11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਬੇਸਹਾਰਾ ਔਰਤ ਦੀ ਜਾਨ ਜਾਣ ਮਗਰੋਂ ਖੁੱਲ੍ਹੀ ਪ੍ਰਸ਼ਾਸਨ ਦੀ ਅੱਖ, ਪਾਣੀ ਦੇ ਨਿਕਾਸ ਲਈ ਸ਼ੁਰੂ ਕੀਤੀ ਕਾਰਵਾਈ

ਅਜੀਤ ਡੈਸਕ 04-12-2025
ਫਿਲੌਰ, 3 ਦਸੰਬਰ (ਵਿਪਨ ਗੈਰੀ)-ਬੀਤੀ ਸ਼ਾਮ 13 ਸਾਲਾਂ ਦੇ ਇਕਲੌਤੇ ਪੁੱਤ ਨੂੰ ਛੱਡ ਇੱਕ ਗਰੀਬ ਬੇਸਹਾਰਾ ਮਾਂ ਨੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਦਿੱਤਾ ਤੇ ਉਸ ਦੀ ਮੌਤ ਨੂੰ ਇਲਾਕੇ ਦੇ ਲੋਕ ਹਾਦਸੇ ਦੀ ਮੌਤ ਨਹੀਂ ਬਲਕਿ ਇੱਕ ਕਤਲ ਮੰਨ ਰਹੇ ਹਨ | ਦੱਸਣਯੋਗ ਹੈ ਕੀ ਫਿਲੌਰ ਤੋਂ ਨਗਰ, ਨਵਾਂ ਸ਼ਹਿਰ, ਰੋਪੜ ਅਤੇ ਅਨੰਦਪੁਰ ਸਾਹਿਬ ਵੱਲ ਜਾਂਦੀ ਸੜਕ 'ਤੇ ਇੱਕ ਟਰੱਕ ਵਲ਼ੋਂ ਮਾਰੀ ਟੱਕਰ ਨਾਲ 40 ਸਾਲਾਂ ਔਰਤ ਦੀ ਮੌਕੇ 'ਤੇ ਮੌਤ ਹੋ ਗਈ ਸੀ ਜਿਸ ਮਗਰੋਂ ਲੋਕਾਂ ਨੇ ਸੜਕ 'ਤੇ ਔਰਤ ਦੀ ਲਾਸ਼ ਰੱਖ ਕੇ ਰੋਡ ਨੂੰ ਮੁਕੰਮਲ ਤੌਰ 'ਤੇ ਬੰਦ ਕਰ ਦਿੱਤਾ | ਜਿਸ ਮਗਰੋਂ ਪ੍ਰਸ਼ਾਸਨ ਨੇ ਪਹੁੰਚ ਕੇ ਲੋਕਾਂ ਨੂੰ ਸ਼ਾਂਤ ਕਰਵਾਇਆ ਸੀ ਤੇ ਅੱਜ ਫਿਰ ਉਸੇ ਸਥਾਨ 'ਤੇ ਪਿੰਡ ਨਗਰ ਦੇ ਲੋਕਾਂ ਨੇ ਇੱਕ ਵਾਰ ਫਿਰ ਰੋਡ ਨੂੰ ਬੰਦ ਕਰ ਦਿੱਤਾ ਤੇ ਮੰਗ ਰੱਖੀ ਕਿ ਹੁਣ ਉਹ ਕਿਸੇ ਹੋਰ ਮਾਂ ਦੀ ਬਲੀ ਨਹੀਂ ਚੜ੍ਹਨ ਦੇਣਗੇ ਤੇ ਜਦ ਤੱਕ ਉਨ੍ਹਾਂ ਦੀ ਸਮੱਸਿਆ ਦਾ ਹੱਲ ਨਹੀ ਹੁੰਦਾ, ਤੇ ਅੱਜ ਇੱਕ ਔਰਤ ਦੀ ਮੌਤ ਮਗਰੋਂ ਨੀਂਦ ਵਿਚੋਂ ਜਾਗੇ ਪ੍ਰਸ਼ਾਸਨ ਨੇ ਪਾਣੀ ਦੇ ਨਿਕਾਸ ਦਾ ਕੰਮ ਸ਼ੁਰੂ ਕਰਵਾ ਕੇ ਧਰਨਾ ਸ਼ਾਮ 5 ਵਜੇ ਦੇ ਕਰੀਬ ਚੁਕਵਾ ਦਿੱਤਾ | ਜਦ ਕੀ ਰੋਡ ਬੰਦ ਹੋਣ ਕਾਰਨ ਹਜ਼ਾਰਾਂ ਰਾਹਗੀਰਾਂ ਨੂੰ ਵੱਡੀ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ ਅਤੇ ਦੂਰ-ਦੁਰਾਢੇ ਜਾਣ ਵਾਲੇ ਲੋਕ ਅਣਜਾਣ ਰਾਹਾਂ ਵਿਚ ਖੱਜਲ ਹੁੰਦੇ ਰਹੇ |
ਪਿਛਲੀ ਖ਼ਬਰ ਸ਼ੇਰੋਵਾਲੀਆ ਦੀ ਹਾਜ਼ਰੀ 'ਚ ਧਰਮੀਵਾਲ ਤੇ ਦਾਨੇਵਾਲ ਜ਼ੋਨਾਂ ਤੋਂ ਕਾਂਗਰਸੀ ਉਮੀਦਵਾਰਾਂ ਨੇ ਭਰੇ ਕਾਗ਼ਜ਼ ਅਗਲੀ ਖ਼ਬਰ ਬਲਾਕ ਸੰਮਤੀ ਚੋਣਾਂ- ਸ਼ਾਹਕੋਟ ਬਲਾਕ 'ਚ ਨਾਮਜ਼ਦਗੀਆਂ ਦੇ ਤੀਜੇ ਦਿਨ 12 ਉਮੀਦਵਾਰਾਂ ਵਲੋਂ ਕਾਗ਼ਜ਼ ਦਾਖ਼ਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।