ਜੰਡਿਆਲਾ ਮੰਜਕੀ, 3 ਦਸੰਬਰ (ਸੁਰਜੀਤ ਸਿੰਘ ਜੰਡਿਆਲਾ)-ਨੂਰਮਹਿਲ ਦੇ ਨਜ਼ਦੀਕ ਪਿੰਡ ਪੰਡੋਰੀ ਜਗੀਰ ਦੇ ਬਸਪਾ ਦੇ ਮੌਜੂਦਾ ਸਰਪੰਚ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਸਰਪੰਚ ਆਪੋ-ਆਪਣੀਆਂ ਪਾਰਟੀਆਂ ਨੂੰ ਅਲਵਿਦਾ ਕਹਿ ਕੇ ਵਿਧਾਇਕ ਬੀਬੀ ਇੰਦਰਜੀਤ ਕੌਰ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋਏ | ਬੀਬੀ ਮਾਨ ਨੇ ਕਿਹਾ ਕਿ ਪਿੰਡਾਂ ਵਿੱਚ ਹਰ ਵਰਗ ਦੇ ਲੋਕਾਂ ਨਾਲ ਦਿਨ ਰਾਤ ਦੱੁਖ-ਸੱੁਖ 'ਚ ਖੜਨ ਕਰਕੇ ਲੋਕ ਐਨਾ ਪਿਆਰ ਬਖਸ਼ ਰਹੇ ਹਨ | ਉਨ੍ਹਾਂ ਕਿਹਾ ਕਿ ਬਸਪਾ ਦੇ ਸਰਪੰਚ ਗੁਰਮੇਲ ਰਾਮ, ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਸਰਪੰਚ ਹਰਜਿੰਦਰ ਸਿੰਘ,ਮੈਂਬਰ ਅਮਨਦੀਪ ਕੌਰ, ਮੈਂਬਰ ਪ੍ਰੇਮਜੀਤ ਕੁਮਾਰ, ਸੋਢੀ ਸਿੰਘ, ਜੱਸਾ ਸਿੰਘ, ਨਿੱਕਾ ਸ਼ਮਸ਼ਾਬਾਦ ਤਰਲੋਚਨ ਸਿੰਘ, ਗੁਰਚਤਰ ਸਿੰਘ, ਜੱਸਾ ਖੂਹ ਵਾਲਾ ਆਦਿ ਨੂੰ ਆਮ ਆਦਮੀ ਪਾਰਟੀ ਵਿੱਚ ਬਣਦਾ ਮਾਣ ਦਿੱਤਾ ਜਾਵੇਗਾ | ਬੀਬੀ ਮਾਨ ਨੇ ਕਿਹਾ ਕਿ ਹਲਕੇ ਦੇ ਲੋਕ ਪੰਜਾਬ ਸਰਕਾਰ ਵਲੋਂ ਕੀਤੇ ਕੰਮਾਂ ਕਾਰਨ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋ ਰਹੇ ਹਨ |