08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਨਿਤਿਨ ਕੋਹਲੀ ਨੇ 6 ਮਹੀਨਿਆਂ 'ਚ ਸੈਂਟਰਲ ਹਲਕੇ 'ਚ ਕਰਵਾਏ ਕਰੋੜਾਂ ਰੁਪਏ ਦੇ ਵਿਕਾਸ ਕੰਮ

ਅਜੀਤ ਡੈਸਕ 04-12-2025
ਜਲੰਧਰ, 3 ਦਸੰਬਰ (ਜਸਪਾਲ ਸਿੰਘ)-ਆਮ ਆਦਮੀ ਪਾਰਟੀ ਦੇ ਜਲੰਧਰ ਸੈਂਟਰਲ ਹਲਕੇ ਦੇ ਇੰਚਾਰਜ ਨਿਤਿਨ ਕੋਹਲੀ ਦੀ ਅਗਵਾਈ ਹੇਠ ਪਿਛਲੇ ਛੇ ਮਹੀਨਿਆਂ 'ਚ ਲਗਭਗ 40 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦੀ ਯੋਜਨਾ ਬਣਾਈ ਗਈ ਹੈ ¢ ਇਨ੍ਹਾਂ ਵਿੱਚੋਂ 20 ਕਰੋੜ ਰੁਪਏ ਦੇ ਕੰਮ ਪਹਿਲਾਂ ਹੀ ਜ਼ਮੀਨੀ ਪੱਧਰ 'ਤੇ ਸ਼ੁਰੂ ਹੋ ਚੁੱਕੇ ਹਨ ਤੇ 10.76 ਕਰੋੜ ਦੇ ਕੰਮ ਵੀ ਚੱਲ ਰਹੇ ਹਨ ਜਦਕਿ 10.96 ਕਰੋੜ ਦੇ ਨਵੇਂ ਪ੍ਰਾਜੈਕਟ ਟੈਂਡਰ ਪ੍ਰਕਿਰਿਆ ਵਿੱਚ ਹਨ ¢ ਦੱਸਣਯੋਗ ਹੈ ਕਿ ਹਲਕਾ ਇੰਚਾਰਜ ਬਣਨ ਤੋਂ ਬਾਅਦ ਨਿਤਿਨ ਕੋਹਲੀ ਨੇ ਜਲੰਧਰ ਸੈਂਟਰਲ ਨੂੰ ਇੱਕ ਮਾਡਲ ਹਲਕਾ ਬਣਾਉਣ ਦਾ ਵਾਅਦਾ ਕੀਤਾ ਅਤੇ ਹੁਣ ਇਹ ਦਿ੍ਸ਼ਟੀਕੋਣ ਸਪੱਸ਼ਟ ਤÏਰ 'ਤੇ ਦਿਖਾਈ ਦੇ ਰਿਹਾ ਹੈ | ਉਨ੍ਹਾਂ ਵਲੋਂ ਕਰਵਾਏ ਜਾ ਰਹੇ ਮੁੱਖ ਵਿਕਾਸ ਪ੍ਰਾਜੈਕਟਾਂ 'ਚ ਮੋਤੀ ਬਾਗ ਮੇਨ ਰੋਡ, ਏਡੀਜੇ ਰੋਡ, ਬਸੰਤ ਹਿੱਲ ਐਕਸਟੈਂਸ਼ਨ, ਲੱਧੇਵਾਲੀ ਫਿਰਨੀ, ਛੱਜਾ ਸਿੰਘ ਗੇਟ, ਗੁਲਮਰਗ ਐਵੀਨਿਊ (ਵਾਰਡ 6), ਕੋਟ ਰਾਮਦਾਸ, ਸੈਂਟਰਲ ਟਾਊਨ, ਰਣਜੀਤ ਨਗਰ, ਨਿਊ ਜਵਾਹਰ ਨਗਰ (ਹੀਟ 7), ਜੀਏਸੀ ਕੰਪਲੈਕਸ - ਪੁੱਡਾ ਮਾਰਕੀਟ, ਸ੍ਰੀ ਰਾਮ ਚÏਕ ਤੋਂ ਜੇਲ੍ਹ ਚÏਕ ਤੱਕ ਪੁਨਰ ਨਿਰਮਾਣ, ਸੀਤਾਰਾਮ ਮੰਡੀ 'ਚ ਨਵੀਆਂ ਸੜਕਾਂ ਦਾ ਨਿਰਮਾਣ ¢ ਇਸੇ ਤਰ੍ਹਾਂ ਵਾਰਡ 8 ਦਾ ਪੱਛਮੀ ਖੇਤਰ, ਲੱਡੇਵਾਲੀ ਫਿਰਨੀ ਰੋਡ, ਛੱਜਾ ਸਿੰਘ ਗੇਟ, ਨਿਊ ਜਵਾਹਰ ਨਗਰ (ਹੀਟ 7 ਦੇ ਪਿੱਛੇ), ਸੈਂਟਰਲ ਟਾਊਨ 'ਚ ਸੀਵਰੇਜ ਸੰਬੰਧੀ ਕੰਮ ਕਰਵਾਏ ਗਏ ਹਨ | ਉਨ੍ਹਾਂ ਦੱਸਿਆ ਕਿ ਮਹਾਰਾਜਾ ਅਗਰਸੇਨ ਪਾਰਕ, ਪ੍ਰਵੇਸ਼ ਦੁਆਰ ਪਾਰਕ (ਮੁੱਖ ਪ੍ਰਵੇਸ਼ ਦੁਆਰ ਅਪਗ੍ਰੇਡ ਸਮੇਤ), ਬੱਸ ਸਟੈਂਡ ਫਲਾਈਓਵਰ – ਰਣਜੀਤ ਨਗਰ ਪਾਰਕ, ਢਿਲਵਾਂ ਹਸਪਤਾਲ ਦੇ ਨੇੜੇ ਪਾਰਕ, ਕਪੂਰਥਲਾ ਚÏਕ – ਵਰਕਸ਼ਾਪ ਚÏਕ ਪਾਰਕ, ਨੰਗਲ ਸ਼ਾਮਾ ਡÏਗ ਕੰਪਾਊਾਡ ਦਾ ਸੁਧਾਰ, ਏਕਤਾ ਨਗਰ – ਰਾਮਾ ਮੰਡੀ ਆਂਗਣਵਾੜੀ ਕੇਂਦਰ ਲਈ ਵੀ ਕਰੋੜਾਂ ਰੁਪਏ ਖਰਚ ਕੀਤੇ ਗਏ ਹਨ | ਜਦਕਿ ਜਗਜੀਤ ਨਗਰ, ਢਿਲਵਾਂ, ਡੀਏਸੀ ਕੰਪਲੈਕਸ ਤੋਂ ਪੁੱਡਾ ਮਾਰਕੀਟ ਮਾਰਗ, ਦਕੋਹਾ ਪਿੰਡ, ਮਲਹਾਰੀ ਚÏਕ ਤੋਂ ਨੰਗਲ ਸ਼ਾਮਾ ਲਿੰਕ ਰੋਡ ਵਿੱਚ ਟਾਈਲਾਂ ਦਾ ਕੰਮ ਕੀਤਾ ਗਿਆ | ਸੂਰਿਆ ਇਨਕਲੇਵ ਅਤੇ ਮਹਾਰਾਜਾ ਰਣਜੀਤ ਸਿੰਘ ਐਵੇਨਿਊ ਦੋਵੇਂ ਖੇਤਰ ਇੱਕ ਵਿਆਪਕ ਵਿਕਾਸ ਯੋਜਨਾ ਦੇ ਤਹਿਤ ਵਿਕਸਤ ਕੀਤੇ ਜਾ ਰਹੇ ਹਨ, ਜਿਸ ਵਿੱਚ ਮੁੱਖ ਸੜਕਾਂ ਅਤੇ ਅੰਦਰੂਨੀ ਮਾਰਗਾਂ ਦਾ ਪੁਨਰ ਨਿਰਮਾਣ, ਐਲਈਡੀ ਸਟਰੀਟ ਲਾਈਟਾਂ ਦੀ ਸਥਾਪਨਾ, ਪਾਰਕਾਂ ਵਿੱਚ ਸੁੰਦਰੀਕਰਨ ਪ੍ਰੋਜੈਕਟ, ਅਪਗ੍ਰੇਡ ਸੀਵਰੇਜ ਅਤੇ ਪਾਣੀ ਸਪਲਾਈ ਲਾਈਨਾਂ, ਬੱਚਿਆਂ ਅਤੇ ਨÏਜਵਾਨਾਂ ਲਈ ਆਧੁਨਿਕ ਖੇਡ ਦੇ ਮੈਦਾਨ ਅਤੇ ਓਪਨ ਜਿੰਮ, ਅਤੇ ਸੁਰੱਖਿਆ ਦੇ ਉਦੇਸ਼ਾਂ ਲਈ ਸੀਸੀਟੀਵੀ ਨੈੱਟਵਰਕ ਦਾ ਵਿਸਥਾਰ ਸ਼ਾਮਿਲ ਹਨ |
ਪਿਛਲੀ ਖ਼ਬਰ ਪੰਜਾਬ ਬਚਾਓ ਮੋਰਚਾ ਤੇ ਹੋਰਨਾਂ ਸਿੱਖ ਜਥੇਬੰਦੀਆਂ ਨੇ ਅੰਕੁਰ ਨਰੂਲਾ ਦਾ ਪੁਤਲਾ ਫੂਕਿਆ ਅਗਲੀ ਖ਼ਬਰ ਗੁਰੂ ਨਾਨਕ ਫਾਊਾਡੇਸ਼ਨ ਗਲੋਬਲ ਸਕੂਲ ਦੇ ਵਿਦਿਆਰਥੀਆਂ ਦਾ 'ਗੋ ਕਾਰਟਿੰਗ' ਮੁਕਾਬਲੇ 'ਚ ਸ਼ਾਨਦਾਰ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।