27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਸੁਨਿਆਰੇ ਦੀ ਦੁਕਾਨ ਦਾ ਸ਼ਟਰ ਤੋੜ ਕੇ 25 ਕਿੱਲੋ ਚਾਂਦੀ ਤੇ 5 ਤੋਲੇ ਸੋਨਾ ਚੋਰੀ

ਅਜੀਤ ਡੈਸਕ 30-12-2025
ਜਲੰਧਰ, 29 ਦਸੰਬਰ (ਐੱਮ. ਐੱਸ. ਲੋਹੀਆ)-ਸ਼ਹੀਦ ਬਾਬੂ ਲਾਭ ਸਿੰਘ ਨਗਰ ਵਿਖੇ ਚੱਲ ਰਹੀ ਬੱਬਰ ਜਿਊਲਰਜ਼ ਨਾਂਅ ਦੀ ਦੁਕਾਨ ਦਾ ਸ਼ੱਟਰ ਤੋੜ ਕੇ ਦਰਜਨ ਭਰ ਅਣਪਛਾਤੇ ਵਿਅਕਤੀਆਂ ਨੇ ਕਰੀਬ 20 ਮਿੰਟਾਂ ਦੇ ਅੰਦਰ ਹੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਦੁਕਾਨ ਅੰਦਰ ਪਈ ਕਰੀਬ 25 ਕਿੱਲੋ ਚਾਂਦੀ ਤੇ ਕਰੀਬ 4-5 ਤੋਲੇ ਸੋਨਾ ਚੋਰੀ ਕਰ ਲਿਆ ਹੈ | ਪੀੜਤ ਦੁਕਾਨਦਾਰ ਗੁਰਪ੍ਰੀਤ ਸਿੰਘ ਵਲੋਂ ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਗਿਆ ਹੈ ਕਿ ਰਾਤ ਸਮੇਂ ਉਸ ਨੂੰ ਕਿਸੇ ਵਿਅਕਤੀ ਨੇ ਸੂਚਿਤ ਕੀਤਾ ਕਿ ਉਸ ਦੀ ਦੁਕਾਨ ਦਾ ਸ਼ੱਟਰ ਟੁੱਟਾ ਹੋਇਆ ਹੈ ਅਤੇ ਸਾਮਾਨ ਬਾਹਰ ਖਿੰਡਿਆ ਹੋਇਆ ਹੈ | ਜਦੋਂ ਕਰੀਬ 3.30 ਵਜੇ ਉਹ ਆਪਣੀ ਦੁਕਾਨ 'ਤੇ ਪਹੁੰਚਿਆ ਤਾਂ ਉਸ ਨੇ ਦੇਖਿਆ ਕਿ ਕਿਸੇ ਵਲੋਂ ਦੁਕਾਨ ਦਾ ਸ਼ਟਰ ਤੋੜ ਕੇ ਅੰਦਰ ਲੱਗੇ ਐਲੂਮੀਨੀਅਮ ਦੇ ਦਰਵਾਜ਼ੇ ਦਾ ਸ਼ੀਸ਼ੀ ਤੋੜਿਆ ਗਿਆ ਹੈ |
ਇਸ ਰਸਤੇ ਉਹ ਦੁਕਾਨ 'ਚ ਦਾਖ਼ਲ ਹੋਇਆ ਤੇ ਉਸ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ | ਪੀੜਤ ਨੇ ਦੱਸਿਆ ਕਿ ਉਸ ਨੇ ਆਪਣੀ ਦੁਕਾਨ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕੀਤੀ ਪਤਾ ਲੱਗਾ ਕਿ ਕਰੀਬ ਦਰਜਨ ਭਰ ਵਿਅਕਤੀਆਂ ਦੇ ਇਕ ਗਿਰੋਹ ਨੇ 20 ਮਿੰਟ ਦੇ ਅੰਦਰ ਹੀ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਮੌਕੇ ਤੋਂ ਫ਼ਰਾਰ ਹੋ ਗਏ | ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦੀ ਇਕ ਨਵੀਂ ਦੁਕਾਨ ਬਣ ਰਹੀ ਹੈ, ਜਿਸ ਕਰਕੇ ਉਸ ਨੇ ਬਹੁਤ ਸਾਰਾ ਸਾਮਾਨ ਆਪਣੀ ਪੁਰਾਣੀ ਦੁਕਾਨ 'ਚ ਹੀ ਰੱਖਿਆ ਹੋਇਆ ਸੀ, ਜੋ ਚੋਰੀ ਹੋ ਗਿਆ ਹੈ | ਮੌਕੇ 'ਤੇ ਪਹੁੰਚੇ ਏ. ਸੀ. ਪੀ. (ਪੱਛਮੀ) ਆਤਿਸ਼ ਭਾਟੀਆ ਤੇ ਥਾਣਾ ਮੁਖੀ ਜੈਇੰਦਰ ਸਿੰਘ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ |
ਪਿਛਲੀ ਖ਼ਬਰ ਮਗਨਰੇਗਾ ਖ਼ਤਮ ਕਰਨ ਦਾ ਕਾਂਗਰਸ ਕਰੇਗੀ ਹਰ ਪੱਧਰ 'ਤੇ ਡਟਵਾਂ ਵਿਰੋਧ-ਚੰਨੀ ਅਗਲੀ ਖ਼ਬਰ ਨਗਰ ਕੀਰਤਨ 'ਚ ਸ਼ਾਮਿਲ ਸੰਗਤ ਦੇ ਸਵਾਗਤ ਤੇ ਲੰਗਰ ਸੇਵਾ ਸੰਬੰਧੀ ਪ੍ਰਬੰਧਕਾਂ ਨੇ ਵਪਾਰਕ ਅਦਾਰਿਆਂ ਨਾਲ ਕੀਤੀ ਮੁਲਾਕਾਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।