ਸ਼ਾਹਕੋਟ, 3 ਦਸੰਬਰ (ਦਲਜੀਤ ਸਿੰਘ ਸਚਦੇਵਾ)-ਬਲਾਕ ਸੰਮਤੀ ਸ਼ਾਹਕੋਟ ਦੇ ਜ਼ੋਨ ਨੰਬਰ 3 ਮੱਲੀਵਾਲ ਤੋਂ ਸੀਨੀਅਰ ਕਾਂਗਰਸੀ ਆਗੂ ਬਲਵਿੰਦਰ ਸਿੰਘ ਬਿੰਦੂ ਦੀ ਪਤਨੀ ਬੀਬੀ ਹਰਦੀਪ ਕੌਰ ਵਲੋਂ ਸ਼ੂਗਰ ਮਿੱਲ ਨਕੋਦਰ ਦੇ ਸਾਬਕਾ ਚੇਅਰਮੈਨ ਅਸ਼ਵਿੰਦਰਪਾਲ ਸਿੰਘ ਨੀਟੂ ਦੀ ਹਾਜ਼ਰੀ 'ਚ ਰਿਟਰਨਿੰਗ ਅਫ਼ਸਰ-ਕਮ-ਐਕਸੀਅਨ ਮੰਡੀ ਬੋਰਡ ਮਨਦੀਪ ਸਿੰਘ ਤੇ ਸਹਾਇਕ ਰਿਟਰਨਿੰਗ ਅਫ਼ਸਰ ਵਿਕਰਮ ਸਿੰਘ ਕੋਲੋਂ ਨਾਮਜ਼ਦਗੀ ਕਾਗ਼ਜ਼ ਮਾਰਕੀਟ ਕਮੇਟੀ ਸ਼ਾਹਕੋਟ ਦੇ ਦਫ਼ਤਰ ਵਿਖੇ ਬਣੇ ਨਾਮਜ਼ਦਗੀ ਕੇਂਦਰ 'ਚ ਦਾਖ਼ਲ ਕਰਵਾਏ ਗਏ ਹਨ | ਇਸ ਮੌਕੇ ਅਸ਼ਵਿੰਦਰਪਾਲ ਸਿੰਘ ਨੀਟੂ ਨੇ ਕਿਹਾ ਕਿ ਬਲਵਿੰਦਰ ਸਿੰਘ ਬਿੰਦੂ ਇਕ ਸੂਝਵਾਨ ਤੇ ਪੁਰਾਣੇ ਆਗੂ ਹਨ ਤੇ ਇਨਾਂ ਦਾ ਮਲਸੀਆਂ ਇਲਾਕੇ ਵਿਚ ਬਹੁਤ ਆਧਾਰ ਹਨ, ਇਸ ਲਈ ਮੱਲੀਵਾਲ ਜ਼ੋਨ ਤੋਂ ਬਲਵਿੰਦਰ ਬਿੰਦੂ ਦੀ ਪਤਨੀ ਦੀ ਵੱਡੀ ਲੀਡ ਨਾਲ ਜਿੱਤ ਹੋਵੇਗੀ | ਇਸ ਮੌਕੇ ਬਲਵਿੰਦਰ ਸਿੰਘ ਪੈਂਤੀ ਪੰਚ, ਜਗਦੀਪ ਸਿੰਘ ਲਾਡੀ ਨੰਬਰਦਾਰ, ਸ਼ੀਤਲ ਸਿੰਘ ਢਿੱਲੋਂ ਪ੍ਰਧਾਨ ਕੋਆਪਰੇਟਿਵ ਸੁਸਾਇਟੀ, ਸੁਰਜੀਤ ਸਿੰਘ ਪੰਚ ਸਰਬਜੀਤ ਸਿੰਘ ਨੰਬਰਦਾਰ, ਨਿਰਮਲ ਸਿੰਘ ਸਰਪੰਚ ਈਸੇਵਾਲ, ਪਰਮਜੀਤ ਸਿੰਘ ਗਿੱਲ, ਰਾਜਵਿੰਦਰ ਸਿੰਘ ਰਾਜਾ ਥਿੰਦ, ਚੈਂਚਲ ਸਿੰਘ ਮਾਲੂਪੁਰ, ਸਤਨਾਮ ਸਿੰਘ ਸੱਤਾ, ਮੁਖਤਿਆਰ ਸਿੰਘ ਪੈਂਤੀ, ਬਲਜਿੰਦਰ ਸਿੰਘ, ਅਮੋਲਕ ਪ੍ਰੀਤ ਸਿੰਘ, ਇੰਦਰਜੀਤ ਸਿੰਘ, ਸਮਸ਼ੇਰ ਸਿੰਘ ਸ਼ੇਰਾ, ਭਪਿੰਦਰ ਸਿੰਘ, ਰਿਸ਼ਬ ਸੂਦ, ਨਰਿੰਦਰ ਸਿੰਘ ਫੋਰਮੈਨ, ਦਿਲਬਾਗ ਸਿੰਘ ਬਿੱਟੂ ਆਦਿ ਹਾਜ਼ਰ ਸਨ |