08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਆਫੀਸਰ ਵਾਈਫ ਕਲੱਬ ਵਲੋਂ ਮਨਾਇਆ 'ਡਾਂਡੀਆਂ ਡੇਅ' <br/>

'ਡਾਂਡੀਆਂ ਡੇਅ' ਮਨਾਉਣ ਮੌਕੇ ਸਾਂਝੀ ਤਸਵੀਰ 'ਚ ਪੀ੍ਰਤੀ ਬਾਜਵਾ, ਨੀਲੂ ਤੁਲਸੀ ਰਾਮ, ਬੇਬੀ ਕਾਹਲੋਂ, ਅਨੁਜਾ | ਤਸਵੀਰ : ਮੁਨੀਸ਼ <br/> 24-09-2025
ਜਲੰਧਰ, 23 ਸਤੰਬਰ (ਸ਼ੈਲੀ)-ਅੱਜ ਜਲੰਧਰ ਦੇ ਜਿਮਖਾਨਾ ਕਲੱਬ ਵਿਖੇ ਆਫਿਸਰਸ ਵਾਈਫ ਵਲੋਂ ਕਲੱਬ ਸੱਕਤਰ ਪ੍ਰੀਤੀ ਬਾਜਵਾ ਦੀ ਅਗਵਾਈ ਹੇਠ ਡਾਂਡੀਆ ਡੇਅ ਮਨਾਇਆ ਗਿਆ | ਇਸ ਦੌਰਾਨ ਸਾਰੇ ਮੈਂਬਰ ਰਿਵਾਇਤੀ ਡਰੈਸ ਵਿਚ ਇਸ ਸਮਾਗਮ ਵਿਚ ਹਿੱਸਾ ਲੈਣ ਪਹੁੰਚੇ | ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਨੇ ਦੱਸਿਆ ਕਿ ਪ੍ਰੋਗਰਾਮ ਦੀ ਸ਼ੁਰੂਆਤ ਮੌਕੇ ਇੰਟਰਟੇਨਮੈਂਟ ਸਕਤੱਰ ਅਲਕਾ ਜਖੂ ਨੇ ਨਰਾਤਿਆਂ ਬਾਰੇ ਜਾਣਕਾਰੀ ਦਿੱਤੀ | ਇਸ ਤੋਂ ਬਾਅਦ ਸਾਰਿਆਂ ਮੈਂਬਰਾਂ ਨੇ ਤੰਬੋਲਾ ਖੇਡਿਆ | ਇਸ ਤੋਂ ਬਾਅਦ ਡਾਂਡੀਆ ਡਾਂਸ ਹੋਇਆ | ਡਾਂਡੀਆ ਡਾਂਸ ਦੀ ਸ਼ੁਰੂਆਤ ਬੇਬੀ ਕਾਹਲੋਂ ਅਤੇ ਮਲਕਾ ਵਲੋਂ ਕੀਤੀ ਗਈ | ਇਸ ਉਪਰੰਤ ਗਰੂਪ ਡਾਂਸ ਵੀ ਹੋਇਆ ਜਿਸ ਵਿਚ ਨੀਲਮ ਤਰੇਹਨ, ਨੀਲੂ ਤੁਲਸੀ ਰਾਮ, ਪਰਮਜੋਤ, ਨੀਲੂ, ਮਿਸਇਜ਼ ਪਿ੍ਤਪਾਲ, ਪਿੰਕੀ ਜਖੂ , ਸਤੋਂਸ਼ ਸਮੇਤ ਬਾਕੀ ਮੈਂਬਰਾਂ ਨੇ ਵੀ ਹਿੱਸਾ ਲਿਆ | ਇਸ ਤੋਂ ਬਾਅਦ ਅਲਕਾ ਅਤੇ ਅਨੁਜਾ ਵਲੋਂ ਗਰਵਾ ਪੇਸ਼ ਕੀਤਾ ਗਿਆ | ਉੁਸ ਤੋਂ ਬਾਅਦ ਸੁਮਨ ਵਰਮਾਂ ਵਲੋਂ ਕਰਵਾ ਡਾਂਸ ਪੇਸ਼ ਕੀਤਾ ਗਿਆ | ਇਸ ਤੋਂ ਬਾਦ ਸਾਰੇ ਹੀ ਕਲੱਬ ਮੈਂਬਰਾਂ ਨੇ ਮਿਲ ਕੇ ਡਾਂਡੀਆ ਖੇਡਿਆ ਅਤੇ ਗਰਵਾ ਕੀਤਾ | ਪ੍ਰੋਗਰਾਮ ਦੇ ਅੰਤ ਵਿਚ ਪ੍ਰੀਤੀ ਬਾਜਵਾ ਵਲੋਂ ਨਰਾਤਿਆਂ ਦਾ ਪ੍ਰਸਾਦ ਵੰਡਿਆ ਅਤੇ ਡਾ. ਪਰਮਜੋਤ ਕੌਰ (ਜੁਆਇੰਟ ਸਕਤਰ) ਅਤੇ ਹੋਰ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਜਨਤਾ ਕੇਅਰ ਚੈਰੀਟੇਬਲ ਹਸਪਤਾਲ ਵਿਖੇ ਬੱਚਿਆਂ ਦਾ ਮੁਫ਼ਤ ਜਾਂਚ ਕੈਂਪ 25 ਤੱਕ ਅਗਲੀ ਖ਼ਬਰ ਜ਼ਿਲ੍ਹਾ ਕਾਂਗਰਸ ਕਮੇਟੀ ਜਲੰਧਰ ਸ਼ਹਿਰੀ ਤੇ ਦਿਹਾਤੀ ਪ੍ਰਧਾਨ ਦੀ ਕੁਰਸੀ ਲਈ ਆਗੂਆਂ 'ਚ ਦੌੜ ਤੇਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।