11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਸ਼ੇਰੋਵਾਲੀਆ ਦੀ ਹਾਜ਼ਰੀ 'ਚ ਧਰਮੀਵਾਲ ਤੇ ਦਾਨੇਵਾਲ ਜ਼ੋਨਾਂ ਤੋਂ ਕਾਂਗਰਸੀ ਉਮੀਦਵਾਰਾਂ ਨੇ ਭਰੇ ਕਾਗ਼ਜ਼

ਅਜੀਤ ਡੈਸਕ 04-12-2025
ਸ਼ਾਹਕੋਟ, 3 ਦਸੰਬਰ (ਦਲਜੀਤ ਸਿੰਘ ਸਚਦੇਵਾ)-ਬਲਾਕ ਸੰਮਤੀ ਚੋਣਾਂ ਸੰਬੰਧੀ ਬਾਊਪੁਰ ਬੇਟ ਜ਼ੋਨ ਤੋਂ ਸਵਰਨ ਸਿੰਘ ਸਾਬਕਾ ਸਰਪੰਚ ਧਰਮੀਵਾਲ ਤੇ ਦਾਨੇਵਾਲ ਜ਼ੋਨ ਤੋਂ ਕੁਲਵੰਤ ਕੌਰ ਸਵ. ਪੂਰਨ ਸਿੰਘ ਵਲੋਂ ਕਾਂਗਰਸੀ ਉਮੀਦਵਾਰਾਂ ਵਜੋਂ ਨਾਮਜ਼ਦਗੀ ਕਾਗ਼ਜ਼ ਸ਼ਾਹਕੋਟ ਹਲਕੇ ਦੇ ਵਿਧਾਇਕ ਤੇ ਕਾਂਗਰਸ ਜਲੰਧਰ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੀ ਹਾਜ਼ਰੀ 'ਚ ਰਿਟਰਨਿੰਗ ਅਫ਼ਸਰ ਕੋਲੋਂ ਦਾਖ਼ਲ ਕੀਤੇ ਗਏ ਹਨ | ਬਾਊਪੁਰ ਬੇਟ ਜ਼ੋਨ ਤੋਂ ਸੁਰਿੰਦਰ ਸਿੰਘ ਬਾਊ ਸਾਬਕਾ ਸਰਪੰਚ ਭੱਦਮਾ ਵਲੋਂ ਕਵਰਿੰਗ ਉਮੀਦਵਾਰ ਵਜੋਂ ਨਾਮਜ਼ਦਗੀ ਭਰੀ ਗਈ ਹੈ | ਇਸ ਮੌਕੇ ਸੁਖਦੀਪ ਸਿੰਘ ਸੋਨੂੰ ਕੰਗ ਪੀ.ਏ ਵਿਸ਼ੇਸ਼ ਤੌਰ 'ਤੇ ਮੌਜੂਦ ਸਨ | ਵਿਧਾਇਕ ਲਾਡੀ ਸ਼ੇਰੋਵਾਲੀਆ ਨੇ ਕਿਹਾ ਕਿ ਸ਼ਾਹਕੋਟ ਹਲਕੇ ਅਧੀਨ ਆਉਂਦੇ ਹੋਏ ਬਲਾਕ ਸ਼ਾਹਕੋਟ, ਮਹਿਤਪੁਰ ਤੇ ਲੋਹੀਆਂ ਦੇ ਕੁੱਲ 45 ਬਲਾਕ ਸੰਮਤੀ ਜ਼ੋਨਾਂ ਤੇ 4 ਜ਼ਿਲ੍ਹਾ ਪ੍ਰੀਸ਼ਦ ਜ਼ੋਨਾਂ 'ਚੋਂ ਕਾਂਗਰਸੀ ਉਮੀਦਵਾਰ ਚੋਣਾਂ ਲੜਨ ਲਈ ਤਿਆਰ ਹਨ | ਕਾਂਗਰਸੀ ਉਮੀਦਵਾਰਾਂ ਵਲੋਂ ਬੜ੍ਹੇ ਉਤਸ਼ਾਹ ਨਾਲ ਕਾਗ਼ਜ਼ ਦਾਖ਼ਲ ਕਰਵਾਏ ਜਾ ਰਹੇ ਹਨ | ਸ਼ੇਰੋਵਾਲੀਆ ਨੇ ਕਿਹਾ ਕਿ ਸ਼ਾਹਕੋਟ ਹਲਕੇ ਦੇ ਪਿੰਡਾਂ ਵਿਚ ਕਾਂਗਰਸ ਦੇ ਹੱਕ 'ਚ ਹਨ੍ਹੇਰੀ ਚੱਲ ਰਹੀ ਹੈ ਤੇ ਚੋਣਾਂ ਵਿਚ ਕਾਂਗਰਸ ਦੀ ਵੱਡੀ ਜਿੱਤ ਹੋਵੇਗੀ |
ਪਿਛਲੀ ਖ਼ਬਰ ਫੋਰਟਿਸ ਜਲੰਧਰ ਨੇ ਖੇਤਰ ਦੇ ਪਹਿਲੇ ਫ਼ੇਫੜੇ ਪ੍ਰਾਪਤੀ ਨੂੰ ਸਫ਼ਲਤਾਪੂਰਵਕ ਸੁਵਿਧਾ ਦਿੱਤੀ ਅਗਲੀ ਖ਼ਬਰ ਬੇਸਹਾਰਾ ਔਰਤ ਦੀ ਜਾਨ ਜਾਣ ਮਗਰੋਂ ਖੁੱਲ੍ਹੀ ਪ੍ਰਸ਼ਾਸਨ ਦੀ ਅੱਖ, ਪਾਣੀ ਦੇ ਨਿਕਾਸ ਲਈ ਸ਼ੁਰੂ ਕੀਤੀ ਕਾਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।