ਲੋਹੀਆਂ ਖਾਸ, 30 ਅਗਸਤ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)- ਬੀਤੇ ਦਿਨ ਜੰਮੂ ਦੇ ਕਟੜਾ ਵਿਖੇ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਗਏ ਭਗਤਾਂ ਦੀ ਲੈਂਡ ਸਲਾਈਡਿੰਗ ਦੌਰਾਨ ਮੌਤ ਹੋ ਗਈ ਹੈ, ਦੀ ਯਾਦ 'ਚ ਪ੍ਰਾਚੀਨ ਸ਼ਿਵ ਮੰਦਿਰ ਲੋਹੀਆਂ ਵਿਖੇ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਭੇਟ ਕੀਤੀ ਗਈ | ਪ੍ਰਾਚੀਨ ਸ਼ਿਵ ਮੰਦਿਰ ਲੋਹੀਆਂ ਦੇ ਗੱਦੀਨਸ਼ੀਨ ਮਹਾਂ ਮੰਡਲੇਸ਼ਵਰ ਮਹੰਤ ਸ਼੍ਰੀ ਸ਼ਿਪਰਾ ਗਿਰੀ ਦੀ ਅਗਵਾਈ ਹੇਠ ਪ੍ਰਬੰਧਕ ਸੇਵਾਦਾਰਾਂ ਨੇ ਕਿਹਾ ਕਿ ਸ਼ਰਧਾਵਾਨ ਲੋਕ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਹੋਣ ਤੇ ਮੰਨਤਾਂ ਮੰਨਣ ਲਈ ਜਾਂਦੇ ਹਨ ਪਰ ਲੈਂਡ ਸਲਾਈਡਿੰਗ ਦੇ ਵਾਪਰੇ ਇੱਕ ਹਾਦਸੇ ਰਾਹੀਂ 34 ਭਗਤ ਜੋ ਪਰਮਾਤਮਾ ਨੂੰ ਪਿਆਰੇ ਹੋਏ ਹਨ, ਨੂੰ ਅਸੀਂ ਸਾਰੇ ਸ਼ਰਧਾਂਜਲੀਆਂ ਭੇਂਟ ਕਰਦੇ ਹਾਂ | ਇਸ ਮੌਕੇ ਵੱਡੀ ਗਿਣਤੀ 'ਚ ਸ਼ਿਵ ਭਗਤ ਤੇ ਬੀਬੀਆਂ ਹਾਜ਼ਰ ਸਨ |