ਜਲੰਧਰ, 30 ਅਗਸਤ (ਜਸਪਾਲ ਸਿੰਘ)- ਟਿ੍ਨਿਟੀ ਗਰੁੱਪ ਆਫ਼ ਇੰਸਟੀਚਿਊਟਸ ਵਿਖੇ ਕਾਲਜ ਕੈਬਨਿਟ ਤੇ ਵਿਦਿਆਰਥੀ ਭਲਾਈ ਸੈੱਲ ਦੇ ਕੋਆਰਡੀਨੇਟਰ ਸਹਾਇਕ ਪ੍ਰੋਫੈਸਰ ਨਿਧੀ ਸ਼ਰਮਾ ਦੀ ਅਗਵਾਈ ਵਿਚ ਸੈਸ਼ਨ 2025-26 ਲਈ ਕਾਲਜ ਕੈਬਨਿਟ ਦੀ ਚੋਣ ਹੋਈ | ਇਸ ਮੌਕੇ ਜਲੰਧਰ ਦੇ ਮੇਅਰ ਸ੍ਰੀ ਵਨੀਤ ਧੀਰ ਤੇ ਪਵਨ ਜੋਤੀ ਸੰਘ ਦੇ ਪ੍ਰਧਾਨ ਦਲਜੀਤ ਗਿੱਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਸਹਾਇਕ ਪ੍ਰੋਫੈਸਰ ਨਿਧੀ ਸ਼ਰਮਾ ਨੇ ਆਪਣੇ ਭਾਸ਼ਣ ਰਾਹੀਂ ਸਾਰਿਆ ਦਾ ਸਵਾਗਤ ਕੀਤਾ | ਉਪਰੰਤ ਕਾਲਜ ਕੈਬਨਿਟ ਦੇ ਨਵੇਂ ਚੁਣੇ ਗਏ ਵਿਦਿਆਰਥੀ ਮੈਂਬਰਾਂ ਨੂੰ ਬੈਜ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਟਿ੍ਨਿਟੀ ਕਾਲਜ ਦੀ ਕਾਲਜ ਕੈਬਨਿਟ ਵਿਚ ਬੀ.ਏ. ਸਮੈਸਟਰ ਪੰਜਵਾਂ ਦੀ ਵਿਦਿਆਰਥਣ ਹਿਮਾਨੀ ਸ਼ਰਮਾ ਨੂੰ ਪ੍ਰਧਾਨ, ਬੀ.ਏ. ਸਮੈਸਟਰ ਤੀਜਾ ਦੇ ਵਿਦਿਆਰਥੀ ਦਵਿੰਦਰ ਉਪ-ਪ੍ਰਧਾਨ, ਬੀ.ਐਸ.ਸੀ. (ਨਾਨ ਮੈਡੀਕਲ) ਸਮੈਸਟਰ ਤੀਜਾ ਦੀ ਵਿਦਿਆਰਥਣ ਮਨਪ੍ਰੀਤ ਨੂੰ ਸਕੱਤਰ, ਬੀ.ਸੀ.ਏ. ਸਮੈਸਟਰ ਪਹਿਲਾ ਦੀ ਵਿਦਿਆਰਥਣ ਐਨਜਲਾ ਨੂੰ ਜੁਆਇੰਟ ਸਕੱਤਰ, ਬੀ.ਐਸ.ਸੀ. (ਇਕਨਾਮਿਕਸ) ਸਮੈਸਟਰ ਪੰਜਵਾਂ ਦੀ ਵਿਦਿਆਰਥਣ ਕੀਰਤੀ ਯਾਦਵ ਨੂੰ ਖ਼ਜ਼ਾਨਚੀ ਵਜੋਂ ਚੁਣਿਆ ਗਿਆ | ਇਸੇ ਤਰ੍ਹਾਂ ਟਿ੍ਨਿਟੀ ਇੰਸਟੀਚਿਊਟ ਆਫ਼ ਮੈਨੇਜਮੈਂਟ ਤੇ ਟੈਕਨਾਲੋਜੀ ਕਾਲਜ ਦੀ ਕਾਲਜ ਕੈਬਿਨੇਟ ਵਿਚ ਬੀ. ਐੱਚ. ਐੱਮ. ਸੀ. ਟੀ. ਸਮੈਸਟਰ ਪੰਜਵਾਂ ਦੀ ਵਿਦਿਆਰਥਣ ਜ਼ੋਨੀਸਾ ਨੂੰ ਪ੍ਰਧਾਨ, ਐੱਮ. ਐੱਲ. ਐੱਸ. ਸਮੈਸਟਰ ਪੰਜਵਾਂ ਦਾ ਵਿਦਿਆਰਥੀ ਪਿ੍ਯਾਂਸ਼ੂ ਉਪ-ਪ੍ਰਧਾਨ, ਬੀ. ਬੀ. ਏ. ਸਮੈਸਟਰ ਤੀਜਾ ਦਾ ਵਿਦਿਆਰਥੀ ਮਨਿੰਦਰ ਨੂੰ ਸਕੱਤਰ, ਐੱਮ. ਐੱਲ. ਐੱਸ. ਸਮੈਸਟਰ ਤੀਜਾ ਦੀ ਵਿਦਿਆਰਥਣ ਕ੍ਰਿਸਟੀਨਾ ਨੂੰ ਜੁਆਇੰਟ ਸਕੱਤਰ, ਬੀ. ਬੀ. ਏ. ਸਮੈਸਟਰ ਪਹਿਲਾ ਦਾ ਵਿਦਿਆਰਥੀ ਅਦਿੱਤਿਆ ਨੂੰ ਖ਼ਜ਼ਾਨਚੀ, ਐੱਮ. ਐੱਲ. ਐੱਸ. ਸਮੈਸਟਰ ਪਹਿਲਾ ਦੀ ਵਿਦਿਆਰਥਣ ਮਨਪ੍ਰੀਤ ਨੂੰ ਜੁਆਇੰਟ ਖ਼ਜ਼ਾਨਚੀ ਚੁਣਿਆ ਗਿਆ ¢ ਸੀਨੀਅਰ ਸੈਕੰਡਰੀ ਵਿੰਗ ਦੀ ਵਿਦਿਆਰਥੀ ਕੌਂਸਲ ਵਿਚ +2 ਸਾਇੰਸ ਦੇ ਵਿਦਿਆਰਥੀ ਆਸ਼ੀਸ਼ ਪੀਟਰ ਨੂੰ ਹੈੱਡ ਬੁਆਏ, +2 ਸਾਇੰਸ ਦੀ ਵਿਦਿਆਰਥਣ ਮੁਸਕਾਨ ਨੂੰ ਹੈੱਡ ਗਰਲ ਚੁਣਿਆ ਗਿਆ | ਇਸੇ ਤਰ੍ਹਾਂ ਹੋਰ ਵਿਦਿਆਰਥੀਆਂ ਦੀ ਵੀ ਚੋਣ ਕੀਤੀ ਗਈ | ਇਸ ਮੌਕੇ ਇਸਟੀਚਿਊੂਟ ਦੇ ਡਾਇਰੈਕਟਰ ਰੈਵ. ਫਾਦਰ ਪੀਟਰ, ਕਾਲਜ ਦੇ ਸਹਾਇਕ ਡਾਇਰੈਕਟਰ ਰੈਵ ਫਾਦਰ ਐਂਥਨੀ ਜੋਸਫ, ਟਿ੍ਨਿਟੀ ਇੰਸਟੀਚਿਊਟ ਆਫ਼ ਮੈਨੇਜਮੈਂਟ ਤੇ ਟੈਕਨਾਲੋਜੀ ਕਾਲਜ ਦੇ ਸਹਾਇਕ ਡਾਇਰੈਕਟਰ ਰੈਵ. ਫਾਦਰ ਜੀਬੂ, ਟਿ੍ਨਿਟੀ ਕਾਲਜ ਪਿ੍ੰਸੀਪਲ ਡਾ. ਅਜੈ ਪਰਾਸ਼ਰ, ਟਿ੍ਨਿਟੀ ਇੰਸਟੀਚਿਊਟ ਆਫ਼ ਮੈਨੇਜਮੈਂਟ ਤੇ ਟੈਕਨਾਲੋਜੀ ਕਾਲਜ ਦੀ ਪਿ੍ੰਸੀਪਲ ਡਾ. ਪੂਜਾ ਗਾਬਾ, ਰੈਵ. ਸਿਸਟਰ ਪ੍ਰੇਮਾ, ਰੈਵ. ਸਿਸਟਰ ਰੀਟਾ , ਕਾਲਜ ਕੈਬਨਿਟ, ਸਹਾਇਕ ਪ੍ਰੋਫੈਸਰ ਪਿ੍ਆ, ਸਹਾਇਕ ਪ੍ਰੋਫੈਸਰ ਡਿੰਪਲ ਆਦਿ ਮੌਜੂਦ ਸਨ |