸਿੰਘ ਚੱਕ ਅਲੀਸ਼ੇਰ, ਜਮਹੂਰੀ ਕਿਸਾਨ ਸਭਾ ਦੇ ਦਸੌਂਦਾ ਸਿੰਘ ਬਹਾਦਰਪੁਰ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜਗਰਾਜ ਸਿੰਘ ਰੰਘੜਿਆਲ ਟੀ.ਐੱਸ.ਯੂ. ਦੇ ਪਵਨ ਕੁਮਾਰ, ਜਸਵੀਰ ਸਿੰਘ ਜੱਗੀ, ਇੰਪਲਾਈਜ਼ ਫੈਡਰੇਸ਼ਨ (ਪਹਿਲਵਾਨ) ਦੇ ਰਾਮ ਸਿੰਘ, ਫੈਡਰੇਸ਼ਨ (ਫਨਜੀਤ) ਦੇ ਤਰਸੇਮ ਸਿੰਘ, ਗੁਰਚਰਨ ਸਿੰਘ, ਪੈਨਸ਼ਨਰ ਐੱਸੋਸੀਏਸ਼ਨ ਦੇ ਸੁਖਲਾਲ ਸਿੰਘ ਨੇ ਵੀ ਸੰਬੋਧਨ ਕੀਤਾ |
• ਸੰਯੁਕਤ ਕਿਸਾਨ ਮੋਰਚੇ ਵਲੋਂ ਬਿਜਲੀ ਬਿੱਲ 2025 ਵਿਰੁੱਧ ਬਿਜਲੀ ਦਫ਼ਤਰ ਅੱਗੇ ਧਰਨਾ-ਬੋਹਾ ਤੋਂ ਰਮੇਸ਼ ਤਾਂਗੜੀ ਅਨੁਸਾਰ- ਸਥਾਨਕਬਿਜਲੀ ਦਫ਼ਤਰ ਅੱਗੇ ਸੰਯੁਕਤ ਕਿਸਾਨ ਮੋਰਚਾ ਨਾਲ ਸਬੰਧਿਤ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਧਰਨਾ ਦੇ ਕੇ ਬਿਜਲੀ ਸੋਧ ਬਿੱਲਾਂ ਦੀਆਂ ਕਾਪੀਆਂ ਸਾੜ ਕੇ ਨਾਅਰੇਬਾਜ਼ੀ ਕੀਤੀ | ਸੰਬੋਧਨ ਕਰਦਿਆਂ ਭਾਕਿਯੂ (ਲੱਖੋਵਾਲ) ਦੇ ਸੂਬਾ ਆਗੂ ਪ੍ਰਸ਼ੋਤਮ ਸਿੰਘ ਗਿੱਲ, ਡਕੌਂਦਾ ਦੇ ਲਛਮਣ ਸਿੰਘ ਚੱਕ ਅਲੀਸ਼ੇਰ, ਗੁਰਜੰਟ ਸਿੰਘ ਮੰਘਾਣੀਆਂ, ਤਰਸੇਮ ਸਿੰਘ ਚੱਕ ਅਲੀਸ਼ੇਰ, ਜਗਰੂਪ ਸਿੰਘ ਮੰਘਾਣੀਆਂ, ਜਸਪਾਲ ਸਿੰਘ ਰਾਮਪੁਰ ਮੰਡੇਰ, ਗੁਰਮੇਲ ਸਿੰਘ ਅੱਕਾਂਵਾਲੀ, ਮੇਜਰ ਸਿੰਘ ਗੋਬਿੰਦਪੁਰਾ, ਰਾਜਵੰਤ ਸਿੰਘ ਬੋਹਾ, ਗੁਰਮੀਤ ਸਿੰਘ ਮੰਦਰਾਂ, ਮਹਾਂ ਸਿੰਘ ਰਾਏਪੁਰ, ਸੁਖਵਿੰਦਰ ਸਿੰਘ ਮੱਲ ਸਿੰਘ ਵਾਲਾ, ਬਿਕਰਮਜੀਤ ਸਿੰਘ ਮੱਲ ਸਿੰਘ ਵਾਲਾ, ਅਮਰੀਕ ਸਿੰਘ ਫੁਲੋਵਾਲ, ਕੁਲਵੰਤ ਸਿੰਘ ਕਿਸ਼ਨਗੜ੍ਹ ਅਤੇ ਰਾਮਫਲ ਸਿੰਘ ਚੱਕ ਅਲੀਸ਼ੇਰ ਨੇ ਕਿਹਾ ਕਿ ਕੇਂਦਰ ਸਰਕਾਰ ਸੂਬੇ ਦੀਆਂ ਸਰਕਾਰਾਂ ਦੇ ਸਾਥ ਨਾਲ ਕਿਸਾਨਾਂ ਹੱਥੋਂ ਖੇਤੀ ਖੋਹਣ ਭੁੱਲੀ ਹੋਈ ਹੈ | ਸਰਕਾਰਾਂ ਪ੍ਰਾਈਵੇਟ ਕੰਪਨੀਆਂ ਦੇ ਹੱਕ 'ਚ ਖੜ੍ਹ ਕੇ ਕਿਸਾਨਾਂ ਤੋਂ ਬਿਜਲੀ ਖੋਹਣ ਲੱਗੀਆਂ ਹਨ | ਚਿੱਪ ਵਾਲੇ ਮੀਟਰ ਜ਼ਬਰਦਸਤੀ ਲਗਾ ਕੇ ਕਿਸਾਨਾਂ ਦੀ ਬਿਜਲੀ ਮਹਿੰਗੇ ਭਾਅ ਦੇਣ ਦੀ ਤਜਵੀਜ਼ ਹੈ | ਸਬਸਿਡੀ ਖ਼ਤਮ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਅਗਲੇ ਪੜਾਅ 'ਚ ਮੋਰਚੇ ਦੀ ਮੀਟਿੰਗ ਦੌਰਾਨ ਤਿੱਖਾ ਸੰਘਰਸ਼ ਉਲੀਕਿਆ ਜਾਣਾ ਹੈ | ਕੁਲਵੰਤ ਸਿੰਘ ਕਿਸ਼ਨਗੜ੍ਹ ਨੇ ਸਮੁੱਚੇ ਲੋਕਾਂ ਨੂੰ ਬਿੱਲਾਂ ਦਾ ਵਿਰੋਧ ਕਰਨ ਲਈ ਡਟਣ ਦਾ ਸੱਦਾ ਦਿੱਤਾ |
• ਐੱਸ.ਡੀ.ਓ. ਦਫ਼ਤਰ ਝੁਨੀਰ ਅੱਗੇ ਧਰਨਾ ਲਗਾਇਆ-ਝੁਨੀਰ ਤੋਂ ਸੰਜੀਵ ਸਿੰਗਲਾ ਅਨੁਸਾਰ- ਸੰਯੁਕਤ ਕਿਸਾਨ ਮੋਰਚੇ ਅਤੇ ਬਿਜਲੀ ਕਾਮਿਆਂ ਦੀਆਂ ਜਥੇਬੰਦੀਆਂ ਨੇ ਕੇਂਦਰ ਤੇ ਸੂਬਾ ਸਰਕਾਰ ਵਲੋਂ ਬਿਜਲੀ ਐਕਟ 2025 ਦੇ ਵਿਰੋਧ 'ਚ ਸਥਾਨਕ ਐੱਸ. ਡੀ. ਓ. ਬਿਜਲੀ ਦਫ਼ਤਰ ਅੱਗੇ ਧਰਨਾ ਲਗਾ ਕੇ ਬਿਜਲੀ ਐਕਟ ਦੀਆਂ ਕਾਪੀਆਂ ਸਾੜੀਆਂ ਗਈਆਂ | ਭਾਕਿਯੂ ਉਗਰਾਹਾਂ ਬਲਾਕ ਝੁਨੀਰ ਦੇ ਪ੍ਰਧਾਨ ਕੁਲਦੀਪ ਸਿੰਘ ਚਚੋਹਰ, ਲੱਖੋਵਾਲ ਦੇ ਦਰਸਨ ਸਿੰਘ ਜਟਾਣਾ, ਬਲਕਾਰ ਸਿੰਘ, ਡਕੌਂਦਾ ਧਨੇਰ ਦੇ ਮਨਜੀਤ ਸਿੰਘ ਉੱਲਕ, ਨਛੱਤਰ ਸਿੰਘ ਝੁਨੀਰ, ਬੁਰਜ ਗਿੱਲ ਦੇ ਅਮਰੀਕ ਸਿੰਘ, ਪੰਜਾਬ ਕਿਸਾਨ ਯੂਨੀਅਨ ਦੇ ਜੁਗਰਾਜ ਸਿੰਘ, ਕੁੱਲ ਹਿੰਦ ਕਿਸਾਨ ਸਭਾ ਦੇ ਉੱਤਮ ਸਿੰਘ, ਬਿਜਲੀ ਮੁਲਾਜ਼ਮ ਅਮਨਦੀਪ ਸਿੰਘ, ਪ੍ਰਧਾਨ ਗੁਰਜੰਟ ਸਿੰਘ, ਜਤਿੰਦਰ ਸਿੰਘ ਮੂਸਾ, ਪ੍ਰਧਾਨ ਟੀ.ਐੱਸ.ਯੂ. ਦੇ ਸੁਖਜੀਤ ਸਿੰਘ, ਸਟੂਡੈਂਟਸ ਆਗੂ ਆਇਸਾ ਦੇ ਬਲਜਿੰਦਰ ਸਿੰਘ, ਸੁਖਵਿੰਦਰ ਸਿੰਘ ਫ਼ਤਿਹਪੁਰ, ਸ਼ਿੰਦਰਪਾਲ ਕੌਰ, ਜਸਵਿੰਦਰ ਕੌਰ, ਹਾਕਮ ਸਿੰਘ ਆਦਿ ਹਾਜ਼ਰ ਸਨ |
• ਬਿਜਲੀ ਦਫ਼ਤਰ ਜੋਗਾ ਦੇ ਗੇਟ ਅੱਗੇ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ-ਜੋਗਾ ਤੋਂ ਹਰਜਿੰਦਰ ਸਿੰਘ ਚਹਿਲ ਅਨੁਸਾਰ- ਬਿਜਲੀ ਦਫ਼ਤਰ ਸਬ- ਡਵੀਜ਼ਨ ਜੋਗਾ ਦੇ ਗੇਟ ਅੱਗੇ ਬਿਜਲੀ ਸੋਧ ਬਿੱਲ ਅਤੇ ਬੀਜ ਐਕਟ ਦੇ ਵਿਰੋਧ 'ਚ ਸੰਯੁਕਤ ਕਿਸਾਨ ਮੋਰਚਾ ਤੇ ਹੋਰ ਜਥੇਬੰਦੀਆਂ ਵਲੋਂ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਉਨ੍ਹਾਂ ਕਾਲੇ ਬਿੱਲਾਂ ਦੇ ਖ਼ਿਲਾਫ਼ ਕਾਪੀਆਂ ਸਾੜੀਆਂ ਗਈਆਂ | ਭਾਕਿਯੂ ਉਗਰਾਹਾਂ ਦੇ ਆਗੂ ਭੋਲਾ ਸਿੰਘ ਮਾਖਾ, ਇੰਦਰਜੀਤ ਸਿੰਘ ਝੱਬਰ, ਡਕੌਂਦਾ ਬੁਰਜ ਗਿੱਲ ਦੇ ਰਾਜ ਸਿੰਘ, ਕਾਦੀਆਂ ਦੇ ਅਵਤਾਰ ਸਿੰਘ ਰੱਲਾ, ਪੰਜਾਬ ਕਿਸਾਨ ਯੂਨੀਅਨ ਦੇ ਜਸਪਾਲ ਸਿੰਘ ਉੱਭਾ, ਜਗਜੀਤ ਸਿੰਘ ਜੋਗਾ, ਜਮਹੂਰੀ ਕਿਸਾਨ ਯੂਨੀਅਨ ਦੇ ਉਜਾਗਰ ਸਿੰਘ ਮਾਖਾ, ਭਾਕਿਯੂ ਧਨੇਰ ਦੇ ਲਖਵੀਰ ਸਿੰਘ ਅਕਲੀਆ, ਗੁਰਪ੍ਰੀਤ ਸਿੰਘ ਅਨੂਪਗੜ੍ਹ, ਬਿਜਲੀ ਬੋਰਡ ਦੇ ਆਗੂ ਰਾਜਵਿੰਦਰ ਦਾਸ ਜੋਗਾ, ਪੈਨਸ਼ਨ ਐੱਸੋਸੀਏਸ਼ਨ ਦੇ ਬਲਦੇਵ ਸਿੰਘ, ਕਰਮ ਸਿੰਘ ਜੋਗਾ ਆਦਿ ਨੇ ਕੇਂਦਰ ਸਰਕਾਰ ਦਾ ਪਿੱਟ ਸਿਆਪਾ ਕਰ ਕੇ ਦੱਸਿਆ ਕਿ ਇਹ ਹਮਲਾ ਹਰੇਕ ਵਰਗ 'ਤੇ ਕੀਤਾ ਜਾ ਰਿਹਾ ਹੈ | ਦੂਜੇ ਪਾਸੇ ਬੀਜਾਂ ਦੇ ਪ੍ਰਾਈਵੇਟ ਘਰਾਣਿਆਂ ਵਲੋਂ ਕਬਜ਼ਾ ਕਰ ਕੇ ਦੇਸ਼ ਦੀ ਆਰਥਿਕਤਾ ਨੂੰ ਖ਼ਤਮ ਕੀਤਾ ਜਾ ਰਿਹਾ ਹੈ | ਇਸ ਮੌਕੇ ਚਰਨਜੀਤ ਸਿੰਘ ਮਾਖਾ, ਗੁਰਮੀਤ ਸਿੰਘ ਜੋਗਾ, ਅਜਮੇਰ ਸਿੰਘ ਅਕਲੀਆ, ਕੁਲਵਿੰਦਰ ਕੌਰ ਅਕਲੀਆ, ਯੂਨਾਈਟਡ ਅÏਰਗੇਨਾਜੇਸਨ ਜਥੇਬੰਦੀ ਦੇ ਹਰਦੀਪ ਸਿੰਘ ਭੁਪਾਲ, ਹਰਪ੍ਰੀਤ ਸਿੰਘ ਖਿਆਲਾ, ਹਰਪਿੰਦਰ ਸਿੰਘ ਰੱਲਾ, ਕੌਰ ਸਿੰਘ ਮਾਨਸਾ ਆਦਿ ਹਾਜ਼ਰ ਸਨ |
ਬਿਜਲੀ ਸੋਧ ਬਿੱਲ ਤੇ ਬੀਜ ਕਾਨੂੰਨ ਦੇ ਖ਼ਿਲਾਫ਼ ਕਿਸਾਨਾਂ ਵਲੋਂ ਬਿਜਲੀ ਦਫ਼ਤਰਾਂ ਅੱਗੇ ਰੋਸ ਧਰਨੇ <br/>
ਅਜੀਤ ਡੈਸਕ
09-12-2025