ਕੋਟ ਈਸੇ ਖਾਂ, 21 ਅਕਤੂਬਰ (ਗੁਰਮੀਤ ਸਿੰਘ ਖ਼ਾਲਸਾ)-ਭਾਰਤੀ ਕਿਸਾਨ ਯੂਨੀਅਨ ਬਹਿਰਾਮ ਕੇ ਦੀ ਮਹੀਨਾਵਾਰ ਬੈਠਕ ਸਥਾਨਕ ਗੁਰਦੁਆਰਾ ਸ੍ਰੀ ਅਕਾਲਗੜ੍ਹ ਸਾਹਿਬ, ਛਾਉਣੀ ਨਿਹੰਗ ਸਿੰਘਾਂ ਵਿਖੇ ਸਵਰਨ ਸਿੰਘ ਬਲਾਕ ਪ੍ਰਧਾਨ ਦੀ ਅਗਵਾਈ ਹੇਠ ਹੋਈ, ਜਿਸ ਵਿਚ ਸੂਬਾ ਪ੍ਰਧਾਨ ਬਲਵੰਤ ਸਿੰਘ ਬਹਿਰਾਮ ਕੇ, ਬਾਜ ਸਿੰਘ ਸੰਘਲਾ ਐਗਜ਼ੈਕਟਿਵ ਮੈਂਬਰ ਪੰਜਾਬ, ਮੁਖਤਿਆਰ ਸਿੰਘ ਚੱਕ ਸਿੰਘਪੁਰਾ, ਜ਼ਿਲ੍ਹਾ ਪ੍ਰਧਾਨ ਜਗਰੂਪ ਸਿੰਘ ਰੰਡਿਆਲਾ, ਜਸਵੰਤ ਸਿੰਘ ਕੈਸ਼ੀਅਰ, ਬਲਵੀਰ ਸਿੰਘ ਮਾਨ ਜ਼ਿਲ੍ਹਾ ਸਕੱਤਰ, ਜੀਤ ਸਿੰਘ ਅਮੀਵਾਲਾ ਵੀ ਵਿਸ਼ੇਸ਼ ਤੌਰ 'ਤੇ ਪਹੁੰਚੇ | ਬੈਠਕ ਦੀ ਕਾਰਵਾਈ ਅਵਤਾਰ ਸਿੰਘ ਨਿਹਾਲਗੜ੍ਹ ਨੇ ਚਲਾਈ | ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੋ ਭਾਰਤ ਮਾਲਾ ਪ੍ਰੋਜੈਕਟ ਰੋਡ ਬਣ ਰਿਹਾ, ਉਸ ਵਿਚ ਪਿੰਡ ਸੈਦ ਜਲਾਲਪੁਰ ਦੇ ਨੇੜਿਉਂ ਸਤਲੁਜ ਦਰਿਆ ਵਿਚੋਂ ਦੀ ਬਿ੍ਜ ਬਣ ਕੇ ਲੰਘ ਰਿਹਾ, ਪਤਾ ਲਗਿਆ ਕਿ ਉੱਥੇ ਧੁੱਸੀ ਬੰਨ੍ਹ ਦੇ ਨਾਲੋਂ ਦਰਿਆ ਦੇ ਅੰਦਰ ਨੂੰ ਪੁਲ ਦੇ ਥੱਲੇ ਇਕ ਕੰਕਰੀਟ ਤਿਆਰ ਕੀਤੀ ਜਾ ਰਹੀ ਹੈ, ਜਿਸ ਨਾਲ ਪਾਣੀ ਨੂੰ ਡਾਫ ਲਗ ਕੇ ਪਿੱਛੋਂ ਬੰਨ੍ਹ ਟੁੱਟ ਕੇ ਹਜ਼ਾਰਾਂ ਏਕੜ ਫ਼ਸਲ ਤਬਾਹ ਹੋ ਸਕਦੀ ਹੈ | ਇਸ ਪਾਰੋ ਬੀ.ਕੇ.ਯੂ. ਬਹਿਰਾਮ ਕੇ ਜਥੇਬੰਦੀ ਵਲੋਂ ਉੱਥੇ ਪੱਕੇ ਤੌਰ 'ਤੇ ਮੋਰਚਾ ਲਾ ਕੇ ਉਹ ਦੀਵਾਰ ਨਹੀ ਬਣਨ ਦਿੱਤੀ ਜਾਵੇਗੀ | ਇਹ ਫ਼ੈਸਲਾ ਚਲਦੀ ਬੈਠਕ ਵਿਚ ਸਰਬਸੰਮਤੀ ਨਾਲ ਪਾਸ ਕੀਤਾ ਗਿਆ | ਇਸ ਦੇ ਨਾਲ ਹੀ ਆਗੂਆਂ ਕਿਹਾ ਕਿ ਖਾਦ ਵਿਕਰੇਤਾ ਡੀ.ਏ.ਪੀ. ਖਾਦ ਨਾਲ ਵਾਧੂ ਸਮਾਨ ਦੇਣਾ ਬੰਦ ਕਰਨ ਤੇ ਕਿਸੇ ਵੀ ਕਿਸਾਨ ਨੂੰ 1350 ਰੁਪਏ ਪ੍ਰਤੀ ਥੈਲੇ ਤੋਂ ਵੱਧ ਕੋਈ ਦੁਕਾਨਦਾਰ ਲਾਵੇਗਾ ਤਾਂ ਜਥੇਬੰਦੀ ਵਲੋਂ ਸਖ਼ਤ ਐਕਸ਼ਨ ਕੀਤਾ ਜਾਵੇਗਾ | ਇਹ ਵੀ ਪਤਾ ਲੱਗਿਆ ਕਿ ਸੁਸਾਇਟੀਆਂ ਵਿਚ ਵੀ ਡੀ.ਏ.ਪੀ. ਖਾਦ ਨਾਲ ਵਾਧੂ ਸਮਾਨ ਦਿੱਤਾ ਜਾ ਰਿਹਾ, ਉਸ 'ਤੇ ਖੇਤੀਬਾੜੀ ਵਿਭਾਗ ਤੁਰੰਤ ਕਾਰਵਾਈ ਕਰੇ | ਇਸ ਮੌਕੇ ਹਰਪ੍ਰੀਤ ਸਿੰਘ ਲਲਿਹਾਂਦੀ ਜ਼ਿਲ੍ਹਾ ਮੀਤ ਪ੍ਰਧਾਨ, ਗੁਰਮੁਖ ਸਿੰਘ ਮੌਜੋਵਾਲ, ਜਸਵੀਰ ਸਿੰਘ, ਨਿਰਮਲ ਸਿੰਘ ਅਮੀਵਾਲਾ, ਗੁਰਮੀਤ ਸਿੰਘ ਕਾਛੇ ਵਾਲ, ਰਣਜੀਤ ਸਿੰਘ ਨੰਬਰਦਾਰ ਦੌਲੇਵਾਲਾ ਕਲਾਂ, ਵਿਸਾਖਾ ਸਿੰਘ ਕੋਟ ਸਦਰ ਖਾਂ, ਨਿਰਮਲ ਸਿੰਘ ਕੋਟ ਮੁਹੰਮਦ ਖਾਂ, ਸੁਖਵਿੰਦਰ ਸਿੰਘ ਮਸੀਤਾਂ, ਜੱਸ ਗੜਾ, ਜਥੇਦਾਰ ਬਲਵੀਰ ਸਿੰਘ, ਅਮਰੀਕ ਸਿੰਘ ਲੌਂਗੀਵਿੰਡ, ਫ਼ੈਸ਼ਨ ਸਿੰਘ ਇੱਜ਼ਤ ਵਾਲਾ, ਕਸ਼ਮੀਰ ਸਿੰਘ, ਜਥੇਦਾਰ ਮਹਿੰਦਰ ਸਿੰਘ, ਹਰਜਿੰਦਰ ਸਿੰਘ, ਰਛਪਾਲ ਸਿੰਘ ਅੱਕੂ ਸ਼ਾਹ ਵਾਲਾ, ਤਰਸੇਮ ਸਿੰਘ ਸੰਘਲਾ, ਸਵਰਨ ਸਿੰਘ ਨਿਹਾਲਗੜ੍ਹ ਆਦਿ ਕਿਸਾਨ ਆਗੂ ਤੇ ਵਰਕਰ ਵੱਡੀ ਗਿਣਤੀ ਵਿਚ ਹਾਜ਼ਰ ਸਨ |