09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

13 ਸਾਲਾ ਲੜਕੀ ਦੀ ਸਹੇਲੀਆਂ ਦੇ ਘਰੋਂ ਬਾਥਰੂਮ 'ਚੋਂ ਮਿਲੀ ਲਾਸ਼, ਸ਼ਾਮ ਤੋਂ ਸੀ ਲਾਪਤਾ

ਅਜੀਤ ਡੈਸਕ 23-11-2025
aਜਲੰਧਰ, 22 ਨਵੰਬਰ (ਐੱਮ. ਐੱਸ. ਲੋਹੀਆ)-ਸਥਾਨਕ ਬਸਤੀਆਂ ਦੇ ਖੇਤਰ 'ਚ ਮੁਹੱਲਾ ਪਾਰਸ ਅਸਟੇਟ ਦੀ ਰਹਿਣ ਵਾਲੀ ਇਕ 13 ਸਾਲਾ ਲੜਕੀ ਦੀ ਆਪਣੀਆਂ ਸਹੇਲੀਆਂ ਦੇ ਘਰ 'ਚ ਬਾਥਰੂਮ 'ਚੋਂ ਲਾਸ਼ ਮਿਲੀ ਹੈ, ਜਿਸ ਨਾਲ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ | ਲੜਕੀ ਦਾ ਪਰਿਵਾਰ ਕਰੀਬ 2 ਸਾਲ ਪਹਿਲਾਂ ਮੁਹੱਲੇ 'ਚ ਆਇਆ ਸੀ, ਜਿਸ ਤੋਂ ਬਾਅਦ ਹੀ ਉਸ ਦੇ ਪਿਤਾ ਦੀ ਮੌਤ ਹੋ ਗਈ ਸੀ |
ਹੁਣ ਲੜਕੀ ਆਪਣੀ ਮਾਂ ਅਤੇ ਭਰਾ ਦੇ ਨਾਲ ਰਹਿ ਰਹੀ ਸੀ | ਰਾਤ ਸਮੇਂ ਲੜਕੀ ਦੀ ਲਾਸ਼ ਮਿਲਣ 'ਤੇ ਇਲਾਕਾ ਵਾਸੀਆਂ ਨੇ ਸਹੇਲੀਆਂ ਦੇ ਪਿਤਾ 'ਤੇ ਲੜਕੀ ਨਾਲ ਮਾੜਾ ਵਿਹਾਰ ਕਰਨ ਦੇ ਦੋਸ਼ ਲਗਾਉਂਦੇ ਹੋਏ, ਉਸ ਦੀ ਕੁੱਟਮਾਰ ਕੀਤੀ | ਮਿਲੀ ਜਾਣਕਾਰੀ ਅਨੁਸਾਰ ਸ਼ਾਮ ਕਰੀਬ 4 ਵਜੇ ਲੜਕੀ ਆਪਣੀਆਂ ਸਹੇਲੀਆਂ ਨੂੰ ਮਿਲਣ, ਉਨ੍ਹਾਂ ਦੇ ਘਰ ਗਈ, ਪਰ ਇਸ ਤੋਂ ਬਾਅਦ ਉਹ ਲਾਪਤਾ ਹੋ ਗਈ | ਦੇਰ ਸ਼ਾਮ ਤੱਕ ਲੜਕੀ ਘਰ ਨਾ ਪਰਤੀ ਤਾਂ ਉਸ ਦੇ ਪਰਿਵਾਰਕ ਮੈਂਬਰਾਂ ਅਤੇ ਮੁਹੱਲੇ ਵਾਲਿਆਂ ਨੇ ਲੜਕੀ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ | ਉਨ੍ਹ•ਾਂ ਇਸ ਸੰਬੰਧੀ ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ ਨੂੰ ਵੀ ਸੂਚਿਤ ਕੀਤਾ, ਜਿਸ 'ਤੇ ਪੁਲਿਸ ਪਾਰਟੀ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ, ਤਾਂ ਮੁਹੱਲਾ ਵਾਸੀਆਂ ਨੇ ਪੁਲਿਸ ਅਧਿਕਾਰੀਆਂ ਨੂੰ ਲੜਕੀ ਦੀਆਂ ਸਹੇਲੀਆਂ ਦੇ ਘਰ ਜਾਂਚ ਕਰਨ ਲਈ ਕਿਹਾ, ਪਰ ਪੁਲਿਸ ਅਧਿਕਾਰੀ ਵਲੋਂ ਘਰ ਦੀ ਜਾਂਚ ਨਹੀਂ ਕੀਤੀ ਗਈ | ਰਾਤ ਤੱਕ ਲੜਕੀ ਦੇ ਨਾ ਮਿਲਣ 'ਤੇ ਇਲਾਕਾ ਵਾਸੀ ਆਪ ਹੀ ਉਸ ਦੀਆਂ ਸਹੇਲੀਆਂ ਦੇ ਘਰ ਦੀ ਜਾਂਚ ਕਰਨ ਪਹੁੰਚ ਗਏ, ਤਾਂ ਘਰ ਦੇ ਬਾਥਰੂਮ 'ਚੋਂ ਲੜਕੀ ਦੀ ਲਾਸ਼ ਬਰਾਮਦ ਹੋਈ | ਇਲਾਕਾ ਵਾਸੀਆਂ ਨੇ ਘਰ 'ਚ ਮੌਜੂਦ ਸਹੇਲੀਆਂ ਦੇ ਪਿਤਾ ਜਿਸ ਦੀ ਉਮਰ ਕਰੀਬ 50 ਸਾਲ ਹੈ ਅਤੇ ਉਹ ਇਕ ਨਿੱਜੀ ਸਕੂਲ 'ਚ ਬੱਸ ਡਰਾਈਵਰ ਵਜੋਂ ਕੰਮ ਕਰਦਾ ਹੈ, ਜਿਸ ਦੀਆਂ 2 ਧੀਆਂ ਹਨ, ਜੋ ਮਿ੍ਤਕਾ ਦੀਆਂ ਸਹੇਲੀਆਂ ਹਨ, ਉਸ ਨੂੰ ਕਾਬੂ ਕਰ ਲਿਆ | ਇਲਾਕਾ ਵਾਸੀਆਂ ਅਨੁਸਾਰ ਡਰਾਈਵਰ ਦੀ ਪਤਨੀ ਅਤੇ ਧੀਆਂ ਬੀਤੇ ਦਿਨ ਘਰੋਂ ਕਿਤੇ ਗਈਆਂ ਹੋਈਆਂ ਸਨ |
ਲੜਕੀ ਰੋਜ਼ਾਨਾ ਦੀ ਤਰ੍ਹਾਂ ਆਪਣੀਆਂ ਸਹੇਲੀਆਂ ਨੂੰ ਮਿਲਣ ਉਨ੍ਹ•ਾਂ ਦੇ ਘਰ ਚਲੀ ਗਈ, ਪਰ ਘਰ 'ਚ ਸਹੇਲੀਆਂ ਦਾ ਪਿਤਾ ਇਕੱਲਾ ਹੀ ਸੀ, ਜਿਸ ਤੋਂ ਬਾਅਦ ਲੜਕੀ ਦੀ ਘਰ 'ਚੋਂ ਮਿ੍ਤਕ ਦੇਹ ਮਿਲੀ ਹੈ | ਕਿਹਾ ਜਾ ਰਿਹਾ ਹੈ ਕਿ ਲੜਕੀ ਨਾਲ ਮਾੜਾ ਵਿਵਹਾਰ ਕਰਨ ਤੋਂ ਬਾਅਦ ਸਹੇਲੀਆਂ ਦੇ ਪਿਤਾ ਨੇ ਉਸ ਦੀ ਹੱਤਿਆ ਕਰ ਦਿੱਤੀ ਹੈ | ਦੇਰ ਰਾਤ ਮੌਕੇ 'ਤੇ ਪਹੁੰਚੇ ਥਾਣਾ ਬਸਤੀ ਬਾਵਾ ਖੇਲ ਦੇ ਏ.ਐਸ.ਆਈ. ਨੀਲਾ ਰਾਮ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ | ਇਸ ਮੌਕੇ ਇਲਾਕਾ ਵਾਸੀਆਂ 'ਚ ਪੁਲਿਸ ਖ਼ਿਲਾਫ਼ ਭਾਰੀ ਰੋਸ ਪਾਇਆ ਗਿਆ, ਜੋ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਸਨ | ਇਲਾਕਾ ਵਾਸੀਆਂ ਦਾ ਕਹਿਣਾ ਸੀ ਕਿ ਜੇਕਰ ਪੁਲਿਸ ਅਧਿਕਾਰੀ ਸਮੇਂ 'ਤੇ ਜਾਂਚ ਕਰਦੇ, ਤਾਂ ਹੋ ਸਕਦਾ ਸੀ ਕਿ ਲੜਕੀ ਦੀ ਜਾਨ ਬਚਾਈ ਜਾ ਸਕਦੀ |
ਪਿਛਲੀ ਖ਼ਬਰ ਨੇਤਰਹੀਣਾਂ ਲਈ ਰਾਹ ਦਸੇਰਾ ਬਣੀ ਲੂਈਸ ਬ੍ਰੇਲ ਵੈੱਲਫੇਅਰ ਐਸੋਸੀਏਸ਼ਨ ਦੀਆਂ ਸੇਵਾਵਾਂ ਸ਼ਲਾਘਾਯੋਗ-ਗੁਰਜੋਤ ਕੌਰ ਅਗਲੀ ਖ਼ਬਰ ਸੇਵਾ ਕੇਂਦਰਾਂ 'ਚ ਮੁਸ਼ਕਿਲਾਂ ਨੂੰ ਲੈ ਕੇ ਲੋਕਾਂ ਨੇ ਸਰਕਾਰ ਤੋਂ ਕੀਤੀ ਰਾਹਤ ਦੁਆਉਣ ਦੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।