ਮਾਨਸਾ, 8 ਦਸੰਬਰ(ਗੁਰਚੇਤ ਸਿੰਘ ਫੱਤੇਵਾਲੀਆ)- ਪੰਜਾਬ ਅਤੇ ਕੇਂਦਰ ਸਰਕਾਰ ਵਲੋਂ ਭੇਜੇ 850 ਕਰੋੜ ਮਗਨਰੇਗਾ ਫ਼ੰਡ ਦਾ ਹਿਸਾਬ ਨਾ ਦੇਣ ਕਾਰਨ ਮਜ਼ਦੂਰਾਂ ਦਾ ਕੰਮ ਬੰਦ ਹੋਇਆ | ਇਹ ਦੋਸ਼ ਮਨਰੇਗਾ ਦੇ ਬੰਦ ਕੰਮਾਂ ਦੀ ਬਹਾਲੀ ਲਈ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਵਲੋਂ ਕੀਤੀ ਮਜ਼ਦੂਰ ਹੱਲਾ ਬੋਲ ਰੈਲੀ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓਾ ਨੇ ਲਗਾਏ | ਇਸ ਮੌਕੇ 27 ਨਵੰਬਰ ਨੂੰ ਜਲੰਧਰ ਵਿਖੇ ਕੇਂਦਰੀ ਪੰਚਾਇਤ ਭਲਾਈ ਮੰਤਰੀ ਸ਼ਿਵਰਾਜ ਚੌਹਾਨ ਵਲੋਂ ਮਜ਼ਦੂਰ ਆਗੂਆਂ ਨਾਲ ਕੀਤੀ ਮੀਟਿੰਗ 'ਚ ਬੰਦ ਕੰਮਾਂ ਨੂੰ ਜਲਦੀ ਚਲਾਉਣ, ਮਗਨਰੇਗਾ ਮੇਟਾਂ ਨੂੰ ਹੁਨਰਮੰਦ ਮਜ਼ਦੂਰਾਂ ਦਾ ਦਰਜਾ ਦੇਣ, ਮਗਨਰੇਗਾ 'ਚ ਕਰੋੜਾਂ ਦਾ ਘਪਲਾ ਕਰਨ ਵਾਲੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਦਿੱਤੇ ਵਿਸ਼ਵਾਸ ਅਤੇ ਮਜ਼ਦੂਰਾਂ ਨੂੰ 100 ਦਿਨ ਦੀ ਥਾਂ 150 ਦਿਨ ਕੰਮ ਕਰਨ ਦੇ ਐਲਾਨ ਤੋਂ ਬਾਅਦ ਜਥੇਬੰਦੀ ਵਲੋਂ ਏ.ਡੀ.ਸੀ ਵਿਕਾਸ ਦਫ਼ਤਰ ਅੱਗੇ 16 ਅਗਸਤ ਤੋਂ ਜਾਰੀ ਪੱਕਾ ਮੋਰਚਾ ਨੂੰ ਸਮਾਪਤ ਕਰ ਦਿੱਤਾ ਅਤੇ ਐਲਾਨ ਕੀਤਾ ਕਿ ਜੇਕਰ ਸਰਕਾਰ ਨੇ ਵਾਅਦੇ ਮੁਤਾਬਿਕ ਬੰਦ ਕੰਮਾਂ ਨੂੰ ਬਹਾਲ ਨਾ ਕੀਤਾ ਤਾਂ ਮੁੜ ਮਜ਼ਦੂਰ ਅੰਦੋਲਨ ਸ਼ੁਰੂ ਕੀਤਾ ਜਾਵੇਗਾ | ਸੂਬਾ ਪ੍ਰਧਾਨ ਭਗਵੰਤ ਸਮਾਓਾ ਨੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ 'ਚ ਆਪ ਲੀਡਰਾਂ ਤੋਂ ਚਾਰ ਸਾਲਾਂ ਤੋਂ ਬੰਦ ਪਈ ਦੋ ਰੁਪਏ ਵਾਲੀ ਕਣਕ, ਅÏਰਤਾਂ ਨਾਲ ਮਾਰੀ ਹਜ਼ਾਰ-ਹਜ਼ਾਰ ਵਾਲੀ ਠੱਗੀ ਅਤੇ ਮਨਰੇਗਾ ਦੇ ਬੰਦ ਕੀਤੇ ਕੰਮਾਂ ਬਾਰੇ ਮਜ਼ਦੂਰਾਂ ਨੂੰ ਸਵਾਲ ਕਰਨ ਦਾ ਸੱਦਾ ਦਿੱਤਾ | ਇਸ ਸਮੇਂ ਸ਼ਹਿਰ ਅੰਦਰ ਰੋਹ ਭਰਪੂਰ ਮੁਜ਼ਾਹਰਾ ਕੀਤਾ ਗਿਆ ਅਤੇ ਆਪ ਸਰਕਾਰ ਖ਼ਿਲਾਫ਼ ਜ਼ਬਰਦਸਤ ਨਾਅਰੇ ਲਗਾਏ ਗਏ | ਇਸ ਮੌਕੇ ਸੂਬਾ ਸਕੱਤਰ ਹਰਵਿੰਦਰ ਸੇਮਾ, ਸੂਬਾ ਸਕੱਤਰ ਮੱਖਣ ਸਿੰਘ ਰਾਮਗੜ੍ਹ, ਜ਼ਿਲ੍ਹਾ ਪ੍ਰਧਾਨ ਨਿੱਕਾ ਸਿੰਘ ਬਹਾਦਰਪੁਰ, ਜ਼ਿਲ੍ਹਾ ਸਕੱਤਰ ਮਨਜੀਤ ਕੌਰ ਜੋਗਾ, ਸੁਖਵਿੰਦਰ ਬੋਹਾ, ਜਰਨੈਲ ਮਾਨਸਾ, ਭੋਲਾ ਝੱਬਰ, ਸੱਤਪਾਲ ਬਹਿਣੀਵਾਲ, ਪ੍ਰਦੀਪ ਗੁਰੂ, ਗੁਲਾਬ ਖੀਵਾਂ, ਬੱਲਮ ਢੈਪਈ, ਸੁਖਵੀਰ ਸਿੰਘ ਖਾਰਾ ਅਤੇ ਆਲ ਇੰਡੀਆ ਮਜ਼੍ਹਬੀ ਸਿੱਖ ਵੈੱਲਫੇਅਰ ਐਸੋਸੀਏਸ਼ਨ ਸੁਖਮਿੰਦਰ ਸਿੰਘ ਗੱਜਣਮਾਜਰਾ ਆਦਿ ਹਾਜ਼ਰ ਸਨ |
ਮਗਨੇਰਗਾ ਦੇ ਬੰਦ ਕੰਮਾਂ ਦੀ ਬਹਾਲੀ ਲਈ ਮਜ਼ਦੂਰਾਂ ਵਲੋਂ ਮਾਨਸਾ 'ਚ ਜ਼ਬਰਦਸਤ ਰੈਲੀ
ਅਜੀਤ ਡੈਸਕ
09-12-2025