20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਸਨਾਤਨ ਦੂਜਿਆਂ ਦੀ ਮਦਦ ਅਤੇ ਸਮਾਜ ਦੇ ਕਮਜ਼ੋਰ ਵਰਗਾਂ ਲਈ ਖੜ੍ਹੇ ਹੋਣ ਦਾ ਸੰਦੇਸ਼ ਦਿੰਦੈ-ਮਹਿੰਦਰ ਭਗਤ <br/>

ਅਜੀਤ ਡੈਸਕ 28-12-2025
ਜਲੰਧਰ, 27 ਦਸੰਬਰ (ਸ਼ੈਲੀ)-ਸਨਾਤਨ ਸੇਵਾ ਸਮਿਤੀ ਪੰਜਾਬ ਵਲੋਂ ਪੰਜਾਬ ਦੇ ਦੋਆਬਾ ਜ਼ੋਨ ਜਲੰਧਰ ਦੀ ਇਕ ਬੈਠਕ ਨੇ ਜਲੰਧਰ ਦੇ ਰੈੱਡ ਕਰਾਸ ਭਵਨ ਵਿਖੇ ਹੋਈ | ਇਸ ਦੌਰਾਨ ਸਨਾਤਨ ਸੇਵਾ ਸਮਿਤੀ ਦੋਆਬਾ ਜ਼ੋਨ ਦੀ ਸ਼ੁਰੂਆਤ ਸ੍ਰੀ ਹਨੰੂਮਾਨ ਚਾਲੀਸਾ ਤੋਂ ਬਾਅਦ ਨਵੇਂ ਚੁਣੇ ਗਏ ਅਹੁਦੇਦਾਰਾਂ ਅਤੇ ਵਰਤਰਾਂ ਨੂੰ ਨਿਯੁਕਤੀ ਪੱਤਰ ਦੇ ਕੇ ਹੋਈ | ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਮਹਿੰਦਰ ਭਗਤ, ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਪੰਜਾਬ ਸੈਰ-ਸਪਾਟਾ ਅਤੇ ਸੱਭਿਆਚਾਰਕ ਵਿਭਾਗ ਦੇ ਸਲਾਹਕਾਰ ਦੀਪਕ ਬਾਲੀ, ਜਲੰਧਰ ਦੇ ਮੇਅਰ ਵਨੀਤ ਧੀਰ, ਆਮ ਆਦਮੀ ਪਾਰਟੀ ਜਲੰਧਰ ਦੇ ਕੇਂਦਰੀ ਹਲਕਾ ਇੰਚਾਰਜ ਨਿਤਿਨ ਕੋਹਲੀ ਅਤੇ ਹੋਰ ਬਹੁਤ ਸਾਰੇ ਪਤਵੰਤੇ ਪਹੁੰਚੇ | ਸਨਾਤਨ ਸੇਵਾ ਸਮਿਤੀ ਦੇ ਰਾਸ਼ਟਰੀ ਪ੍ਰਧਾਨ ਵਿਜੇ ਸ਼ਰਮਾ, ਜੋਗੀ ਬਾਬਾ ਸੰਗਤ ਨਾਥ ਅਤੇ ਜੀਰਾ ਦੇ ਚਿੰਤਪੂਰਨੀ ਮੰਦਰ ਤੋਂ ਰਿੰਕੂ ਦੇਵਾ ਵੀ ਸਮਾਰੋਹ 'ਚ ਪਹੁੰਚੇ | ਸਮਾਗਮ ਦੌਰਾਨ ਮੰਤਰੀ ਮੋਹਿੰਦਰ ਭਗਤ ਨੇ ਕਿਹਾ ਕਿ ਸਨਾਤਨ ਇੱਕ ਪੂਰਨ ਜੀਵਨ ਸ਼ੈਲੀ ਹੈ, ਜੋ ਮਨੁੱਖ ਨੂੰ ਸੱਚ, ਸੇਵਾ ਅਤੇ ਕਰਤੱਵ ਦੇ ਰਾਹ 'ਤੇ ਅੱਗੇ ਵਧਣ ਦੀ ਪ੍ਰੇਰਨਾ ਦਿੰਦੀ ਹੈ | ਉਨ੍ਹ•ਾਂ ਕਿਹਾ ਕਿ ਸਨਾਤਨ ਸਾਨੂੰ ਹਮੇਸ਼ਾ ਦੂਜਿਆਂ ਦੀ ਸਹਾਇਤਾ ਕਰਨ, ਦਇਆ ਅਤੇ ਸਮਾਜ ਦੇ ਕਮਜ਼ੋਰ ਵਰਗਾਂ ਲਈ ਖੜ•੍ਹਾ ਹੋਣ ਦਾ ਸੰਦੇਸ਼ ਦਿੰਦਾ ਹੈ | ਇਸ ਮੌਕੇ ਦੀਪਕ ਬਾਲੀ ਨੇ ਸਨਾਤਨ ਦੇ ਮੂਲ, ਉਦੇਸ਼ ਅਤੇ ਸਮਾਜ ਵਿੱਚ ਇਸ ਦੀ ਮਹੱਤਤਾ 'ਤੇ ਵਿਸਥਾਰ ਨਾਲ ਚਾਨਣਾ ਪਾਇਆ | ਇਸ ਮੌਕੇ ਦੋਆਬਾ ਜ਼ੋਨ ਇੰਚਾਰਜ ਪਵਿੰਦਰ ਬਹਿਲ ਨੇ ਦੱਸਿਆ ਕਿ ਸਨਾਤਨ ਸੇਵਾ ਸਮਿਤੀ ਦਿੱਲੀ ਵਿੱਚ ਸ਼ੁਰੂ ਕੀਤੀ ਗਈ ਸੀ ਅਤੇ ਹੁਣ, ਪੰਜਾਬ ਵਿੱਚ ਪਠਾਨਕੋਟ, ਲੁਧਿਆਣਾ ਅਤੇ ਅੰਮਿ੍ਤਸਰ ਤੋਂ ਬਾਅਦ, ਅੱਜ ਇਸ ਨੂੰ ਜਲੰਧਰ ਵਿੱਚ ਸ਼ੁਰੂ ਕੀਤਾ ਗਿਆ ਹੈ | ਇਸ ਦੌਰਾਨ ਜਿਨ•ਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ, ਉਨ੍ਹ•ਾਂ 'ਚ ਉੱਤਰੀ ਹਲਕਾ ਇੰਚਾਰਜ ਗੌਰਵ ਸ਼ਰਮਾ, ਪੱਛਮੀ ਹਲਕਾ ਇੰਚਾਰਜ ਅਰੁਣ ਅਰੋੜਾ (ਮੌਂਟੀ), ਕੇਂਦਰੀ ਹਲਕਾ ਇੰਚਾਰਜ ਵਿਸ਼ਾਲ ਸ਼ਰਮਾ, ਛਾਉਣੀ ਹਲਕਾ ਇੰਚਾਰਜ ਸਲਿਲ ਮਹਾਜਨ, ਸੁਭਾਸ਼ ਸ਼ਰਮਾ, ਸਕੱਤਰ ਦੋਆਬਾ ਜੌਨ ਵਰੁਣ ਮਹਿਤਾ, ਸੰਗਠਨ ਜਨਰਲ ਸਕੱਤਰ ਜ਼ੋਨ ਇੱਕ, ਜੋਗਿੰਦਰ ਪਾਲ ਸ਼ਰਮਾ, ਮਾਲਵਾ ਜ਼ੋਨ ਇੱਕ, ਰਿੰਕੂ ਦੇਵਾ, ਮਾਲਵਾ ਜ਼ੋਨ ਦੋ, ਸ਼ੁਭਮ ਸਹੋਤਾ, ਹੁਸ਼ਿਆਰਪੁਰ ਸ਼ਾਮਿਲ ਹਨ | ਇਸ ਮੌਕੇ ਦੋਆਬਾ ਜ਼ੋਨ ਜਨਰਲ ਸਕੱਤਰ ਸ਼ਾਂਤ ਗੁਪਤਾ, ਜ਼ਿਲ•ਾ ਇੰਚਾਰਜ ਯਸ਼ ਚੱਢਾ, ਜ਼ਿਲ•ਾ ਜਨਰਲ ਸਕੱਤਰ ਆਲੋਕ ਨਾਗਪਾਲ, ਜ਼ਿਲ•ਾ ਸੀਨੀਅਰ ਉਪ ਪ੍ਰਧਾਨ ਹਰੀਸ਼ ਸ਼ਰਮਾ ਅਤੇ ਹੋਰ ਮੌਜੂਦ ਸਨ |

ਪਿਛਲੀ ਖ਼ਬਰ ਸਿਹਤ ਯੋਜਨਾ ਨਾਲ ਲੋਕਾਂ ਨੂੰ ਮਿਲੇਗਾ ਫਾਇਦਾ-ਸੰਜੀਵ ਭਗਤ ਅਗਲੀ ਖ਼ਬਰ ਨੌਜਵਾਨਾਂ ਨੂੰ ਅਮੀਰ ਪਰੰਪਰਾਗਤ ਸੰਗੀਤ ਨਾਲ ਜੋੜ ਰਿਹੈ ਹਰਿਵੱਲਭ ਸੰਗੀਤ ਸੰਮੇਲਨ-ਰਾਜਪਾਲ ਕਟਾਰੀਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।