ਜ਼ਿਲ੍ਹਾ ਪ੍ਰੀਸ਼ਦ ਜਲੰਧਰ ਦੇ ਜ਼ੋਨ ਨੰ: 10 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਕੁਲਵੰਤ ਸਿੰਘ ਮੁਰਾਜਵਾਲਾ ਨੇ ਦਾਖਲ ਕਰਵਾਏ ਨਾਮਜ਼ਦਗੀ ਦਾਖ਼ਲ
ਅਜੀਤ ਡੈਸਕ
04-12-2025
ਇਸ ਸਬੰਧੀ ਜ਼ਿਲ੍ਹਾ ਪ੍ਰੀਸ਼ਦ ਜਲੰਧਰ ਦੇ ਜੋਨ ਨੰਬਰ 10 ਗਿੱਦੜ ਪਿੰਡੀ ਤੋਂ ਸ਼੍ਰੋਮਣੀ ਅਕਾਲੀ ਦਲ ਸਰਕਲ ਲੋਹੀਆਂ ਖਾਸ ਦੇ ਪ੍ਰਧਾਨ ਕੁਲਵੰਤ ਸਿੰਘ ਜੋਸਨ ਸਾਬਕਾ ਸਰਪੰਚ ਮੁਰਾਜਵਾਲਾ ਵਲੋਂ ਆਪਣੇ ਨਾਮਜਦਗੀ ਪੇਪਰ ਅਮਨਿੰਦਰ ਕੌਰ ਏ.ਡੀ.ਸੀ. (ਜਨਰਲ) ਜਲੰਧਰ ਪਾਸ ਕ੍ਰਮ ਨੰ: 4 ਤਹਿਤ ਦਾਖਲ ਕਰਵਾਏ ਹਨ | ਇਸੇ ਤਰ੍ਹਾਂ ਉਨ੍ਹਾਂ ਦੇ ਪੁੱਤਰ ਅਤੇ ਯੂਥ ਆਗੂ ਗੁਰਵਿੰਦਰ ਸਿੰਘ ਰਿੰਕੂ ਮੁਰਾਜਵਾਲਾ ਵੱਲੋਂ ਕ੍ਰਮ ਨੰਬਰ 5 ਤਹਿਤ ਆਪਣੇ ਪੇਪਰ ਦਾਖਲ ਕਰਵਾਏ ਗਏ ਹਨ, ਜੋ ਉਨ੍ਹਾ ਦੇ ਕਵਰਿੰਗ ਉਮੀਦਵਾਰ ਵਜੋਂ ਸਮਝੇ ਜਾ ਰਹੇ ਹਨ | ਇਸ ਸਬੰਧੀ ਗੱਲਬਾਤ ਕਰਦਿਆਂ ਉਮੀਦਵਾਰ ਅਤੇ ਸ਼੍ਰੋਮਣੀ ਅਕਾਲੀ ਦਲ ਸਰਕਲ ਲੋਹੀਆਂ ਖਾਸ ਦੇ ਪ੍ਰਧਾਨ ਕੁਲਵੰਤ ਸਿੰਘ ਜੋਸਨ ਸਾਬਕਾ ਸਰਪੰਚ ਮੁਰਾਜਵਾਲਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਰਕਲ ਦਾ ਅਧਾਰ ਪਹਿਲਾਂ ਨਾਲੋਂ ਬਹੁਤ ਬਜ਼ਬੂਤ ਹੋਇਆ ਹੈ, ਜਿਸਦੀ ਮਿਸਾਲ ਤਰਨ ਤਾਰਨ ਜਿਮਨੀ ਚੋਣ ਵਿੱਚ ਸਾਰੀਆਂ ਪਾਰਟੀਆਂ ਅਤੇ ਦੁਨੀਆਂ ਨੇ ਦੇਖ ਲਈ ਹੈ, ਇਸ ਲਈ ਅਸੀਂ ਇਨ੍ਹਾਂ ਚੋਣਾਂ ਵਿੱਚ ਜੇਤੂ ਹੋ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਹੱਥ ਮਜ਼ਬੂਤ ਕਰਾਂਗੇ |