08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਡਾ. ਇਕਬਾਲ ਸਿੰਘ ਦੇ ਗ੍ਰਹਿ ਵਿਖੇ ਮਾਸਟਰਜ਼ ਅਥਲੈਟਿਕਸ 'ਚ 2 ਸੋਨ ਤਗਮੇ ਜਿੱਤਣ 'ਤੇ ਐਡ. ਮਨਮੋਹਨ ਸਿੰਘ ਦਾ ਸਨਮਾਨ

ਅਜੀਤ ਡੈਸਕ 04-12-2025
ਜਲੰਧਰ, 3 ਦਸੰਬਰ (ਜਸਪਾਲ ਸਿੰਘ)-ਪੁਡੂਚੇਰੀ ਦੇ ਸਾਬਕਾ ਉਪ ਰਾਜਪਾਲ ਡਾ. ਇਕਬਾਲ ਸਿੰਘ ਦੇ ਗ੍ਰਹਿ ਵਿਖੇ ਚੰਡੀਗੜ੍ਹ ਵਿਖੇ ਕਰਵਾਈ ਗਈ ਸਟੇਟ ਮਾਸਟਰਜ਼ ਅਥਲੈਟਿਕਸ ਚੈਂਪੀਅਨਸ਼ਿਪ 'ਚ ਹਿੱਸਾ ਲੈਣ ਵਾਲੇ ਅਤੇ 60 ਤੋਂ ਉੱਪਰ ਵਰਗ 'ਚ 200 ਮੀਟਰ ਦੌੜ ਅਤੇ 400 ਮੀਟਰ ਦੌੜ 'ਚ 2 ਸੋਨ ਤਗਮੇ ਜਿੱਣ ਵਾਲੇ ਉੱਘੇ ਅਥਲੀਟ ਐਡਵੋਕੇਟ ਮਨਮੋਹਨ ਸਿੰਘ ਦੇ ਸਨਮਾਨ 'ਚ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ਵਿਚ ਪੰਜਾਬ ਖੋ-ਖੋ ਟੀਮ ਦੇ ਸਾਬਕਾ ਕਪਤਾਨ, ਗੋਲਡ ਮੈਡਲਿਸਟ, ਸਾਬਕਾ ਰਾਸ਼ਟਰੀ ਅਥਲੀਟ, 13 ਵਾਰ ਰਾਸ਼ਟਰੀ ਖੇਡਾਂ ਵਿਚ ਹਿੱਸਾ ਲੈਣ ਵਾਲੇ ਅਤੇ ਸਾਬਕਾ ਰੇਲਵੇ ਸ਼ਿਕਾਇਤ ਇੰਸਪੈਕਟਰ ਮਨਮੋਹਨ ਸਿੰਘ ਐਡਵੋਕੇਟ ਜਲੰਧਰ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਡਾ. ਇਕਬਾਲ ਸਿੰਘ ਨੇ ਐਡਵੋਕੇਟ ਮਨਮੋਹਨ ਸਿੰਘ ਨੂੰ ਮਾਸਟਰਜ਼ ਅਥਲੈਟਿਕਸ 'ਚ 2 ਸੋਨ ਤਗਮੇ ਜਿੱਤਣ 'ਤੇ ਵਧਾਈ ਦਿੰਦੇ ਹੋਏ ਉਨ੍ਹਾਂ ਦੇ ਹੌਸਲੇ ਤੇ ਜਜ਼ਬੇ ਦੀ ਭਰਪੂਰ ਪ੍ਰਸੰਸਾ ਕੀਤੀ | ਇਸ ਮੌਕੇ ਉੱਘੇ ਪੱਤਰਕਾਰ ਤੇ ਪੰਜਾਬ ਪ੍ਰੈੱਸ ਕਲੱਬ ਦੇ ਪ੍ਰਧਾਨ ਸਤਨਾਮ ਸਿੰਘ ਮਾਣਕ, ਜਰਨੈਲ ਸਿੰਘ ਪਸਰੀਚਾ (ਲਾਈਫ ਟਰੱਸਟੀ ਐਮ.ਜੀ.ਐਨ. ਜਲੰਧਰ), ਜਤਿੰਦਰ ਜੇ. ਮਿਨਹਾਸ (ਕੈਨੇਡਾ ਤੋਂ ਸਮਾਜ ਸੇਵਕ), ਅਮਰਜੋਤ ਸਿੰਘ (ਪ੍ਰਧਾਨ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ), ਅਭੈ ਸਿੰਘ, ਆਤਮ ਪ੍ਰਕਾਸ਼ ਸਿੰਘ ਬਬਲੂ (ਸੰਯੁਕਤ ਸਕੱਤਰ, ਏਪੀਪੀ ਅਤੇ ਟਰੱਸਟੀ, ਜਲੰਧਰ ਇੰਪਰੂਵਮੈਂਟ ਟਰੱਸਟ), ਉੱਘੇ ਕਵੀ ਰਛਪਾਲ ਸਿੰਘ ਪਾਲ, ਸੁਰਿੰਦਰ ਸਿੰਘ ਭਾਪਾ (ਖੇਡ ਪ੍ਰਮੋਟਰ), ਜਤਿੰਦਰ ਸਿੰਘ ਵਾਲੀਆ ਅਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਵੀ ਮੌਜੂਦ ਸਨ | ਇਸ ਮੌਕੇ ਜ਼ਿਲ੍ਹਾ ਬਾਰ ਐਸੋਸੀਏਸ਼ਨ, ਜਲੰਧਰ ਦੇ ਪ੍ਰਧਾਨ ਸ੍ਰੀ ਆਦਿਤਿਆ ਜੈਨ ਐਡਵੋਕੇਟ, ਸਕੱਤਰ ਸ੍ਰੀ ਰੋਹਿਤ ਗੰਭੀਰ ਐਡਵੋਕੇਟ ਅਤੇ ਸਾਬਕਾ ਪ੍ਰਧਾਨ ਬਲਦੇਵ ਪ੍ਰਕਾਸ਼ ਰਲ੍ਹ ਐਡਵੋਕੇਟ ਨੇ ਵੀ ਜ਼ਿਲ੍ਹਾ ਬਾਰ ਐਸੋਸੀਏਸ਼ਨ ਜਲੰਧਰ ਦਾ ਨਾਂਅ ਰੌਸ਼ਨ ਕਰਨ ਲਈ ਐਡਵੋਕੇਟ ਮਨਮੋਹਨ ਸਿੰਘ ਨੂੰ ਵਧਾਈ ਦਿੱਤੀ | ਸ. ਮਨਮੋਹਨ ਸਿੰਘ ਨੇ ਆਪਣੀ ਇਸ ਪ੍ਰਾਪਤੀ ਦਾ ਸਿਹਰਾ ਡਾ. ਇਕਬਾਲ ਸਿੰਘ, ਸਾਬਕਾ ਰਾਜਪਾਲ ਅਤੇ ਉਨ੍ਹਾਂ ਦੇ ਪਰਿਵਾਰ, ਆਪਣੀ ਪਤਨੀ ਸੁਰਜੀਤ ਕੌਰ (ਸਾਇੰਸ ਮਿਸਟ੍ਰੈਸ) ਤੇ ਆਪਣੇ ਪੁੱਤਰ ਇੰਜੀਨੀਅਰ ਹਰਕਰਨ ਸਿੰਘ ਕੈਨੇਡਾ ਨੂੰ ਦਿੱਤਾ ਹੈ |
ਪਿਛਲੀ ਖ਼ਬਰ ਭਾਜਪਾ ਨੇ ਛਾਉਣੀ ਹਲਕੇ 'ਚ ਪੈਂਦੇ ਜ਼ਿਲ੍ਹਾ ਪ੍ਰੀਸ਼ਦ ਤੇ ਸੰਮਤੀ ਜ਼ੋਨਾਂ ਲਈ ਉਮੀਦਵਾਰ ਐਲਾਨੇ ਅਗਲੀ ਖ਼ਬਰ ਸੂਰਬੀਰ ਸੇਵਕ ਦਲ ਵਲੋਂ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੀਰਤਨ ਸਮਾਗਮ ਪਿ੍ਥਵੀ ਨਗਰ ਵਿਖੇ 13 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।