24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਏ. ਐਨ. ਗੁਜਰਾਲ ਸਕੂਲ 'ਚ ਸਾਲਾਨਾ ਇਨਾਮ ਵੰਡ ਸਮਾਰੋਹ

ਅਜੀਤ ਡੈਸਕ 05-12-2025
ਜਲੰਧਰ, 4 ਦਸੰਬਰ (ਹਰਵਿੰਦਰ ਸਿੰਘ ਫੁੱਲ)-ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਦੇ ਜਨਮ ਦਿਨ ਮੌਕੇ ਏ.ਐਨ. ਗੁਜਰਾਲ ਸੀਨੀਅਰ ਸੈਕੰਡਰੀ ਸਕੂਲ ਵਲੋਂ ਸਾਲਾਨਾ ਇਨਾਮ ਵੰਡ ਸਮਾਰੋਹ ਬੜੇ ਉਤਸ਼ਾਹ ਨਾਲ ਕਰਵਾਇਆ ਗਿਆ | ਜਿਸ 'ਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਸਵਾਗਤ ਟਰੱਸਟ ਦੇ ਜਨਰਲ ਸਕੱਤਰ ਸ੍ਰੀਮਤੀ ਗੁਰਜੋਤ ਕੌਰ, ਟਰੱਸਟੀ ਨੀਨਾ ਸੌਧੀ, ਸੀਮਾ ਚੋਪੜਾ, ਸੀ.ਈ.ਓ ਨਵਿਤਾ ਜੋਸ਼ੀ, ਪਿ੍ੰਸੀਪਲ ਜੀਵਨ ਜੋਤੀ ਗੌਤਮ ਅਤੇ ਵਿਦਿਆਰਥੀਆਂ ਨੇ ਕੀਤਾ | ਟਰੱਸਟ ਦੇ ਪ੍ਰਧਾਨ ਨਰੇਸ਼ ਗੁਜਰਾਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਰਵਾਏ ਇਸ ਸਮਾਰੋਹ 'ਚ ਵੱਡੀ ਗਿਣਤੀ 'ਚ ਵਿਦਿਆਰਥੀਆਂ ਦੇ ਮਾਤਾ-ਪਿਤਾ ਸ਼ਾਮਿਲ ਹੋਏ | ਸਮਾਗਮ ਦੀ ਸ਼ੁਰੂਆਤ ਸ਼ਮ੍ਹਾ ਰੌਸ਼ਨ ਕਰ ਕੇ ਕੀਤੀ ਗਈ ਉਪਰੰਤ 'ਦ ਟੇਲੈਂਟ ਸਪੈਕਟੀਕਲ ਹਰ ਬੱਚਾ ਜਿੱਤਣ ਲਈ ਪੈਦਾ ਹੁੰਦਾ ਹੈ' 'ਤੇ ਅਧਾਰਿਤ ਪੇਸ਼ ਕੀਤੇ ਗਏ ਪ੍ਰੋਗਰਾਮ 'ਚ ਸਕੂਲ ਦੇ ਵਿਦਿਆਰਥੀਆਂ ਵਲੋਂ ਤਿਆਰ ਸੱਭਿਆਚਾਰਕ ਪ੍ਰੋਗਰਾਮ 'ਚ ਵੱਖ-ਵੱਖ ਰਾਜਾਂ ਦੇ ਲੋਕ ਨਾਚ ਪੇਸ਼ ਕਰਕੇ ਹਾਜ਼ਰੀਨ ਦਾ ਮਨ ਮੋਹ ਲਿਆ | ਵਿਦਿਆਰਥੀਆਂ ਵਲੋਂ ਬਾਕਸਿੰਗ ਚੈਂਪੀਅਨ ਮੈਰੀਕਾਮ ਦੀ ਮਿਹਨਤ ਅਤੇ ਸੰਘਰਸ਼ ਨੂੰ ਬੜੇ ਹੀ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਗਿਆ | ਇਸ ਤੋਂ ਪਹਿਲਾ ਪਿ੍ੰਸੀਪਲ ਜੀਵਨ ਜੋਤੀ ਗੌਤਮ ਨੇ ਮੁੱਖ ਮਹਿਮਾਨ ਅਤੇ ਵਿਦਿਆਥਰੀਆਂ ਦੇ ਮਾਤਾ-ਪਿਤਾ ਦਾ ਸਵਾਗਤ ਕੀਤਾ ਉਪਰੰਤ ਡਾਇਰਕੈਟਰ ਨਵਿਤਾ ਜੋਸ਼ੀ ਨੇ ਸਕੂਲ ਵਲੋਂ ਕੀਤੀਆਂ ਜਾਂਦੀਆਂ ਗਤੀਵਿਧੀਆਂ ਅਤੇ ਪ੍ਰਪਾਤੀਆਂ ਦੀ ਸਾਲਾਨਾ ਰਿਪੋਰਟ ਪੇਸ਼ ਕੀਤੀ | ਇਸ ਮੌਕੇ ਮੁੱਖ ਮਹਿਮਾਨ ਹਰਜੋਤ ਸਿੰਘ ਬੈਂਸ ਨੇ ਨਾਰੀ ਨਿਕੇਤਨ ਟਰੱਸਟ ਦੇ ਸੰਸਥਾਪਕ ਏ. ਐਨ. ਗੁਜਰਾਲ ਅਤੇ ਪੁਸ਼ਪਾ ਗੁਜਰਾਲ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਕਿਹਾ ਕਿ ਏ.ਐਨ. ਗੁਜਰਾਲ ਸਕੂਲ ਮਾਨਵਤਾ ਦੀ ਸੇਵਾ ਦੇ ਨਾਲ-ਨਾਲ ਸਿੱਖਿਆ ਦੇ ਖੇਤਰ 'ਚ ਵੀ ਅਪਣੀ ਵੱਖਰੀ ਪਹਿਚਾਣ ਬਣਾ ਚੁੱਕਾ ਹੈ | ਇਹ ਇਕ ਸਕੂਲ ਹੀ ਨਹੀਂ ਉਨ੍ਹ•ਾਂ ਦੇ ਸੁਪਨਿਆਂ ਦਾ ਸਾਕਾਰ ਰੂਪ ਹੈ, ਜੋ ਉਸ ਸਮੇਂ ਇਲਾਕੇ ਦੇ ਗਰੀਬ ਅਤੇ ਲੋੜਵੰਦ ਲੋਕਾਂ ਨੂੰ ਸਿੱਖਿਅਤ ਕਰਨ ਦੀ ਕਲਪਨਾ ਕਰਦਾ ਹੈ | ਉਨ੍ਹ•ਾਂ ਸਾਬਕਾ ਪ੍ਰਧਾਨ ਮੰਤਰੀ ਆਈ.ਕੇ ਗੁਜਰਾਲ ਵਲੋਂ ਜਲੰਧਰ ਲਈ ਕੀਤੇ ਕੰਮਾਂ ਨੂੰ ਵੀ ਯਾਦ ਕੀਤਾ | ਹਰਜੋਤ ਸਿੰਘ ਬੈਂਸ ਨੇ ਵਿਦਿਆਰਥੀਆਂ ਵਲੋਂ ਪੇਸ਼ ਕੀਤੇ ਗਏ ਪ੍ਰੋਗਰਾਮ ਦੀ ਸ਼ਲਾਘਾ ਕੀਤੀ ਤੇ ਭਵਿੱਖ 'ਚ ਵੀ ਇਸੇ ਤਰੀਕੇ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ | ਹਰਜੋਤ ਬੈਂਸ ਨੇ ਟਰੱਸਟ ਦੀ ਜਨਰਲ ਸਕੱਤਰ ਸ੍ਰੀਮਤੀ ਗੁਰਜੋਤ ਕੌਰ ਵਲੋਂ ਨਾਰੀ ਨਿਕੇਤਨ ਅਤੇ ਸਕੂਲ ਲਈ ਕੀਤੇ ਜਾ ਰਹੇ ਯਤਨਾਂ ਦੀ ਵੀ ਸ਼ਲਾਘਾ ਕੀਤੀ | ਇਸ ਮੌਕੇੋ ਸ. ਬੈਂਸ ਨੇ ਵਿਦਿਆਰਥੀਆਂ ਵਲੋਂ ਵੱਖ-ਵੱਖ ਵਿਸ਼ਿਆਂ 'ਤੇ ਲਗਾਈਆਂ ਪ੍ਰਦਰਸ਼ਨੀਆਂ ਨੂੰ ਵੀ ਗਹੁ ਨਾਲ ਦੇਖਿਆ | ਸਮਾਗਮ ਦੇ ਅੰਤ 'ਚ ਪੰਜਾਬ ਦਾ ਲੋਕ ਨਾਚ ਗਿੱਧਾ ਅਤੇ ਭੰਗੜਾ ਪੇਸ਼ ਕੀਤਾ ਗਿਆ | ਸਮਾਗਮ ਦਾ ਸੰਚਾਲਨ ਹੈੱਡ ਬੁਆਏ ਆਯਰਨ ਅਤੇ ਹੈੱਡ ਗਰਲ ਨੇਹਾ ਵਲੋਂ ਕੀਤਾ ਗਿਆ | ਅੰਤ 'ਚ ਸ੍ਰੀਮਤੀ ਗੁਰਜੋਤ ਕੌਰ ਵਲੋਂ ਨਵਿਤਾ ਜੋਸ਼ੀ ਨੇ ਸਮੂਹ ਹਾਜ਼ਰੀਨ ਦਾ ਸਮਾਗਮ 'ਚ ਸ਼ਾਮਿਲ ਹੋ ਕੇ ਵਿਦਿਆਰਥੀਆਂ ਦਾ ਹੌਸਲਾ ਅਫਜ਼ਾਈ ਕਰਨ ਲਈ ਧੰਨਵਾਦ ਕੀਤਾ | ਇਸ ਮੌਕੇ ਡੀ.ਈ.ਓ. ਗੁਰਿੰਦਰਜੀਤ ਕੌਰ, ਡਿਪਟੀ ਡੀ.ਈ.ਓ ਰਾਜੀਵ ਰੌਸ਼ਨ, ਅਰਸ਼ਦੀਪ ਕੌਰ, ਸੁਨੀਲ ਕੁਮਾਰ, ਸੁਰਿੰਦਰ ਸੈਣੀ, ਕੌਂਸਲਰ ਮਨਮੀਤ ਕੌਰ, ਰਾਜ ਕੁਮਾਰ ਰਾਜੂ, ਕਮਲ ਭਗਤ, ਦਰਸ਼ਨ ਲਾਲ ਚਾਵਲਾ, ਮਨਦੀਪ ਕੌਰ, ਨਵਨੀਤ ਕੁਮਾਰ ਤੋਂ ਇਲਾਵਾ ਹੋਰ ਪ੍ਰਮੁੱਖ ਸ਼ਖ਼ਸ਼ੀਅਤਾਂ ਹਾਜ਼ਰ ਸਨ |
ਪਿਛਲੀ ਖ਼ਬਰ ਜਨਮ ਦਿਨ 'ਤੇ ਵਿਸ਼ੇਸ਼ ਸਿੱਖਿਆ ਅਤੇ ਸਮਾਜ ਸੇਵਾ ਨੂੰ ਸਮਰਪਿਤ ਸਨ ਬਲਬੀਰ ਸਿੰਘ ਅਗਲੀ ਖ਼ਬਰ ਸ਼ਹਿਰ 'ਚ ਸਰਗਰਮ 3 ਨੌਸਰਬਾਜ਼ ਰੋਜ਼ਾਨਾ ਬਜ਼ੁਰਗਾਂ ਨੂੰ ਬਣਾ ਰਹੇ ਠੱਗੀ ਦਾ ਸ਼ਿਕਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।