ਜਲੰਧਰ, 3 ਦਸੰਬਰ (ਜਸਪਾਲ ਸਿੰਘ)-ਭਾਰਤੀ ਜਨਤਾ ਪਾਰਟੀ ਵਲੋਂ ਜਲੰਧਰ ਛਾਉਣੀ ਹਲਕੇ 'ਚ ਪੈਂਦੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਜ਼ੋਨਾਂ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ | ਇਸ ਸੰਬੰਧੀ ਐਲਾਨ ਕਰਦਿਆਂ ਪਾਰਟੀ ਜ਼ਿਲ੍ਹਾ ਪ੍ਰਧਾਨ ਸ਼ੁਸ਼ੀਲ ਸ਼ਰਮਾ, ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ ਤੇ ਸਾਬਕਾ ਵਿਧਾਇਕ ਜਗਬੀਰ ਸਿੰਘ ਬਰਾੜ ਨੇ ਕਿਹਾ ਕਿ ਭਾਜਪਾ ਪਹਿਲੀ ਵਾਰ ਆਪਣੇ ਚੋਣ ਨਿਸ਼ਾਨ 'ਤੇ ਇਹ ਚੋਣਾਂ ਲੜ ਰਹੀ ਹੈ ਤੇ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਇਨ੍ਹਾਂ ਚੋਣਾਂ 'ਚ ਪਾਰਟੀ ਉਮੀਦਵਾਰ ਜਿੱਤ ਹਾਸਿਲ ਕਰਕੇ ਸੂਬੇ ਅੰਦਰ ਭਾਜਪਾ ਦਾ ਆਧਾਰ ਹੋਰ ਮਜ਼ਬੂਤ ਕਰਨਗੇ | ਇਸ ਮੌਕੇ ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਦੇ ਜ਼ੋਨ ਜਮਸ਼ੇਰ ਤੋਂ ਪਾਰਟੀ ਵਲੋਂ ਕੁਲਦੀਪ ਮਾਣਕ (ਫੋਲੜੀਵਾਲ) ਤੇ ਜੰਡਿਆਲਾ ਜ਼ੋਨ ਤੋਂ ਸ੍ਰੀਮਤੀ ਮਨੂੰ ਮੋਹਨ (ਲਾਂਬੜਾ) ਨੂੰ ਉਮੀਦਵਾਰ ਬਣਾਇਆ ਗਿਆ ਹੈ | ਇਸੇ ਤਰ੍ਹਾਂ ਬਲਾਕ ਸੰਮਤੀ ਦੇ ਕੁੱਕੜ ਪਿੰਡ ਜ਼ੋਨ ਤੋਂ ਸ੍ਰੀਮਤੀ ਸੁਮਨ ਕੁਮਾਰੀ, ਅਲੀਪੁਰ ਤੋਂ ਅਜੇ ਸਾਂਪਲਾ, ਜਮਸ਼ੇਰ ਤੋਂ ਰਣਜੀਤ ਕੌਰ, ਸਪਰਾਏ ਤੋਂ ਯੂਨਸ ਗੋਰਾ, ਫੋਲੜੀਵਾਲ ਤੋਂ ਸੁਮਨ ਭੱਟੀ, ਪ੍ਰਤਾਪਪੁਰਾ ਤੋਂ ਮੋਹਿਤ ਸ਼ਰਮਾ, ਫੂਲਪੁਰ ਤੋਂ ਸੰਤੋਸ਼ ਕੁਮਾਰੀ, ਧਨੀ ਪਿੰਡ ਤੋਂ ਮਮਤਾ ਕੁਮਾਰੀ, ਸਰਹਾਲੀ ਤੋਂ ਰਵੀ ਕੁਮਾਰ, ਸਮਰਾਏ ਤੋਂ ਭੁਪਿੰਦਰ ਮਾਨ, ਜੰਡਿਆਲੀ ਤੋਂ ਮਨਜੀਤ ਕੌਰ, ਰਾਏਪੁਰ ਤੋਂ ਤਾਰੋ ਪਤਨੀ ਸੰਸਾਰ ਰਾਮ ਹਰਦੋ ਫਰਾਲਾ ਤੇ ਜੰਡਿਆਲਾ ਤੋਂ ਜਸਵੀਰ ਜੱਸੀ ਨੂੰ ਉਮੀਦਵਾਰ ਬਣਾਇਆ ਗਿਆ ਹੈ | ਇਸ ਮੌਕੇ ਉਨ੍ਹਾਂ ਦੇ ਨਾਲ ਅਸ਼ੋਕ ਸਰੀਨ ਹਿੱਕੀ, ਜੌਰਜ ਸਾਗਰ, ਲਲਿਤ ਬੱਬੂ, ਰਾਜੇਸ਼ ਮਲਹੋਤਰਾ ਤੇ ਸ਼ਿਵ ਦਰਸਨ ਅੱਬੀ ਆਦਿ ਵੀ ਮੌਜੂਦ ਸਨ |