24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

1196 ਕਰਮਚਾਰੀਆਂ ਦੀ 1 ਜਨਵਰੀ ਤੋਂ ਸ਼ੁਰੂ ਹੋਵੇਗੀ ਭਰਤੀ ਪ੍ਰਕਿਰਿਆ-ਬੰਟੂ, ਸ਼ੰਮੀ

ਅਜੀਤ ਡੈਸਕ 05-12-2025
ਜਲੰਧਰ, 4 ਦਸੰਬਰ (ਸ਼ਿਵ)-ਨਗਰ ਨਿਗਮ ਜਲੰਧਰ ਦੀਆਂ ਸਮੂਹ ਯੂਨੀਅਨਾਂ ਦੇ ਮੁੱਖ ਅਹੁਦੇਦਾਰਾਂ ਦੀ ਵਿਸ਼ੇਸ਼ ਮੀਟਿੰਗ ਨਿਗਮ ਜਲੰਧਰ ਦੇ ਮੁੱਖ ਦਫਤਰ ਵਿਖੇ ਕੀਤੀ ਗਈ¢ ਇਸ ਮੀਟਿੰਗ 'ਚ ਬੰਟੂ ਸਭਰਵਾਲ ਵੱਲੋਂ ਦੱਸਿਆ ਗਿਆ ਕਿ ਸਾਰੀਆਂ ਯੂਨੀਅਨਾਂ ਵੱਲੋਂ 1196 ਦਰਜਾ ਕਰਮਚਾਰੀਆਂ ਦੀ ਪੱਕੀ ਭਰਤੀ ਲਈ ਸੰਘਰਸ਼ ਕਰਦੇ ਹੋਏ 3 ਦਿਨਾਂ ਦਾ ਧਰਨਾ ਪ੍ਰਦਰਸ਼ਨ ਕੀਤਾ ਗਿਆ ¢ ਇਸ ਪੱਕੀ ਭਰਤੀ ਨੂੰ ਅਮਲੀਜਾਮਾ ਪਾਉਣ ਲਈ ਮੇਅਰ ਵਨੀਤ ਧੀਰ ਅਤੇ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਵਲੋਂ ਦਰਜਾ 4 ਕਰਮਚਾਰੀਆਂ ਦੀ ਪੱਕੀ ਭਰਤੀ ਦੀ ਪ੍ਰਕਿਰਿਆ ਸ਼ੁਰੂ ਕਰਨ ਲਈ 1 ਜਨਵਰੀ ਦਾ ਸਮਾਂ ਮਿਥਿਆ ਗਿਆ | ਸਮੂਹ ਯੂਨੀਅਨਾਂ ਦੇ ਅਹੁਦੇਦਾਰਾਂ ਵੱਲੋਂ ਇਸ ਧਰਨੇ ਵਿਚ ਸਹਿਯੋਗ ਦੇਣ ਅਤੇ ਧਰਨੇ ਨੂੰ ਕਾਮਯਾਬ ਬਣਾਉਣ ਦੇ ਲਈ ਜਲੰਧਰ ਸ਼ਹਿਰ ਦੀਆਂ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ, ਜਿਸ ਦੇ ਵਿਚ ਭਗਵਾਨ ਵਾਲਮੀਕਿ ਉਤਸਵ ਕਮੇਟੀ ਦੇ ਪ੍ਰਧਾਨ ਵਿਪਨ ਸਭਰਵਾਲ ਅਤੇ ਜਤਿੰਦਰ ਨਿੱਕਾ , ਨੈਸ਼ਨਲ ਵਾਲਮੀਕਿ ਸਭਾ ਤੋਂ ਸੋਨੂੰ ਹੰਸ ਅਤੇ ਕਰਨ ਥਾਪਰ ਤੇ ਹੋਰ ਜਥੇਬੰਦੀਆਂ ਦਾ ਧੰਨਵਾਦ ਕੀਤਾ ਗਿਆ |
ਪਿਛਲੀ ਖ਼ਬਰ ਸ਼ਹਿਰ 'ਚ ਸਰਗਰਮ 3 ਨੌਸਰਬਾਜ਼ ਰੋਜ਼ਾਨਾ ਬਜ਼ੁਰਗਾਂ ਨੂੰ ਬਣਾ ਰਹੇ ਠੱਗੀ ਦਾ ਸ਼ਿਕਾਰ ਅਗਲੀ ਖ਼ਬਰ ਵਿਦੇਸ਼ੀ ਫੋਨ ਨੰਬਰ ਤੋਂ ਧਮਕੀਆਂ ਦੇ ਕੇ ਫਿਰੌਤੀ ਮੰਗਣ ਵਾਲਾ ਵਿਅਕਤੀ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।