26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਗੁਰਦੁਆਰਾ ਜਗਤ ਮਾਤਾ 'ਚ ਸਾਲਾਨਾ ਗੁਰਮਤਿ ਸਮਾਗਮ ਕਰਵਾਇਆ

ਅਜੀਤ ਡੈਸਕ 30-12-2025
ਕਰਤਾਰਪੁਰ, 29 ਦਸੰਬਰ (ਜਨਕ ਰਾਜ ਗਿੱਲ)-ਕਾਰ ਸੇਵਾ ਖਡੂਰ ਸਾਹਿਬ ਤੇ ਸਰਬੱਤ ਦਾ ਭਲਾ ਸੇਵਾ ਸੁਸਾਇਟੀ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਗੁਜਰ ਕੌਰ ਜੀ ਜਨਮ ਤੇ ਵਿਆਹ ਅਸਥਾਨ ਕਰਤਾਰਪੁਰ ਵਿਖੇ ਸਾਲਾਨਾ ਗੁਰਮਤਿ ਸਮਾਗਮ ਕਰਵਾਇਆ | ਜਿਸ ਦੇ ਚਲਦਿਆਂ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ ਉਪਰੰਤ 200 ਦੇ ਕਰੀਬ ਛੋਟੇ ਬੱਚਿਆਂ ਨੇ ਕੇਸਰੀ ਦਸਤਾਰਾਂ ਸਜਾ ਕੇ ਸਮਾਗਮ 'ਚ ਭਾਗ ਲਿਆ ਅਤੇ ਕਵਿਤਾ, ਕਵੀਸ਼ਰੀ, ਗੁਰਬਾਣੀ ਕੀਰਤਨ ਤੇ ਕਥਾ ਰਾਹੀਂ ਸੰਗਤਾਂ ਨੂੰ ਸਾਹਿਬਜ਼ਾਦਿਆਂ ਤੇ ਸਮੂਹ ਸ਼ਹੀਦਾਂ ਦੇ ਇਤਿਹਾਸ ਨਾਲ ਜੋੜਿਆ | ਇਸ ਮੌਕੇ 'ਅਜੀਤ' ਨਾਲ ਗੱਲਬਾਤ ਕਰਦਿਆਂ ਸਰਬੱਤ ਦਾ ਭਲਾ ਸੇਵਾ ਸੁਸਾਇਟੀ ਦੇ ਪ੍ਰਧਾਨ ਹਰਵਿੰਦਰ ਸਿੰਘ ਰਿੰਕੂ ਨੇ ਦੱਸਿਆ ਕਿ ਸਫਰ-ਏ-ਸ਼ਹਾਦਤ ਸਮਾਗਮਾਂ ਦੇ ਚਲਦਿਆਂ ਕਰੀਬ 10 ਦਿਨ ਪਹਿਲਾ ਬੱਚਿਆਂ ਨੂੰ ਗੁਰਮਤਿ ਕਲਾਸ ਗੁਰਦੁਆਰਾ ਥੰਮ ਜੀ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਮੈਨੇਜਰ ਜਸਵਿੰਦਰ ਸਿੰਘ ਤੇ ਐਡਵੋਕੇਟ ਲਵ ਪ੍ਰੀਤ ਕੌਰ, ਸੰਦੀਪ ਕੌਰ, ਕਮਲਜੀਤ ਕੌਰ ਤੇ ਹੈੱਡ ਗ੍ਰੰਥੀ ਭਾਈ ਜਗਦੀਪ ਸਿੰਘ ਵਲੋਂ ਵਿਸ਼ੇਸ਼ ਤੌਰ 'ਤੇ ਲਗਾਈਆਂ ਗਈਆਂ ਸਨ ਤੇ ਅੱਜ ਸਮੁੱਚੀਆਂ ਸੰਗਤਾਂ ਦੇ ਨਾਲ ਸਮਾਪਤੀ ਤੇ ਬੱਚੀ ਕੁਲਰਾਜ ਕੌਰ ਢਿੱਲੋਂ ਵਲੋਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਅਤੇ ਅੱਜ ਦੇ ਇਸ ਵਿਸ਼ੇਸ਼ ਮੌਕੇ ਪਦਮਸ੍ਰੀ ਸੰਤ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲੇ ਤੇ ਬਾਬਾ ਅਮਰੀਕ ਸਿੰਘ ਵਲੋ ਸਮਾਗਮ 'ਚ ਵਿਸ਼ੇਸ਼ ਸਹਿਯੋਗ ਦਿੱਤਾ | ਇਸ ਮੌਕੇ ਸੰਗਤਾਂ 'ਚ ਜਥੇਦਾਰ ਰਣਜੀਤ ਸਿੰਘ ਕਾਹਲੋਂ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਬਾਬਾ ਅਮਰੀਕ ਸਿੰਘ ਖਡੂਰ ਸਾਹਿਬ ਵਾਲੇ, ਪ੍ਰਧਾਨ ਹਰਵਿੰਦਰ ਸਿੰਘ ਰਿੰਕੂ, ਅਵਤਾਰ ਸਿੰਘ, ਸ਼ਹਿਰੀ ਪ੍ਰਧਾਨ ਸੇਵਾ ਸਿੰਘ, ਬਲਵਿੰਦਰ ਸਿੰਘ, ਭਾਈ ਅਜੀਤ ਸਿੰਘ, ਭਾਈ ਕੁਲਵੰਤ ਸਿੰਘ, ਹਰਵਿੰਦਰ ਸਿੰਘ, ਓਾਕਾਰ ਸਿੰਘ ਵਿਲਖੁ, ਚਰਨਜੀਤ ਸਿੰਘ ਨਾਗੀ, ਮੱਖਣ ਸਿੰਘ, ਮਾਸਟਰ ਅਮਰੀਕ ਸਿੰਘ, ਤਨਵੀਰ ਸਿੰਘ, ਅਜ਼ਾਦ ਵੀਰ ਸਿੰਘ, ਪ੍ਰਭਜੋਤ ਸਿੰਘ ਚੰਨ, ਮਨੀਕਰਨ ਸਿੰਘ, ਸਤਨਾਮ ਸਿੰਘ ਵਿਰਦੀ, ਜਸਵੀਰ ਸਿੰਘ, ਅਮਰਜੀਤ ਸਿੰਘ ਸੰਜੂ, ਜਗਤਾਰ ਸਿੰਘ ਸਰਾਏ, ਬੀਬੀ ਪਰਮਜੀਤ ਕੌਰ, ਬੀਬੀ ਗੁਰਨਾਮ ਕੌਰ, ਕੌਂਸਲਰ ਬਲਵਿੰਦਰ ਕੌਰ, ਕੌਂਸਲਰ ਅਮਰਜੀਤ ਕੌਰ, ਐਡਵੋਕੇਟ ਲਵਪ੍ਰੀਤ ਕੌਰ, ਬਲਬੀਰ ਕੌਰ, ਮਨਜੀਤ ਕੌਰ, ਰਜਿੰਦਰ ਕੌਰ, ਰਾਜਵੰਤ ਕੌਰ, ਸੰਦੀਪ ਕੌਰ, ਗੁਰਬਖਸ਼ ਕੌਰ, ਕਮਲਜੀਤ ਕੌਰ, ਬਿੰਦਰ ਕੌਰ ਤੋਂ ਇਲਾਵਾ ਬਹੁਤ ਗਿਣਤੀ 'ਚ ਸੰਗਤਾਂ ਗੁਰੂ ਘਰ ਨਤਮਸਤਕ ਹੋਈਆਂ |
ਪਿਛਲੀ ਖ਼ਬਰ ਹਜ਼ਰਤ ਪੀਰ ਮੀਆਂ ਸਾਹਿਬ ਸੱਯਦ ਪੀਰ ਬਰਕਤ ਅਲੀ ਸ਼ਾਹ ਕਾਦਰੀ ਦਾ ਸਾਲਾਨਾ ਉਰਸ ਕਰਵਾਇਆ ਅਗਲੀ ਖ਼ਬਰ ਗਰੇਸ ਚਰਚ ਵੈਲਫੇਅਰ ਸੁਸਾਇਟੀ ਵਲੋਂ ਕਿ੍ਸਮਸ ਤੇ ਨਵੇਂ ਸਾਲ ਦੇ ਸੰਬੰਧ 'ਚ 'ਬੰਦਗੀ' ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।