15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-12-2025

ਜ਼ਿਲ੍ਹਾ ਪੱਧਰੀ ਖੇਡਾਂ 'ਚ ਜੇਤੂ ਖਿਡਾਰਨਾਂ ਦਾ ਵਿਧਾਇਕ ਵਲੋਂ ਸਨਮਾਨ

ਅਜੀਤ ਡੈਸਕ 09-12-2025
ਜੈਤੋ, 8 ਦਸੰਬਰ (ਗੁਰਮੀਤਪਾਲ ਰੋੜੀਕਪੂਰਾ)-ਬੀਤੇ ਦਿਨੀਂ ਫਰੀਡਮ ਫਾਈਟਰ ਮਾਸਟਰ ਕਰਤਾ ਰਾਮ ਪੀ.ਐਮ. ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ) ਜੈਤੋ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦੇ 350ਵੀਂ ਸ਼ਤਾਬਦੀ ਮੌਕੇ ਸਾਲਾਨਾ ਸਮਾਗਮ ਕਰਵਾਇਆ ਗਿਆ | ਸਮਾਗਮ ਦੇ ਮੁੱਖ ਮਹਿਮਾਨ ਵਿਧਾਇਕ ਅਮੋਲਕ ਸਿੰਘ, ਹਰਸਿਮਰਨ ਸਿੰਘ ਮਲਹੋਤਰਾ ਪ੍ਰਧਾਨ ਟਰੱਕ ਯੂਨੀਅਨ ਜੈਤੋ ਸਨ | ਸਮਾਗਮ ਵਿਚ ਸਕੂਲ ਦੀ ਵਾਲੀਵਾਲ ਅੰਡਰ-14 ਟੀਮ ਜ਼ਿਲ੍ਹੇ 'ਚੋਂ ਪਹਿਲਾ, ਅੰਡਰ-19 ਜ਼ਿਲ੍ਹੇ ਵਿਚੋਂ ਪਹਿਲਾ ਤੇ ਅੰਡਰ-17 ਵਿਚੋਂ ਤੀਸਰਾ ਸਥਾਨ ਪ੍ਰਾਪਤ ਕੀਤਾ ਸੀ, ਦੀਆਂ ਖਿਡਾਰਣਾਂ, ਅਥਲੈਟਿਕਸ, ਖੋ-ਖੋ, ਹੈਂਡਬਾਲ ਦੀਆਂ ਜ਼ਿਲ੍ਹਾ ਜੇਤੂ ਖਿਡਾਰਨਾਂ ਨੂੰ ਸਨਮਾਨਿਤ ਕੀਤਾ ਗਿਆ | ਵਿਧਾਇਕ ਅਮੋਲਕ ਸਿੰਘ ਨੇ ਖੇਡਾਂ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਦੀ ਹੌਂਸਲਾ ਅਫ਼ਜਾਈ ਕੀਤੀ | ਸਕੂਲ ਦੇ ਐਸ.ਐਮ.ਸੀ.ਚੇਅਰਮੈਨ ਤੇ ਪਿ੍ੰਸੀਪਲ ਸਿਕੰਦਰ ਸਿੰਘ ਨੇ ਵਿਧਾਇਕ ਨੂੰ ਜੀ ਆਇਆਂ ਨੂੰ ਕਿਹਾ | ਇਸ ਮੌਕੇ ਸਰੀਰਕ ਸਿੱਖਿਆ ਅਧਿਆਪਕ ਗੁਰਪ੍ਰੀਤ ਸਿੰਘ, ਜਗਜੀਤ ਸਿੰਘ ਡੀ.ਪੀ.ਈ., ਵੀਰਪਾਲ ਕੌਰ ਪੀ.ਟੀ.ਆਈ., ਮਿਲਣਦੀਪ ਕੌਰ ਲੈਕਚਰਾਰ, ਸੁਖਦਰਸ਼ਨ ਸਿੰਘ ਲੈਕਚਰਾਰ, ਅੰਜੂ ਲੈਕਚਰ ਅੰਗਰੇਜ਼ੀ, ਸੁਨੀਲ ਕੁਮਾਰ, ਜਗਜੀਤ ਸਿੰਘ, ਮਨਜੀਤ ਸਿੰਘ, ਕਮਲਦੀਪ ਸਿੰਘ ਲੈਕਚਰਾਰ ਆਦਿ ਹਾਜ਼ਰ ਸੀ |
ਪਿਛਲੀ ਖ਼ਬਰ ਮਗਨੇਰਗਾ ਦੇ ਬੰਦ ਕੰਮਾਂ ਦੀ ਬਹਾਲੀ ਲਈ ਮਜ਼ਦੂਰਾਂ ਵਲੋਂ ਮਾਨਸਾ 'ਚ ਜ਼ਬਰਦਸਤ ਰੈਲੀ ਅਗਲੀ ਖ਼ਬਰ ਪਿੰਡ ਦੀਆਂ ਹੱਡਾ ਰੋੜੀਆਂ ਬੰਦ ਹੋਣ 'ਤੇ ਪਸ਼ੂ ਪਾਲਕ ਬੁਰੀ ਤਰਾਂ ਮੁਸੀਬਤ 'ਚ ਫਸੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।