ਜੁਆਇੰਟ ਐਕਸ਼ਨ ਕਮੇਟੀ ਵਲੋਂ 6 ਦੀ ਰੈਲੀ ਮੁਲਤਵੀ-ਪਾਲ
ਅਜੀਤ ਡੈਸਕ
04-12-2025
ਜਲੰਧਰ, 3 ਦਸੰਬਰ (ਜਸਪਾਲ ਸਿੰਘ)-27 ਮੁਲਾਜ਼ਮ ਅਤੇ ਸਮਾਜਿਕ ਜਥੇਬੰਦੀਆਂ ਦੀ ਜੁਆਇੰਟ ਐਕਸ਼ਨ ਕਮੇਟੀ ਦੀ ਕੋਰ ਕਮੇਟੀ ਦੀ ਮੀਟਿੰਗ ਸੂਬਾ ਕੋਆਰਡੀਨੇਟਰ ਹੈੱਡ ਮਾਸਟਰ ਜਸਬੀਰ ਸਿੰਘ ਪਾਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਜੁਆਇੰਟ ਐਕਸ਼ਨ ਕਮੇਟੀ ਵਲੋਂ 6 ਦਸੰਬਰ ਨੂੰ ਮੁੱਖ ਮੰਤਰੀ ਦੀ ਸੰਗਰੂਰ ਰਿਹਾਇਸ਼ ਅੱਗੇ ਕੀਤੇ ਜਾਣ ਵਾਲੇ ਵਿਸ਼ਾਲ ਰੋਸ ਮਾਰਚ ਨੂੰ ਮੁਲਤਵੀ ਕਰਨ ਦਾ ਫੈਸਲਾ ਕੀਤਾ ਗਿਆ | ਇਸ ਸੰਬੰਧੀ ਜਸਬੀਰ ਸਿੰਘ ਪਾਲ ਨੇ ਦੱਸਿਆ ਕਿ ਇਹ ਫੈਸਲਾ ਬਲਾਕ ਸੰਮਤੀਆਂ ਤੇ ਜ਼ਿਲ੍ਹਾ ਪ੍ਰਸ਼ੀਦ ਦੀਆਂ ਚੋਣਾਂ ਸੰਬੰਧੀ 1 ਦਸੰਬਰ ਤੋਂ ਚੋਣ ਜ਼ਾਬਤਾ ਲੱਗਣ, ਵੱਡੀ ਗਿਣਤੀ ਵਿੱਚ ਮੁਲਾਜ਼ਮਾਂ ਦੀਆਂ ਚੋਣ ਡਿਊਟੀਆਂ ਲੱਗਣ ਅਤੇ ਪਿੰਡਾਂ ਵਿੱਚ ਚੋਣ ਸਰਗਰਮੀਆਂ ਕਾਰਨ ਨਵੀਂ ਪੈਦਾ ਹੋਈ ਸਥਿਤੀ ਨੂੰ ਮੁੱਖ ਰੱਖਦਿਆਂ ਲਿਆ ਗਿਆ ਹੈ ਤੇ ਹੁਣ 6 ਦਸੰਬਰ ਦੀ ਥਾਂ 4 ਜਨਵਰੀ 2026 ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਦਾ ਵਿਸ਼ਾਲ ਘਿਰਾਉ ਕਰਨ ਦਾ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ¢ ਇਸ ਮੌਕੇ ਮੀਟਿੰਗ 'ਚ ਹਰਵਿੰਦਰ ਸਿੰਘ ਮੰਡੇਰ ਅਤੇ ਰਾਜ ਸਿੰਘ ਟੋਡਰਵਾਲ ਕੋ-ਕੋਆਰਡੀਨੇਟਰ, ਅਜੈਬ ਸਿੰਘ ਅਤੇ ਬਲਦੇਵ ਭਾਰਤੀ ਮੀਡੀਆ ਇੰਚਾਰਜ, ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਬੋਦਲ, ਬਲਦੇਵ ਸਿੰਘ ਧੁੱਗਾ ਇੰਚਾਰਜ ਅੰਬੇਡਕਰ ਮਿਸ਼ਨ ਕਲੱਬ ਪੰਜਾਬ, ਹਰਜਸ ਸਿੰਘ ਖਡਿਆਲ, ਕਰਨੈਲ ਸਿੰਘ ਨੀਲੋਵਾਲ, ਅਮਰਜੀਤ ਸਿੰਘ ਖਟਕੜ, ਪਿ੍ੰ.ਜੱਗਾ ਸਿੰਘ, ਹਰਵਿੰਦਰ ਸਿੰਘ ਭੱਠਲ, ਰÏਸ਼ਨ ਲਾਲ, ਹਰਚੰਦ ਸਿੰਘ ਸਾਬਕਾ ਫÏਜੀ, ਕਰਮਜੀਤ ਸਿੰਘ ਰਾਏਕੋਟ, ਮਹਿੰਦਰ ਸਿੰਘ ਖੋਖਰ, ਪਿ੍ੰ. ਕਿਸ਼ਨ ਲਾਲ, ਅਜੈਬ ਸਿੰਘ ਬਠੋਈ, ਤਰਸੇਮ ਕੁਮਾਰ ਧੂਰੀ, ਡਾ. ਸੁਖਵਿੰਦਰ ਸਿੰਘ ਭਦÏੜ, ਗੁਰਬਖਸ਼ ਸਿੰਘ ਅਤੇ ਕਰਮ ਸਿੰਘ ਸਾਬਕਾ ਫÏਜੀ ਆਦਿ ਹਾਜ਼ਰ ਸਨ | ਇਸ ਮੀਟਿੰਗ ਦੀ ਕਾਰਵਾਈ ਫੈੱਡਰੇਸ਼ਨ ਦੇ ਹੈਡਆਫਿਸ ਸਕੱਤਰ ਮਨਿੰਦਰ ਸਿੰਘ ਬੋਦਲ ਨੇ ਪ੍ਰੈਸ ਨੋਟ ਰਾਹੀ ਦਿੱਤੀ ¢