08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਜਨਤਾ ਕੇਅਰ ਚੈਰੀਟੇਬਲ ਹਸਪਤਾਲ ਵਿਖੇ ਬੱਚਿਆਂ ਦਾ ਮੁਫ਼ਤ ਜਾਂਚ ਕੈਂਪ 25 ਤੱਕ

ਅਜੀਤ ਡੈਸਕ 24-09-2025
ਜਲੰਧਰ, 23 ਸਤੰਬਰ (ਐੱਮ. ਐੱਸ. ਲੋਹੀਆ)-ਸਥਾਨਕ ਟਾਂਡਾ ਰੋਡ 'ਤੇ ਰੇਰੂ ਚੌਕ ਨੇੜੇ ਚੱਲ ਰਹੇ ਡਾ. ਜੀ.ਐਸ. ਗਿੱਲ ਮੈਮੋਰੀਅਲ ਜਨਤਾ ਕੇਅਰ ਚੈਰੀਟੇਬਲ ਹਸਪਤਾਲ ਵਿਖੇ ਬੱਚਿਆਂ ਦੀਆਂ ਬਿਮਾਰੀਆਂ ਦੇ ਇਲਾਜ ਲਈ 'ਐਡਵਾਂਸ ਚਾਈਲਡ ਕੇਅਰ ਸੈਂਟਰ' ਖੋਲ੍ਹੇ ਜਾਣ 'ਤੇ ਹਸਪਤਾਲ ਦੇ ਪ੍ਰਬੰਧਕਾਂ ਵਲੋਂ 23, 24 ਅਤੇ 25 ਸਤੰਬਰ ਤੱਕ, ਤਿੰਨ ਦਿਨਾਂ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ ਹੈ, ਜਿਸ ਦਾ ਉਦਘਾਟਨ ਸਿੰਘ?ਸਾਹਿਬ ਗਿਆਨੀ ਰਘਬੀਰ ਸਿੰਘ (ਹੈੱਡ ਗ੍ਰੰਥੀ, ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮਿ੍ਤਸਰ) ਨੇ ਅਕਾਲ ਪੁਰਖ ਦੇ ਚਰਨਾ 'ਚ ਸਰਬੱਤ ਦੇ ਭਲੇ ਦੀ ਅਰਦਾਸ ਕਰਕੇ ਕੀਤਾ | ਹਸਪਤਾਲ ਦੇ ਪ੍ਰਬੰਧਕ ਡਾ. ਜਸਬੀਰ ਕੌਰ ਗਿੱਲ ਅਤੇ ਦਿਲ ਦੇ ਰੋਗਾਂ ਦੇ ਮਾਹਿਰ ਡਾ. ਗੁਰਬੀਰ ਸਿੰਘ ਗਿੱਲ ਨੇ ਜਾਣਕਾਰੀ ਦਿੱਤੀ ਕਿ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਚੱਲਣ ਵਾਲੇ ਇਸ ਕੈਂਪ ਦੌਰਾਨ 5 ਸਾਲ ਤੱਕ ਦੇ ਬੱਚਿਆਂ ਨੂੰ ਕਰੀਬ 2,100 ਰੁਪਏ ਦੀ ਲਾਗਤ ਵਾਲੀ ਟਾਇਫ਼ਾਈਡ ਵੈਕਸੀਨ ਬਿੱਲਕੁੱਲ ਮੁਫ਼ਤ ਦਿੱਤੀ ਜਾਵੇਗੀ | ਡਾ. ਗਿੱਲ ਨੇ ਦੱਸਿਆ ਕਿ ਸ਼ੁਰੂ ਕੀਤੇ ਗਏ ਐਡਵਾਂਸ ਚਾਈਲਡ ਕੇਅਰ ਸੈਂਟਰ ਵਿਖੇ ਵਿਸ਼ੇਸ਼ ਤੌਰ 'ਤੇ 6 ਬੈੱਡਾਂ ਦੀ ਸਹੂਲਤ ਵਾਲਾ 'ਨਿੱਕੂ' (ਨਿਊਨੇਟਲ ਇੰਟੈਂਸਿਵ ਕੇਅਰ ਯੂਨਿਟ) ਬਣਾਇਆ ਗਿਆ ਹੈ, ਜਿਸ 'ਚ ਬੱਚਿਆਂ ਦੇ ਲਈ ਵੈਂਟੀਲੇਟਰ ਅਤੇ ਆਧੁਨਿਕ ਉਪਕਰਣਾਂ ਦੀ ਸਹੂਲਤ ਮੌਜੂਦ ਹੈ | ਉਨ੍ਹਾਂ ਜਾਣਕਾਰੀ ਦਿੱਤੀ ਕਿ ਇਸ ਯੁਨਿਟ 'ਚ ਸਮੇਂ ਤੋਂ ਪਹਿਲਾਂ ਪੈਦਾ ਹੋਏ ਬੱਚੇ, ਜਾਂ ਗੰਭੀਰ ਸਥਿਤੀ 'ਚ ਜਨਮੇ ਬੱਚਿਆਂ ਨੂੰ ਬਹੁਤ ਹੀ ਰਿਆਇਤੀ ਰੇਟਾਂ 'ਤੇ ਇਲਾਜ ਮੁਹੱਈਆ ਕਰਵਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਐਡਵਾਂਸ ਚਾਈਲਡ ਕੇਅਰ ਸੈਂਟਰ ਵਿਖੇ ਬੱਚਿਆਂ ਦੇ ਮਾਹਿਰ ਡਾ. ਕਮਲਪ੍ਰੀਤ ਸਿੰਘ ਅਤੇ ਉਨ੍ਹਾਂ ਦੀ ਟੀਮ ਵਲੋਂ ਬੱਚਿਆਂ ਦੀਆਂ ਬਿਮਾਰੀਆਂ ਦਾ ਇਲਾਜ ਕੀਤਾ ਜਾਵੇਗਾ | ਕੈਂਪ ਦੇ ਉਦਘਾਟਨ ਮੌਕੇ ਪਿੰਡ ਸੰਘਵਾਲ ਦੇ ਸਰਪੰਚ ਗੁਰਦੀਪ ਸਿੰਘ, ਜਥੇਦਾਰ ਹਰਨਾਮ ਸਿੰਘ (ਅਲਾਵਲਪੁਰ) ਕਰਤਾਰਪੁਰ ਤੋਂ ਐਸ.ਜੀ.ਪੀ.ਸੀ. ਮੈਂਬਰ ਜੱਥੇਦਾਰ ਰਣਜੀਤ ਸਿੰਘ ਕਾਹਲੋਂ, ਨੰਬਰਦਾਰ ਜ਼ੋਰਾਵਰ ਸਿੰਘ, ਡਾ. ਸੋਮਨਾਥ ਮਹੇ (ਐਮ.ਡੀ. ਮੈਡੀਸਨ), ਹੱਡੀਆਂ ਅਤੇ ਜੋੜਾਂ ਦੇ ਮਾਹਿਰ ਡਾ. ਸਵਪਲਿ ਸ਼ਰਮਾ, ਡਾ. ਪ੍ਰਗਟ ਸਿੰਘ, ਬਾਬਾ ਹਰਜੋਤ ਸਿੰਘ, ਗੁਰਵਿੰਦਰ ਸਿੰਘ ਬਜਾਜ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਪਿੰਡ ਰੇਰੂ ਦੇ ਪ੍ਰਧਾਨ ਜਰਨੈਲ ਸਿੰਘ ਅਤੇ ਹੋਰ ਹਾਜ਼ਰ ਸਨ |
ਪਿਛਲੀ ਖ਼ਬਰ -ਮਾਮਲਾ ਵਕੀਲ ਮਨਦੀਪ ਸਿੰਘ ਸਚਦੇਵਾ ਤੋਂ ਫਿਰੌਤੀ ਮੰਗਣ ਅਤੇ ਧਮਕਾਉਣ ਦਾ- ਵਕੀਲਾਂ ਨੇ ਕੰਮਕਾਜ ਠੱਪ ਰੱਖ ਕੇ ਜਤਾਇਆ ਰੋਸ... ਅਗਲੀ ਖ਼ਬਰ ਆਫੀਸਰ ਵਾਈਫ ਕਲੱਬ ਵਲੋਂ ਮਨਾਇਆ 'ਡਾਂਡੀਆਂ ਡੇਅ' <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।