26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਹਜ਼ਰਤ ਪੀਰ ਮੀਆਂ ਸਾਹਿਬ ਸੱਯਦ ਪੀਰ ਬਰਕਤ ਅਲੀ ਸ਼ਾਹ ਕਾਦਰੀ ਦਾ ਸਾਲਾਨਾ ਉਰਸ ਕਰਵਾਇਆ

ਅਜੀਤ ਡੈਸਕ 30-12-2025
ਆਦਮਪੁਰ, 29 ਦਸੰਬਰ (ਰਮਨ ਦਵੇਸਰ)-ਦਰਬਾਰ ਹਜ਼ਰਤ ਪੀਰ ਭਗਤੂ ਸ਼ਾਹ ਜੀ ਕਾਦਰੀ ਆਦਮਪੁਰ ਵਿਖੇ ਗੱਦੀ ਨਸ਼ੀਨ ਬਾਬਾ ਹਰਬੰਸ ਸ਼ਾਹ ਕਾਦਰੀ ਦੀ ਦੇਖ-ਰੇਖ ਹੇਠ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਹਜ਼ਰਤ ਪੀਰ ਮੀਆਂ ਸਾਹਿਬ ਸੱਯਦ ਪੀਰ ਬਰਕਤ ਅਲੀ ਸ਼ਾਹ ਕਾਦਰੀ, ਖਲੀਫਾ ਅਜੀਤ ਸ਼ਾਹ ਜੀ ਕਾਦਰੀ, ਖਲੀਫਾ ਕਿ੍ਸ਼ਨਾ ਕਾਦਰੀ ਦਾ ਸਾਲਾਨਾ ਉਰਸ ਕਰਵਾਇਆ | ਉਰਸ ਦੌਰਾਨ ਬਾਬਾ ਹਰਬੰਸ ਸ਼ਾਹ ਕਾਦਰੀ, ਸੰਤ ਮਹਾਂਪੁਰਸ਼ਾ ਤੇ ਸੰਗਤਾਂ ਵਲੋਂ ਨਿਸ਼ਾਨ ਸਾਹਿਬ ਤੇ ਚਾਦਰ ਚੜਾਉਣ ਦੀ ਰਸਮ ਅਦਾ ਕੀਤੀ ਗਈ | ਉਪਰੰਤ ਸੋਨੂ ਕਵਾਲ ਅੰਮਿ੍ਤਸਰ ਤੇ ਵੱਖ ਵੱਖ ਕਲਾਕਾਰਾਂ ਨੇ ਸੂਫ਼ੀਆਨਾ ਕਲਾਮ ਤੇ ਕਵਾਲੀਆਂ ਰਾਹੀਂ ਦਰਬਾਰ 'ਚ ਹਾਜ਼ਰੀ ਲਗਵਾਈ | ਦਰਬਾਰ ਦੇ ਗੱਦੀ ਨਸ਼ੀਨ ਬਾਬਾ ਹਰਬੰਸ ਸ਼ਾਹ ਸਾਹਿਬ ਕਾਦਰੀ ਨੇ ਸਮੂਹ ਇਲਾਕਾ ਨਿਵਾਸੀਆਂ ਤੇ ਸੰਗਤਾਂ ਨੂੰ ਹਜ਼ਰਤ ਪੀਰ ਮੀਆਂ ਸਾਹਿਬ ਸੱਯਦ ਪੀਰ ਬਰਕਤ ਅਲੀ ਸ਼ਾਹ ਕਾਦਰੀ, ਖਲੀਫਾ ਅਜੀਤ ਸ਼ਾਹ ਜੀ ਕਾਦਰੀ, ਖਲੀਫਾ ਕਿ੍ਸ਼ਨਾ ਕਾਦਰੀ ਦੇ ਸਲਾਨਾ ਉਰਸ ਦੀਆਂ ਵਧਾਈਆਂ ਦਿੰਦੇ ਹੋਏ ਕਿਹਾ ਕਿ ਉਹ ਹਰ ਸਾਲ ਇਹ ਉਰਸ ਕਰਵਾਉਂਦੇ ਹਨ | ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ ਆਪਣੇ ਆਪਣੇ ਗੁਰੂ ਮਹਾਰਾਜ ਜੀ ਦੀ ਯਾਦ 'ਚ ਇਹੋ ਜਿਹੇ ਧਾਰਮਿਕ ਸਮਾਗਮ ਕਰਵਾ ਕੇ ਉਨ੍ਹਾਂ ਦੇ ਦੱਸੇ ਮਾਰਗ 'ਤੇ ਚੱਲ ਆਪਣਾ ਜੀਵਨ ਸਫਲ ਕਰਨਾ ਚਾਹੀਦਾ ਹੈ | ਉਰਸ 'ਚ ਵਿਸੇਸ਼ ਤੌਰ 'ਤੇ ਪਹੁੰਚੇ ਕੌਂਸਲਰ ਸੁਰਿੰਦਰ ਪਾਲ ਸਿੱਧੂ, ਬਾਬਾ ਰਾਮ ਸ਼ਾਹ ਕਾਦਰੀ ਚੋਮੋ, ਬਾਬਾ ਕੁਲਵੰਤ ਸ਼ਾਹ ਕਾਦਰੀ ਮੁਰਾਦਪੁਰਾ, ਗੁਰਪ੍ਰੀਤ ਸ਼ਾਹ ਕਾਦਰੀ, ਅਜੇ ਕਾਦਰੀ, ਗੁਰਦੀਪ ਕਾਦਰੀ, ਰਾਮ ਮੂਰਤੀ ਕਾਦਰੀ ਆਦਮਪੁਰ, ਬਾਬਾ ਦਲੀਪ ਸਾਈ ਆਦਮਪੁਰ, ਬਾਬਾ ਬਿੱਟੂ ਸਾਈ , ਨਰਿੰਦਰ ਬਾਬਾ, ਬਾਬਾ ਜੱਸਾ ਸਾਈ, ਬਾਬਾ ਰਾਮੁ ਸਾਈ, ਰੰਗਾ ਕਾਦਰੀ, ਸੰਦੀਪ ਕਾਦਰੀ, ਤਿਲਕਰਾਜ ਕਾਦਰੀ, ਕੋਮਲ ਮਹੰਤ, ਇਕਬਾਲ ਕਾਦਰੀ, ਬਿੱਲਾ ਸ਼ਾਹ ਕਾਦਰੀ, ਸੰਤੋਖ ਕਾਦਰੀ ਅੰਮਿ੍ਤਸਰ, ਰਵੀ ਕਾਦਰੀ, ਮਨੂੰ ਕਾਦਰੀ ਤੇ ਹੋਰ ਪਤਵੰਤਿਆ ਨੂੰ ਬਾਬਾ ਹਰਬੰਸ਼ ਸ਼ਾਹ ਕਾਦਰੀ ਨੇ ਸਨਮਾਨਿਤ ਕੀਤਾ | ਇਸ ਮੌਕੇ ਨਿਰਮਲ ਕਾਦਰੀ, ਸੇਵਾਦਾਰ ਸਾਜਨ ਕਾਦਰੀ, ਸੁਰਜੀਤ ਕੌਰ ਕਾਦਰੀ, ਰਾਜ ਕਾਦਰੀ, ਰਾਕੇਸ਼ ਰਾਣੀ, ਮਨਜੀਤ ਕੌਰ ਕਾਦਰੀ, ਰਾਜੂ ਕਾਦਰੀ, ਮਨਦੀਪ ਕੌਰ ਕਾਦਰੀ, ਅਲੀਸ਼ਾ ਕਾਦਰੀ, ਆਰਤੀ ਕਾਦਰੀ, ਵਿਰਾਟ ਵਾਹਿਦ ਕਾਦਰੀ, ਸਿਕੰਦਰ ਸੁਲਤਾਨ ਕਾਦਰੀ, ਮਨਵੀਰ ਕਾਦਰੀ, ਬਸਲੀਮ ਕਾਦਰੀ, ਰੌਸ਼ਨ ਕਾਦਰੀ, ਨਖੀ ਕਾਦਰੀ, ਸੁਮੀਤ ਕਾਦਰੀ, ਅੰਸ਼ ਕਾਦਰੀ, ਪਰਵੇਜ਼ ਕਾਦਰੀ, ਨਿਰਮਲ ਕਾਦਰੀ , ਦੀਪਕ ਲਾਲ, ਗੋਪੀ ਕਾਦਰੀ, ਬੂਟਾ ਕਾਦਰੀ, ਮੰਗਲ ਕਾਦਰੀ, ਊਸ਼ਾ ਰਾਣੀ, ਸੰਤੋਸ਼ ਕੁਮਾਰੀ, ਹਰਮੇਸ਼ ਲਾਲ ਮੇਸ਼ੀ, ਸੋਨੀ ਤੇ ਹੋਰ ਸੰਗਤਾਂ ਹਾਜ਼ਰ ਸਨ |
ਪਿਛਲੀ ਖ਼ਬਰ 10ਵੀਂ ਤੇ 12ਵੀਂ ਦੀਆਂ ਪ੍ਰਯੋਗੀ ਪ੍ਰੀਖਿਆਵਾਂ 2 ਫਰਵਰੀ ਤੋਂ ਅਗਲੀ ਖ਼ਬਰ ਗੁਰਦੁਆਰਾ ਜਗਤ ਮਾਤਾ 'ਚ ਸਾਲਾਨਾ ਗੁਰਮਤਿ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।