27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਨਗਰ ਕੀਰਤਨ 'ਚ ਸ਼ਾਮਿਲ ਸੰਗਤ ਦੇ ਸਵਾਗਤ ਤੇ ਲੰਗਰ ਸੇਵਾ ਸੰਬੰਧੀ ਪ੍ਰਬੰਧਕਾਂ ਨੇ ਵਪਾਰਕ ਅਦਾਰਿਆਂ ਨਾਲ ਕੀਤੀ ਮੁਲਾਕਾਤ

ਅਜੀਤ ਡੈਸਕ 30-12-2025

ਜਲੰਧਰ, 29 ਦਸੰਬਰ (ਐੱਮ. ਐੱਸ. ਲੋਹੀਆ)-ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 2 ਜਨਵਰੀ ਨੂੰ ਸਜਾਏ ਜਾ ਰਹੇ ਸ਼ਹਿਰ ਦਾ ਮੁੱਖ ਨਗਰ ਕੀਰਤਨ ਦੇ ਸੰਬੰਧੀ ਪ੍ਰਬੰਧਕਾਂ ਨੇ ਵਪਾਰਕ ਅਦਾਰਿਆਂ ਤੇ ਜਥੇਬੰਦੀਆਂ ਦੇ ਆਗੂਆਂ ਨਾਲ ਮੁਲਾਕਾਤ ਕੀਤੀ | ਇਸ ਦੌਰਾਨ ਪ੍ਰਬੰਧਕਾਂ ਨੇ ਆਗੂਆਂ ਨਾਲ ਨਗਰ ਕੀਰਤਨ 'ਚ ਸ਼ਾਮਿਲ ਸੰਗਤ ਦੇ ਸਵਾਗਤ ਤੇ ਚਾਹ-ਪਾਣੀ, ਲੰਗਰ ਆਦਿ ਸੇਵਾਵਾਂ ਸੰਬੰਧੀ ਵਿਚਾਰ-ਵਟਾਂਦਰਾ ਕੀਤਾ, ਜਿਸ ਦੌਰਾਨ ਸੰਗਤ 'ਚ ਨਗਰ ਕੀਰਤਨ ਪ੍ਰਤੀ ਭਾਰੀ ਉਤਸ਼ਾਹ ਦੇਕਣ ਨੂੰ ਮਿਲਿਆ | ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਜਲੰਧਰ ਵਲੋਂ ਸਿੰਘ ਸਭਾਵਾਂ, ਦਲ ਪੰਥ, ਵਪਾਰਿਕ ਅਦਾਰੇ ਤੇ ਸਮੂਹ ਸੰਗਤ ਦੇ ਸਹਿਯੋਗ ਨਾਲ ਸਜਾਏ ਜਾ ਰਹੇ ਨਗਰ ਕੀਰਤਨ ਸੰਬੰਧੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਮੋਹਨ ਸਿੰਘ ਢੀਂਡਸਾ, ਜਨਰਲ ਸਕੱਤਰ ਗੁਰਮੀਤ ਸਿੰਘ ਬਿੱਟੂ ਤੇ ਸਿੰਘ ਸਭਾਵਾਂ ਦੇ ਨੁਮਾਇੰਦਿਆਂ ਨੇ ਜਾਣਕਾਰੀ ਦਿੱਤੀ ਕਿ ਨਗਰ ਕੀਰਤਨ ਆਪਣੇ ਪੁਰਾਤਨ ਮਾਰਗ 'ਤੇ ਸਜਾਇਆ ਜਾਵੇਗਾ, ਜਿਸ ਦੀ ਸ਼ੁਰੂਆਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮੁਹੱਲਾ ਗੋਬਿੰਦਗੜ੍ਹ ਤੋਂ ਹੋਵੇਗੀ ਅਤੇ ਇਹ ਐੱਸ. ਡੀ. ਕਾਲਜ ਰੋਡ, ਮੰਡੀ ਫੈਂਟਨਗਜ, ਗੁਰਦੁਆਰਾ ਦੀਵਾਨ ਅਸਥਾਨ, ਮਿਲਾਪ ਚੌਕ, ਫਗਵਾੜਾ ਗੇਟ, ਭਗਤ ਸਿੰਘ ਚੌਕ, ਖਿੰਗਰਾਂ ਗੇਟ, ਅੱਡਾ ਹੁਸ਼ਿਆਰਪੁਰ, ਮਾਈ ਹੀਰਾਂ ਗੇਟ, ਪਟੇਲ ਚੌਕ, ਪੁਰਾਣੀ ਸਬਜ਼ੀ ਮੰਡੀ, ਬਸਤੀ ਅੱਡਾ, ਜੋਤੀ ਚੌਕ, ਰੈਣਕ ਬਾਜ਼ਾਰ, ਸੈਦਾਂ ਗੇਟ, ਮਿਲਾਪ ਚੌਕ ਰੋਡ 'ਤੋਂ ਹੁੰਦਾ ਹੋਇਆ ਵਾਪਸ ਗੁਰਦੁਆਰਾ ਦੀਵਾਨ ਅਸਥਾਨ ਵਿਖੇ ਸਮਾਪਤ ਹੋਵੇਗਾ | ਪ੍ਰਬੰਧਕਾਂ ਨੇ ਸਮੂਹ ਸੰਗਤ ਨੂੰ ਨਗਰ ਕੀਰਤਨ 'ਚ ਪਰਿਵਾਰਾਂ ਸਹਿਤ ਹਾਜ਼ਰੀ ਭਰਦੇ ਹੋਏ, ਪਾਲਕੀ ਸਾਹਿਬ ਨਾਲ ਪੈਦਲ ਚੱਲ ਕੇ ਗੁਰੂ ਜੱਸ ਗਾਇਨ ਕਰਕੇ ਆਪਣਾ ਜੀਵਨ ਸਫ਼ਲਾ ਕਰਨ ਦੀ ਬੇਨਤੀ ਕੀਤੀ ਹੈ | ਇਸ ਮੌਕੇ ਪਰਮਿੰਦਰ ਸਿੰਘ (ਦਸਮੇਸ਼ ਨਗਰ), ਦਵਿੰਦਰ ਸਿੰਘ ਰਿਆਤ, ਨਿਰਮਲ ਸਿੰਘ ਬੇਦੀ, ਸੁਖਵਿੰਦਰ ਸਿੰਘ ਮੱਕੜ, ਸੁਰਜੀਤ ਸਿੰਘ (ਨੀਲਾ ਮਹਿਲ), ਹਰਜੋਤ ਸਿੰਘ ਲੱਕੀ, ਕੁਲਜੀਤ ਸਿੰਘ ਚਾਵਲਾ, ਹਰਜੀਤ ਸਿੰਘ ਬਾਬਾ, ਗੁਰਜੀਤ ਸਿੰਘ ਟੱਕਰ, ਚਰਨਜੀਤ ਸਿੰਘ ਮਿੰਟਾ, ਤੇਜਬੀਰ ਸਿੰਘ ਬਾਂਸਲ, ਨਵਦੀਪ ਸਿੰਘ ਗੁਲਾਟੀ, ਹਰਵਿੰਦਰ ਸਿੰਘ ਮੱਖਣ, ਪ੍ਰਤਾਪ ਸਿੰਘ, ਪਰਮਜੀਤ ਸਿੰਘ ਬਬਲਾ, ਮਹਿੰਦਰ ਸਿੰਘ, ਦਿਲਬਾਗ ਸਿੰਘ, ਬਾਵਾ ਗਾਬਾ, ਗੁਰਦਰਸ਼ਨ ਸਿੰਘ, ਇਸ਼ੂ ਕਾਲੜਾ, ਗੱਗੀ ਰੇਣੂ, ਸਿਮਰਨ ਭਾਟੀਆ, ਪਰਮਿੰਦਰ ਸਿੰਘ ਸੋਨੂੰ, ਗੁਰਨੀਤ ਸਿੰਘ, ਹਰਮਨ ਸਿੰਘ, ਅਨਮੋਲ ਸਿੰਘ, ਨੀਤੀਸ਼ ਮਹਿਤਾ, ਰਾਹੁਲ ਜੁਨੇਜਾ, ਦੀਪਇੰਦਰ ਸਿੰਘ, ਭਵਰਾਜ ਸਿੰਘ, ਭਵਜੋਤ ਸਿੰਘ, ਜਸਦੀਪ ਸਿੰਘ, ਪ੍ਰਭਗੁਣ ਸਿੰਘ, ਹਰਪ੍ਰੀਤ ਸਿੰਘ, ਹਰਮਨ ਮੱਕੜ, ਸੀ. ਕੇ. ਰੂਬਲ, ਦਿਮੰਤਜੀਤ ਸਿੰਘ, ਅਜਮੇਰ ਸਿੰਘ, ਗਗਨ ਸਿੰਘ, ਅਰਸ਼ਦੀਪ ਸਿੰਘ, ਜਸਬੀਰ ਸਿੰਘ, ਅਨਮੋਲ ਨਾਗਰਾ, ਜਹਿਜੋਤ ਸਿੰਘ, ਪ੍ਰਭਜੋਤ ਸਿੰਘ, ਜਸਕੀਰਤ ਸਿੰਘ ਜੱਸੀ ਅਤੇ ਹੋਰ ਹਾਜ਼ਰ ਸਨ |

ਪਿਛਲੀ ਖ਼ਬਰ ਸੁਨਿਆਰੇ ਦੀ ਦੁਕਾਨ ਦਾ ਸ਼ਟਰ ਤੋੜ ਕੇ 25 ਕਿੱਲੋ ਚਾਂਦੀ ਤੇ 5 ਤੋਲੇ ਸੋਨਾ ਚੋਰੀ ਅਗਲੀ ਖ਼ਬਰ ਨਿੱਜੀ ਦੌਰੇ ਦੌਰਾਨ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਉਜੈਨ ਦੇ ਅਵੰਤੀ ਸਕੂਲ ਆਫ਼ ਐਕਸੀਲੈਂਸ ਸਮਾਗਮ 'ਚ ਕੀਤੀ ਸ਼ਿਰਕਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।