29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਬਾਰਿਸ਼ ਨਾਲ ਸ੍ਰੀ ਗੁਰੂ ਰਵਿਦਾਸ ਚੌਕ ਦੇ ਕੋਲ ਸੜਕ ਦੀ ਹਾਲਤ ਹੋਈ ਹੋਰ ਖਰਾਬ

ਅਜੀਤ ਡੈਸਕ 31-08-2025
ਜਲੰਧਰ, 30 ਅਗਸਤ (ਸ਼ਿਵ)- ਸ੍ਰੀ ਗੁਰੂ ਰਵਿਦਾਸ ਚੌਕ ਦੇ ਕੋਲ ਪਿਛਲੇ ਕਈ ਮਹੀਨਿਆਂ ਤੋਂ ਸੜਕ ਟੁੱਟੀ ਹੋਈ ਹੈ | ਮਾਡਲ ਟਾਊਨ ਵੱਲੋਂ ਸ਼ਹਿਰ ਵੱਲੋਂ ਆਉਂਦੇ ਹੋਏ ਇਸ ਸੜਕ ਦਾ ਇਨਾ ਬੁਰਾ ਹਾਲ ਹੈ ਕਿ ਲੋਕਾਂ ਦਾ ਪੈਦਲ ਚੱਲਣਾ ਔਖਾ ਹੋ ਗਿਆ ਹੈ | ਗੱਡੀਆਂ ਵੀ ਟੋਇਆ ਵਿੱਚ ਫਸ ਜਾਂਦੀਆਂ ਹਨ | ਬਰਸਾਤ ਵਾਲੇ ਦਿਨ ਤਾਂ ਲੋਕਾਂ ਦਾ ਰੱਬ ਰਾਖਾ ਹੈ, ਅੱਜ ਜਿਹੜੀ ਬਰਸਾਤ ਪਈ ਹੈ ਉਸ ਨਾਲ ਪਾਣੀ ਭਰ ਗਿਆ | ਸੜਕ ਉੱਤੇ ਗੱਡੀਆਂ ਨਿਕਲਣੀਆਂ ਮੁਸ਼ਕਿਲ ਹੋ ਗਿਆ ਜਿਸ ਨੂੰ ਦੇਖਦੇ ਹੋਏ ਰੋਡ ਗਲੀਆਂ ਨਗਰ ਨਿਗਮ ਨੇ ਸਾਫ ਨਹੀਂ ਕੀਤੀਆਂ ਪਰ ਉਥੋਂ ਚਾਹ ਦਾ ਖੋਖਾ ਲਾਉਣ ਵਾਲਾ ਦੁਕਾਨਦਾਰ ਰਜਿੰਦਰ ਕੁਮਾਰ ਨੇ ਆਪ ਰੋਡ ਗਲੀ ਸਾਫ ਕੀਤੀ ਤਾਂ ਜੋ ਇਸ ਜਗ੍ਹਾ 'ਤੇ ਖੜੇ ਪਾਣੀ ਦੀ ਨਿਕਾਸੀ ਹੋ ਜਾਵੇ | ਲੋਕਾਂ ਦਾ ਕਹਿਣਾ ਸੀ ਕਿ ਨਗਰ ਨਿਗਮ ਦੇ ਜ਼ੋਨ ਅਫਸਰਾਂ ਨੂੰ ਕਈ ਵਾਰ ਕਿਹਾ ਗਿਆ ਹੈ ਬਰਸਾਤਾਂ ਵੇਲੇ ਰੋਡ ਗਲੀਆਂ ਸਾਫ ਕਰਾ ਦਿਓ ਪਰ ਕੋਈ ਕਾਰਵਾਈ ਨਹੀਂ ਹੁੰਦੀ | ਅੱਜ ਦੋ ਰਿਕਸ਼ਾ ਦੀ ਸਵਾਰੀਆਂ ਬਾਲ-ਬਾਲ ਬਚੀਆਂ | ਸੜਕ ਵਿੱਚ ਪਏ ਟੋਏ 'ਚ ਈ-ਰਿਕਸ਼ਾ ਪਲਟ ਗਿਆ ਤੇ ਮੌਕੇ ਤੇ ਆਸ-ਪਾਸ ਦੁਕਾਨਦਾਰਾਂ ਨੇ ਈ-ਰਿਕਸ਼ਾ ਸਿੱਧਾ ਕਰਵਾਇਆ |
ਪਿਛਲੀ ਖ਼ਬਰ ਹੜ੍ਹ ਪੀੜਤ ਇਲਾਕਿਆਂ ਦਾ 'ਅਕਾਲੀ ਦਲ ਵਾਰਿਸ ਪੰਜਾਬ ਦੇ' ਦੇ ਆਗੂਆਂ ਵਲੋਂ ਦੌਰਾ ਅਗਲੀ ਖ਼ਬਰ ਟਿ੍ਨਿਟੀ ਗਰੁੱਪ ਆਫ ਇੰਸਟੀਚਿਊਟਸ ਵਿਖੇ ਕਾਲਜ ਕੈਬਨਿਟ ਦੇ ਚੁਣੇ ਮੈਂਬਰਾਂ ਨੂੰ ਬੈਜ ਦੇ ਕੇ ਕੀਤਾ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।