26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

10ਵੀਂ ਤੇ 12ਵੀਂ ਦੀਆਂ ਪ੍ਰਯੋਗੀ ਪ੍ਰੀਖਿਆਵਾਂ 2 ਫਰਵਰੀ ਤੋਂ

ਅਜੀਤ ਡੈਸਕ 30-12-2025
ਐੱਸ. ਏ. ਐੱਸ. ਨਗਰ, 29 ਦਸੰਬਰ (ਪ੍ਰੋ. ਅਵਤਾਰ ਸਿੰਘ)-ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ 10ਵੀਂ ਅਤੇ 12ਵੀਂ ਸ਼ੇ੍ਰਣੀਆਂ ਦੀਆਂ ਸਾਲਾਨਾ ਪ੍ਰੀਖਿਆਵਾਂ ਫਰਵਰੀ/ਮਾਰਚ 2026 ਲਈ ਪ੍ਰਯੋਗੀ ਪ੍ਰੀਖਿਆਵਾਂ ਪੂਰੇ ਵਿਸ਼ਿਆਂ (ਸਮੇਤ ਓਪਨ ਸਕੂਲ) ਅਧੀਨ ਕੰਪਾਰਟਮੈਂਟ/ਰੀ-ਅਪੀਅਰ, ਵਾਧੂ ਵਿਸ਼ਾ, ਦਰਜਾ/ਕਾਰਗੁਜ਼ਾਰੀ ਵਧਾਉਣ ਲਈ ਅਤੇ ਵੋਕੇਸ਼ਨਲ/ਐਨ. ਐਸ. ਕਿਊ. ਐਫ. ਵਿਸ਼ੇ ਦੀਆਂ ਪ੍ਰਯੋਗੀ ਪ੍ਰੀਖਿਆਵਾਂ 2 ਫਰਵਰੀ ਤੋਂ ਲੈ ਕੇ 12 ਫਰਵਰੀ ਤੱਕ ਹੋਣਗੀਆਂ | ਸਿੱਖਿਆ ਬੋਰਡ ਦੇ ਬੁਲਾਰੇ ਨੇ ਦੱਸਿਆ ਕਿ ਸੰਬੰਧਿਤ ਸਕੂਲ ਮੁਖੀ ਇਨ੍ਹਾਂ ਵਿਸ਼ਿਆਂ ਦੇ ਪ੍ਰੀਖਿਆਰਥੀਆਂ ਨੂੰ ਪ੍ਰੀਖਿਆਵਾਂ ਬਾਰੇ ਨੋਟ ਕਰਵਾ ਦੇਣ, ਤਾਂ ਜੋ ਕੋਈ ਵੀ ਪ੍ਰੀਖਿਆਰਥੀ ਪ੍ਰੀਖਿਆ ਦੇਣ ਤੋਂ ਵਾਂਝਾ ਨਾ ਰਹੇ | ਉਨ੍ਹਾਂ ਦੱਸਿਆ ਕਿ ਇਨ੍ਹਾਂ ਪ੍ਰੀਖਿਆਵਾਂ ਬਾਰੇ ਡੇਟਸ਼ੀਟ ਅਤੇ ਹੋਰ ਵਧੇਰੇ ਜਾਣਕਾਰੀ ਬੋਰਡ ਦੀ ਵੈੱਬਸਾਈਟ 'ਤੇ ਉਪਲੱਬਧ ਹੈ |

ਪਿਛਲੀ ਖ਼ਬਰ 5 ਸਾਲਾਂ 'ਚ ਅਮਰੀਕਾ ਤੋਂ ਜ਼ਿਆਦਾ ਭਾਰਤੀ ਸਾਊਦੀ ਅਰਬ ਨੇ ਵਾਪਸ ਭੇਜੇ <br/> ਅਗਲੀ ਖ਼ਬਰ ਹਜ਼ਰਤ ਪੀਰ ਮੀਆਂ ਸਾਹਿਬ ਸੱਯਦ ਪੀਰ ਬਰਕਤ ਅਲੀ ਸ਼ਾਹ ਕਾਦਰੀ ਦਾ ਸਾਲਾਨਾ ਉਰਸ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।