09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਹਰਸ਼ਬੀਰ ਅਤੇ ਆਨਿਆ ਬਣੇ ਪੰਜਾਬ ਸਟੇਟ ਮਿੰਨੀ ਰੈਂਕਿੰਗ ਟੂਰਨਾਮੈਂਟ ਦੇ ਚੈਂਪੀਅਨ

ਅਜੀਤ ਡੈਸਕ 24-09-2025
ਜਲੰਧਰ, 23 ਸਤੰਬਰ (ਡਾ.ਜਤਿੰਦਰ ਸਾਬੀ)-ਜ਼ਿਲ੍ਹਾ ਜਲੰਧਰ ਬੈਡਮਿੰਟਨ ਐਸੋਸੀਏਸ਼ਨ ਵੱਲੋਂ ਕਰਵਾਏ ਗਏ ਤਿੰਨ ਦਿਨਾਂ ਇੰਡਿਅਨ ਆਇਲ ਪੰਜਾਬ ਸਟੇਟ ਮਿਨੀ ਰੈਂਕਿੰਗ ਬੈਡਮਿੰਟਨ ਟੂਰਨਾਮੈਂਟ ਦਾ ਸ਼ਾਨਦਾਰ ਸਮਾਪਨ ਹੋਇਆ | ਇਸ ਵਿੱਚ ਲੁਧਿਆਣਾ ਦੇ ਖਿਡਾਰੀ ਹਰਸ਼ਬੀਰ ਸਿੰਘ ਢਿੱਲੋਂ ਅਤੇ ਆਨਿਆ ਤਿਵਾਰੀ ਨੇ ਆਪਣੀ-ਆਪਣੀ ਸ਼੍ਰੇਣੀ ਵਿੱਚੋ ਖਿਤਾਬ ਜਿੱਤ ਕੇ ਚੈਂਪੀਅਨ ਬਣੇ | ਇਸ ਟੂਰਨਾਮੈਂਟ ਪੰਜਾਬ ਦੇ 23 ਜ਼ਿਲਿ੍ਹਆਂ ਤੋਂ 250 ਖਿਡਾਰੀਆਂ ਨੇ ਅੰਡਰ-11 ਅਤੇ ਅੰਡਰ-13 ਉਮਰ ਵਰਗ ਵਿੱਚ ਹਿੱਸਾ ਲਿਆ¢ ਕੁੱਲ 8 ਈਵੈਂਟਾਂ ਦੇ 304 ਮੈਚ ਖੇਡੇ ਗਏ ਤੇ ਅੰਡਰ-13 ਲੜਕਿਆਂ ਦੇ ਸਿੰਗਲ ਫਾਈਨਲ ਵਿੱਚੋ ਲੁਧਿਆਣਾ ਦੇ ਹਰਸ਼ਬੀਰ ਸਿੰਘ ਢਿੱਲੋਂ ਨੇ ਸ਼ਾਨਦਾਰ ਖੇਡ ਦਿਖਾਉਂਦੇ ਹੋਏ ਰਬੀਗੁਏਲ ਅੰਜੀ ਨੂੰ ਸਿੱਧੇ ਸੈੱਟਾਂ ਵਿੱਚ 21-12, 21-7 ਨਾਲ ਹਰਾਇਆ¢ ਇਸੇ ਤਰ੍ਹਾਂ, ਅੰਡਰ-11 ਲੜਕੀਆਂ ਦੀ ਸ਼੍ਰੇਣੀ ਵਿੱਚ ਆਨਿਆ ਤਿਵਾਰੀ ਨੇ ਬੇਹਤਰੀਨ ਪ੍ਰਦਰਸ਼ਨ ਕਰਦਿਆਂ ਬਠਿੰਡਾ ਦੀ ਬਲੇਸੀ ਨੂੰ 21-13, 21-14 ਨਾਲ ਹਰਾ ਕੇ ਖਿਤਾਬ ਜਿੱਤਿਆ¢ਇਨਾਮ ਦੀ ਵੰਡ ਮੁੱਖ ਮਹਿਮਾਨ ਸੰਦੀਪ ਰਿਸ਼ੀ , ਕਮਿਸ਼ਨਰ, ਐੱਮ.ਸੀ. ਜਲੰਧਰ ਨੇ ਕੀਤੀ ਤੇ ਖਿਡਾਰੀਆਂ ਦਾ ਹÏਸਲਾ ਵਧਾਇਆ ਤੇ ਜਲੰਧਰ ਬੈਡਮਿੰਟਨ ਐਸੋਸੀਏਸ਼ਨ ਵੱਲੋਂ ਟੂਰਨਾਮੈਂਟ ਦੇ ਸ਼ਾਨਦਾਰ ਆਯੋਜਨ ਦੀ ਵੀ ਖੂਬ ਪ੍ਰਸ਼ੰਸਾ ਕੀਤੀ¢ ਇਸ ਟੂਰਨਾਮੈਂਟ ਦੇ ਜੇਤੂਆਂ ਨੂੰ ਮੁੱਖ ਮਹਿਮਾਨ ਵੱਲੋਂ ਨਕਦ ਇਨਾਮ ਅਤੇ ਆਕਰਸ਼ਕ ਤੋਹਫ਼ੇ ਭੇਟ ਕੀਤੇ ਗਏ¢ ਇਸ ਮÏਕੇ 'ਤੇ ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦੇ ਅਹੁਦੇਦਾਰ ਕਵੀ ਰਾਜ ਡੋਗਰਾ (ਉਪ ਪ੍ਰਧਾਨ), ਰਿਤਿਨ ਖੰਨਾ (ਜਨਰਲ ਸਕੱਤਰ), ਸਰਦਾਰ ਜਸਵੰਤ ਸਿੰਘ, ਧੀਰਜ ਸ਼ਰਮਾ (ਸੰਯੁਕਤ ਸਕੱਤਰ), ਕੁਸੁਮ ਕੈਪੀ ਅਤੇ ਪਲਵਿੰਦਰ ਜੂਨੇਜਾ ਸ਼ਾਮਲ ਸਨ | ਇਸ ਟੂਰਨਾਮੈਂਟ ਦੇ ਅੰਤਿਮ ਨਤੀਜੇ ਇਸ ਪ੍ਰਕਾਰ ਰਹੇ | ਅੰਡਰ 13 ਸਾਲ ਲੜਕੀਆਂ ਦੇ ਸਿੰਗਲ ਵਰਗ 'ਚੋ ਜਪਲੀਨ ਕÏਰ (ਫਿਰੋਜ਼ਪੁਰ) ਨੇ ਪਹਿਲਾ ਅਨਿਕਾ ਦੁੱਗਲ (ਮੋਹਾਲੀ) ਨੇ ਦੂਜਾ | ਲੜਕੇ ਸਿੰਗਲ ਵਰਗ 'ਚੋ ਹਰਸ਼ਬੀਰ ਸਿੰਘ ਢਿੱਲੋਂ (ਲੁਧਿਆਣਾ) ਨੇ ਪਹਿਲਾ ਤੇ ਰਬੀਗੁਏਲ ਅੰਜੀ (ਲੁਧਿਆਣਾ) ਨੇ ਦੂਜਾ | ਲੜਕੀਆਂ ਡਬਲਜ ਵਿਚੋਂ ਜਪਲੀਨ ਕÏਰ ਤੇ ਕਾਮਿਲ ਸੱਭਰਵਾਲ ਦੀ ਜੋੜੀ ਨੇ (ਫਿਰੋਜ਼ਪੁਰ/ਲੁਧਿਆਣਾ) ਪਹਿਲਾ ਤੇ ਅਨਿਕਾ ਦੁੱਗਲ ਤੇ ਮਾਨਵੀ ਅਰੋੜਾ ਦੀ ਜੋੜੀ (ਮੋਹਾਲੀ/ਹੋਸ਼ਿਆਰਪੁਰ)ਨੇ ਦੂਜਾ | ਲੜਕੇ ਡਬਲਜ ਵਿਤੋਂ ਹਰਸ਼ਬੀਰ ਸਿੰਘ ਢਿੱਲੋਂ ਤੇ ਹਰਸ਼ਦੀਪ ਸਿੰਘ ਦੀ ਜੋੜੀ (ਲੁਧਿਆਣਾ/ਪਠਾਨਕੋਟ) ਨੇ ਪਹਿਲਾ ਤੇ ਆਰਵ ਧੀਮਾਨ ਤੇ ਦਿਵਮ ਗਰਗ ਦੀ ਜੋੜੀ (ਪਠਾਨਕੋਟ/ਮਾਨਸਾ)ਨੇ ਦੂਜਾ | ਅੰਡਰ 11 ਸਾਲ ਲੜਕੀਆਂ ਦੇ ਸਿੰਗਲ ਵਰਗ 'ਚੋ ਆਨਿਆ ਤਿਵਾਰੀ (ਲੁਧਿਆਣਾ) ਨੇ ਪਹਿਲਾ ਤੇ ਬਲੇਸੀ (ਬਠਿੰਡਾ) ਨੇ ਦੂਜਾ ਤੇ ਲੜਕੇ ਸਿੰਗਲ ਵਰਗ ਦੇ ਵਿਚੋਂ ਰਾਇਨ ਸਿੰਗਲਾ (ਲੁਧਿਆਣਾ) ਨੇ ਪਹਿਲਾ ਤੇ ਕ੍ਰਿਸ਼ਨਵ ਖੁਰਾਨਾ (ਅੰਮਿ੍ਤਸਰ)ਨੇ ਦੂਜਾ | ਲੜਕੀਆਂ ਡਬਲਜ ਦੇ ਮੁਕਾਬਲੇ ਵਿਚੋਂ ਆਨਿਆ ਤਿਵਾਰੀ ਤੇ ਵਰਾਨਿਆ ਸੋਨੀ ਦੀ ਜੋੜੀ (ਲੁਧਿਆਣਾ/ਜਲੰਧਰ ) ਨੇ ਪਹਿਲਾ ਤੇ ਬਲੇਸੀ ਤੇ ਨਿਤਾਰਾ ਸ਼ਰਮਾ ਦੀ ਜੋੜੀ (ਬਠਿੰਡਾ/ਲੁਧਿਆਣਾ) ਨੇ ਦੂਜਾ | ਲੜਕੇ ਡਬਲਜ ਦੇ ਮੁਕਾਬਲੇ ਵਿਚੋਂ ਮਾਧਵ ਜੱਗਾ ਤੇ ਸਨੇ ਭਾਸਕਰ ਦੀ ਜੋੜੀ (ਲੁਧਿਆਣਾ) ਨੇ ਪਹਿਲਾ ਤੇ ਤੰਸ਼ਿਵ ਵਾਧੇਰਾ ਤੇ ਵਿਵਾਨ ਸ਼ਰਮਾ ਦੀ ਜੋੜੀ (ਅੰਮਿ੍ਤਸਰ)ਨੇ ਦੂਜਾ ਸਥਾਨ ਹਾਸਲ ਕੀਤਾ |
ਪਿਛਲੀ ਖ਼ਬਰ ਆਬਕਾਰੀ ਵਿਭਾਗ ਵਲੋਂ 324 ਬੋਤਲਾਂ ਸ਼ਰਾਬ ਬਰਾਮਦ, ਕੇਸ ਦਰਜ <br/> ਅਗਲੀ ਖ਼ਬਰ ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਦਾਣਾ ਮੰਡੀ ਜਲੰਧਰ 'ਚ ਝੋਨੇ ਦੀ ਖ਼ਰੀਦ ਕਰਵਾਈ ਸ਼ੁਰੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।