22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਬਾਮਸੇਫ ਦਾ 4 ਦਿਨਾਂ ਰਾਸ਼ਟਰੀ ਸੰਮੇਲਨ 6 ਤੋਂ

ਅਜੀਤ ਡੈਸਕ 05-12-2025
ਜਲੰਧਰ, 4 ਦਸੰਬਰ (ਸ਼ੈਲੀ)-ਬਾਮਸੇਫ ਦਾ 4 ਦਿਨਾਂ ਰਾਸ਼ਟਰੀ ਸੰਮੇਲਨ 6 ਤੋਂ 9 ਦਸੰਬਰ ਤੱਕ ਦਾਣਾ ਮੰਡੀ, ਫਿਲੌਰ, ਜ਼ਿਲ੍ਹਾ ਜਲੰਧਰ 'ਚ ਹੋਵੇਗਾ | ਇਸ ਸੰਬੰਧੀ ਪ੍ਰੈਸ ਕਾਨਫਰੰਸ ਵਿਚ ਜਾਣਕਾਰੀ ਦਿੰਦੇ ਹੋਏ, ਬਮਸੇਫ ਦੇ ਰਾਸ਼ਟਰੀ ਪ੍ਰਧਾਨ ਆਰ.ਐਲ. ਧਰੁਵ ਅਤੇ ਸੂਬਾ ਇੰਚਾਰਜ ਅਤੇ ਕੇਂਦਰੀ ਕਾਰਜਕਾਰੀ ਮੈਂਬਰ ਨਿਤਿਨ ਬਾਬਲਕੇ ਨੇ ਦੱਸਿਆ ਕਿ ਸੰਗਠਨ ਸਿੱਖਿਆ ਅਤੇ ਗਿਆਨ ਰਾਹੀਂ ਆਦਿਵਾਸੀ ਬਹੁਜਨ ਭਾਈਚਾਰਿਆਂ 'ਚ ਜਾਗਰੂਕਤਾ ਪੈਦਾ ਕਰਨ ਲਈ ਸਾਲ ਭਰ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ | ਇਸ ਲੜੀ ਵਿੱਚ 42ਵਾਂ ਰਾਸ਼ਟਰੀ ਸੰਮੇਲਨ ਕਰਵਾਇਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਸਮਾਗਮ ਦਾ ਉਦਘਾਟਨ 6 ਦਸੰਬਰ ਨੂੰ ਸਵੇਰੇ 11 ਵਜੇ ਹੋਵੇਗਾ, ਅਤੇ ਸਮਾਪਤੀ ਸਮਾਰੋਹ 9 ਦਸੰਬਰ ਨੂੰ ਦੁਪਹਿਰ 1 ਵਜੇ ਹੋਵੇਗੀ | ਉਨ੍ਹਾਂ ਦੱਸਿਆ ਕਿ ਉਦਘਾਟਨ ਵਿੱਚ ਮੁੱਖ ਮਹਿਮਾਨ ਜਸਟਿਸ ਰਤਨਾਕਰ ਭਾਗੜਾ, ਝਾਰਖੰਡ ਹਾਈ ਕੋਰਟ, ਰਾਂਚੀ ਤੋਂ ਸੇਵਾ ਮੁਕਤ ਹੋਣਗੇ | ਚਾਰ ਦਿਨਾਂ ਬਾਮਸੇਫ ਸਮਾਗਮ 'ਚ ਸੱਤ ਵਿਸ਼ੇਸ਼ ਗਿਆਨ ਸੈਸ਼ਨ ਅਤੇ ਇੱਕ ਡੈਲੀਗੇਟ ਸੈਸ਼ਨ ਸ਼ਾਮਿਲ ਹੋਵੇਗਾ | ਦੇਸ਼ ਭਰ ਤੋਂ ਪੰਜ ਹਜ਼ਾਰ ਵਰਕਰ ਹਿੱਸਾ ਲੈਣਗੇ |
ਪਿਛਲੀ ਖ਼ਬਰ ਸੀ. ਟੀ. ਗਰੁੱਪ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੇ ਪੁਨਰਵਾਸ ਲਈ ਗਲੋਬਲ ਸਿੱਖਸ ਤੇ ਸੀ. ਆਰ. ਸੀ. ਆਈ. ਨਾਲ ਮਿਲ ਕੇ ਕਰੇਗਾ... ਅਗਲੀ ਖ਼ਬਰ ਛੋਟੇ ਸਾਹਿਬਜ਼ਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਕਰਵਾਏ ਜਾਣ ਵਾਲੇ ਸਮਾਗਮਾਂ ਸੰਬੰਧੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।