ਕੋਟਕਪੂਰਾ, 8 ਦਸੰਬਰ (ਮੇਘਰਾਜ)-ਅੱਜ ਸਪੀਕਰ ਕੁਲਤਾਰ ਸਿੰਘ ਸੰਧਵਾਂ ਵਲੋਂ ਜ਼ੋਨ ਸੰਧਵਾਂ ਤੋਂ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਰਮਨਪ੍ਰੀਤ ਕੌਰ ਅਤੇ ਬਲਾਕ ਸੰਮਤੀ ਕੋਟਕਪੂਰਾ ਦਿਹਾਤੀ ਦੇ ਉਮੀਦਵਾਰ ਜਗਸੀਰ ਸਿੰਘ ਜੱਸਾ ਦੇ ਹੱਕ 'ਚ ਵੱਖ-ਵੱਖ ਪਿੰਡਾਂ 'ਚ ਚੋਣ ਜਲਸੇ ਕੀਤੇ | ਉਨ੍ਹਾਂ ਉਕਤ ਦੋਨੋਂ ਉਮੀਦਵਾਰਾਂ ਦੇ ਹੱਕ 'ਚ ਚੋਣ ਪ੍ਰਚਾਰ ਨੂੰ ਤੇਜ਼ ਕਰਦਿਆਂ ਪਿੰਡ ਲਾਲੇਆਣਾ, ਕੋਠੇ ਨਾਨਕਸਰ, ਢਾਬ ਗੁਰੂ ਕੀ ਅਤੇ ਬਾਹਮਣਵਾਲਾ ਪਿੰਡਾਂ ਦਾ ਦੌਰਾ ਕੀਤਾ ਅਤੇ 'ਆਪ' ਉਮੀਦਵਾਰਾਂ ਨੂੰ ਜਿਤਾਉਣ ਦੀ ਅਪੀਲ ਕੀਤੀ¢ ਉਨ੍ਹਾਂ ਦਾਅਵਾ ਕੀਤਾ ਕਿ 'ਆਪ ਉਮੀਦਵਾਰਾਂ ਦੀ ਵੱਧ ਰਹੀ ਲੋਕਪਿ੍ਯਤਾ ਦੇ ਕਾਰਨ ਬਾਦਲ-ਕਾਂਗਰਸ ਗਠਜੋੜ ਘਬਰਾਏ ਹੋਏ ਹਨ ਤੇ ਲੋਕਾਂ ਅੱਗੇ ਬੇਨਕਾਬ ਹੋ ਰਹੇ ਹਨ¢ ਇਸ ਮੌਕੇ ਐਡਵੋਕਟ ਬੀਇੰਦਰ ਸਿੰਘ ਸੰਧਵਾਂ, ਮਨਪ੍ਰੀਤ ਸਿੰਘ ਧਾਲੀਵਾਲ, ਗੈਰੀ ਵੜਿੰਗ, ਹਰਦੀਪ ਸਿੰਘ, ਪਰਮਜੀਤ ਕੌਰ ਸੰਧਵਾਂ, ਪ੍ਰੀਤਮ ਸਿੰਘ ਸਰਪੰਚ ਸੰਧਵਾਂ, ਸੁਖਜੀਤ ਸਿੰਘ ਢਿਲਵਾਂ, ਜਸਵਿੰਦਰ ਸਿੰਘ ਲੱਕੀ ਖਾਲਸਾ ਸਰਪੰਚ, ਚਰਨਜੀਤ ਕੌਰ ਮੈਂਬਰ, ਗੁਰਮੇਲ ਸਿੰਘ ਸੰਧੂ ਬਾਹਮਣਵਾਲਾ, ਵਿਸ਼ਾਲ ਸਿੰਘ ਸਰਪੰਚ ਕੋਠੇ ਰਾਜੇ ਜੰਗ, ਸ਼ਰਨਜੀਤ ਸਿੰਘ ਸਰਪੰਚ ਕੋਠੇ ਇੰਦਰ ਸਿੰਘ, ਜਸਪਾਲ ਸਿੰਘ ਸਰਪੰਚ ਕੋਠੇ ਥੇਹ, ਬਹਾਦਰ ਸਿੰਘ ਸੰਧੂ ਲਾਲੇਆਣਾ, ਸਰਪੰਚ ਸੁਖਮੰਦਰ ਸਿੰਘ ਚਾਹਲ, ਲਖਵੀਰ ਸਿੰਘ ਸਰਪੰਚ ਢਾਬ ਗੁਰੂ ਕੀ, ਬੇਅੰਤ ਸਿੰਘ ਖਾਲਸਾ, ਬਲਤੇਜ ਸਿੰਘ ਮੈਂਬਰ, ਹਰਿੰਦਰ ਪਾਲ ਸਿੰਘ, ਕੁਲਵਿੰਦਰ ਸ਼ਰਮਾ, ਜੋਗਿੰਦਰ ਸ਼ਰਮਾ, ਸੋਮਰਾਜ ਸ਼ਰਮਾ, ਨਿਰੰਜਨ ਦਾਸ ਆਦਿ ਹਾਜ਼ਰ ਸਨ |